ਫਤਿਹਗੜ੍ਹ ਸਾਹਿਬ: ਕੰਮ ਕਰਦੇ ਮਜ਼ਦੂਰ 'ਤੇ ਡਿੱਗੀ ਡਾਟ ਵਾਲੀ ਛੱਤ , ਮੌਤ

Tuesday, Feb 11, 2020 - 05:31 PM (IST)

ਫਤਿਹਗੜ੍ਹ ਸਾਹਿਬ: ਕੰਮ ਕਰਦੇ ਮਜ਼ਦੂਰ 'ਤੇ ਡਿੱਗੀ ਡਾਟ ਵਾਲੀ ਛੱਤ , ਮੌਤ

ਫਤਿਹਗੜ੍ਹ ਸਾਹਿਬ (ਵਿਪਨ ਬੀਜਾ): ਹਲਕਾ ਅਮਲੋਹ ਵਿਖੇ ਨਗਰ ਕੌਂਸਲ ਦੀ ਬਣੀ ਬਿਲਡਿੰਗ ਦੀ ਇੱਕ ਕੰਧ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ,ਜਦਕਿ ਇਕ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਕੌਂਸਲ ਦੀ ਪੁਰਾਣੀ ਖਸਤਾ ਇਮਾਰਤ ਦਾ ਨਵੀਨੀਕਰਨ ਕਰਵਾਇਆ ਜਾ ਰਿਹਾ ਸੀ ਕਿ ਅਚਾਨਕ ਇਮਾਰਤ ਦਾ ਇੱਕ ਵੱਡਾ ਹਿੱਸਾ ਉਥੇ ਕੰਮ ਕਰ ਰਹੇ ਮਿਸਤਰੀ ਤੇ ਮਜਦੂਰ 'ਤੇ ਡਿੱਗ ਗਿਆ। ਇਸ ਹਾਦਸੇ 'ਚ ਮਿਸਤਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਮਾਜ ਸੇਵਕ ਦਰਸ਼ਨ ਚੀਮਾ ਨੇ ਇਸ ਹਾਦਸੇ ਨੂੰ ਪ੍ਰਸ਼ਾਸਨ ਦੀ ਅਣਗਹਿਲੀ ਦੱਸਿਆ ਹੈ ਤੇ ਕਾਰਵਾਈ ਦੀ ਮੰਗ ਕੀਤੀ ਹੈ।

ਉੱਥੇ ਹੀ ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਉਸਦਾ ਸਾਲਾ ਘਰ 'ਚ ਇਕੱਲਾ ਹੀ ਕਮਾਉਣ ਵਾਲਾ ਸੀ। ਉਧਰ ਪੁਲਸ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾਵੇਗੀ।ਇਸ ਹਾਦਸੇ ਪਿੱਛੇ ਕੌਣ ਜ਼ਿੰਮੇਵਾਰ ਹੈ ਇਹ ਤਾਂ ਜਾਂਚ ਤੋਂ ਸਾਹਮਣੇ ਆਏਗਾ,ਪਰ ਇਸ ਹਾਦਸੇ ਨੇ ਪਰਿਵਾਰ ਦਾ ਇੱਕ ਜੀਅ ਉਨ੍ਹਾਂ ਤੋਂ ਖੋਹ ਲਿਆ।


author

Shyna

Content Editor

Related News