ਲੌਂਗੋਵਾਲ ਹਾਦਸਾ: ਫਤਿਹਗੜ੍ਹ ਸਾਹਿਬ ''ਚ ਦੂਜੇ ਦਿਨ ਵੀ ਬੱਸਾਂ ਦੇ ਕੱਟੇ ਗਏ ਚਲਾਨ

02/18/2020 5:25:34 PM

ਫਤਿਹਗੜ੍ਹ ਸਾਹਿਬ (ਜਗਦੇਵ): ਸੰਗਰੂਰ 'ਚ ਸਕੂਲ ਬਸ ਹਾਦਸੇ ਤੋਂ ਬਾਅਦ ਸਖਤੀ ਵਰਤਦਿਆਂ ਅੱਜ ਦੂਸਰੇ ਦਿਨ ਵੀ ਜ਼ਿਲਾ ਫਤਿਹਗੜ੍ਹ ਸਹਿਬ ਦੇ ਪ੍ਰਸ਼ਾਸਨ ਨੇ ਸਵੇਰੇ ਤੋਂ ਹੀ ਨਿਯਮ ਤੋੜਨ ਵਾਲੀਆ ਸਕੂਲੀ ਬੱਸਾਂ ਉੱਤੇ, ਮਿੰਨੀ ਬੱਸਾਂ ਆਦਿ ਤੇ ਸਖਤੀ ਦਾ ਡੰਡਾ ਚਲਾਇਆ ।ਪੁਲਸ ਅਤੇ ਪ੍ਰਸ਼ਾਸਨ ਵਲੋਂ ਸਵੇਰੇ 7 ਵਜੇ ਤੋਂ ਹੀ ਸ਼ਹਿਰ ਅਤੇ ਨਾਲ ਲੱਗਦੇ ਪੇਂਡੂ ਖੇਤਰਾਂ ਅਤੇ ਸ਼ਹਿਰ 'ਚ ਨਾਕੇਬੰਦੀ ਕੀਤੀ ਗਈ। ਐੱਸ. ਡੀ.ਐੱਮ. ਫਤਿਹਗੜ੍ਹ ਸਾਹਿਬ ਡਾ. ਸੰਜੀਵ ਕੁਮਾਰ ਅਤੇ ਤਹਿਸੀਲਦਾਰ ਫਤਿਹਗੜ੍ਹ ਸਾਹਿਬ ਗੁਰਜਿੰਦਰ ਸਿੰਘ ਵਲੋਂ ਸਕੂਲਾਂ ਤੇ ਕਾਲਜਾਂ ਦੀਆਂ  ਬੱਸਾਂ ਨੂੰ ਰੋਕਿਆ ਗਿਆ ਜੋ ਸੇਫ ਸਕੂਲ ਵਾਹਨ ਸਕੀਮ ਨਿਯਮਾਂ ਨੂੰ ਤੋੜ ਕੇ ਬੱਚਿਆਂ  ਨੂੰ ਸਕੂਲ ਤੋਂ ਲਿਆਉਣ ਅਤੇ ਲੈ ਜਾਣ ਦਾ ਕੰਮ ਕਰ ਰਹੀ ਸਨ ।

ਪ੍ਰਸ਼ਾਸਨ ਵੱਲੋਂ ਵਰਤੀ ਸਖਤੀ ਦੇ ਦੂਸਰੇ ਦਿਨ ਵੀ ਅੱਜ ਨਿਯਮਾਂ ਨੂੰ ਤੋੜਨ ਵਾਲੀਆਂ ਬੱਸਾਂ ਨੂੰ ਥਾਣਿਆਂ ਵਿੱਚ ਬੰਦ ਕਰਕੇ ਤੇ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਦੂਸਰੀਆਂ ਬੱਸਾਂ ਵਿੱਚ ਸਵਾਰ ਕਰਕੇ ਆਪੋ ਆਪਣੇ ਸਕੂਲਾਂ ਵਿੱਚ ਭੇਜਿਆ ਗਿਆ ਤਾਂ ਜੋ ਵਿਦਿਆਰਥੀਆਂ ਨੂੰ ਸਮੇਂ ਸਿਰ ਸਕੂਲ ਪਹੁੰਚ ਕੇ ਉਨ੍ਹਾਂ ਦਾ ਵਿਦਿਆ ਪੱਖੋਂ ਕੋਈ ਨੁਕਸਾਨ ਨਾ ਕੀਤਾ ਜਾਵੇ ।ਇਸ ਮੌਕੇ ਡਾਕਟਰ ਸੰਜੀਵ ਕੁਮਾਰ ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਖਾਸ ਤੌਰ ਤੇ ਸਕੂਲਾਂ, ਕਾਲਜਾਂ ਸਬੰਧੀ ਜਾਗਰੂਕ ਕਰਦੇ ਤੇ ਲੋੜੀਂਦੇ ਨਿਯਮਾਂ ਨੂੰ  ਨਿਯਮਾਂ ਨੂੰ ਜਾਣਕਾਰੀ ਹਿੱਤ ਸਕੂਲਾਂ ਅਤੇ ਕਾਲਜਾਂ ਵਿੱਚ ਭੇਜੇ ਜਾ ਰਹੇ ਹਨ ਤਾਂ ਜੋ ਉਹ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰ ਸਕਣ ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਵੀ ਜੇਕਰ ਇਹ ਸਕੂਲ ਕਾਲਜ ਆਪਣੀਆਂ ਨਿਰਧਾਰਤ ਸ਼ਰਤਾਂ ਪੂਰੀਆਂ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਕਿਸੇ ਵੀ ਹਾਲਤ ਵਿੱਚ ਨਹੀਂ ਬਖ਼ਸ਼ਿਆ ਜਾਵੇਗਾ।

ਇਸ ਮੌਕੇ ਹਰਭਜਨ ਸਿੰਘ ਮਹਿਮੀ ਜਿਲ੍ਹਾ ਸੁਰੱਖਿਆ ਅਫਸਰ ਫ਼ਤਹਿਗੜ੍ਹ ਸਹਿਬ ਨੇ ਕਿਹਾ ਕਿ ਜੋ ਵੀ ਸਕੂਲੀ ਬੱਸਾਂ ਜੋ ਕਾਨੂੰਨੀ ਕਾਨੂੰਨ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ ਉਨ੍ਹਾਂ ਦੇ ਚਲਾਨ ਕੀਤੇ ਗਏ ਹਨ । ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਕਾਰਵਾਈ ਜਾਇਜ਼ ਜਾਰੀ ਰਹੇਗੀ। ਇਸ ਮੌਕੇ ਤੇ ਸਕੂਲ ਬੱਸ ਦੇ ਡਰਾਈਵਰ ਨੇ ਦੱਸਿਆ ਕਿ ਉਨ੍ਹਾਂ ਦੀ ਬੱਸ ਦੇ ਲੋੜੀਂਦੇ ਕਾਗਜ਼ ਪੂਰੇ ਨਾ ਹੋਣ ਕਰਕੇ ਚਲਾਨ ਕੀਤਾ ਗਿਆ ਹੈ ਤੇ ਜਲਦ ਹੀ ਉਹ ਰਹਿੰਦੀਆਂ ਖਾਮੀਆਂ ਨੂੰ ਪੂਰਾ ਕਰ ਲੈਣਗੇ।


Shyna

Content Editor

Related News