ਲੁਧਿਆਣਾ: DSR ਨੂੰ ਅਪਣਾਉਣ ਲਈ ਵਿੱਤੀ ਸਹਾਇਤਾ ਪ੍ਰਾਪਤ ਕਰਨ ਤੋਂ ਅਸਮਰੱਥ ਕਿਸਾਨ

06/24/2023 12:39:08 PM

ਲੁਧਿਆਣਾ- ਕਿਸਾਨਾਂ ਨੂੰ ਝੋਨੇ ਦੀ ਸਿੱਧੀ  ਬਿਜਾਈ (ਡੀਐਸਆਰ) ਤਕਨੀਕ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰ ਨੇ ਪ੍ਰਤੀ ਏਕੜ  1500 ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਸੀ । ਹਾਲਾਂਕਿ ਉਤਪਾਦਕਾਂ ਨੂੰ ਇਸ ਸਹਾਇਤਾ ਦਾ ਲਾਭ ਉਠਾਉਣਾ ਮੁਸ਼ਕਿਲ ਹੋ ਰਿਹਾ ਹੈ। ਕਿਉਂਕਿ ਉਨ੍ਹਾਂ ਨੇ ਆਨਲਾਈਨ ਪੋਰਟਲ 'ਤੇ ਰਜਿਸਟਰ ਕਰਨ ਦੀ ਜ਼ਰੂਰਤ ਹੈ ਪਰ ਉਹ ਤਕਨਾਲੋਜੀ ਨਾਲ ਚੰਗੀ ਤਰ੍ਹਾਂ ਜਾਣੂ ਨਹੀਂ ਹਨ।

ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਥਾਪੇ ਗਏ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੰਭਾਲੀ ਸੇਵਾ

ਕਿਸਾਨਾਂ ਨੂੰ 25 ਜੂਨ ਤੱਕ ਵੈੱਬਸਾਈਟ www.agrimachinerypb.com 'ਤੇ ਆਪਣਾ ਰਜਿਸਟਰ ਕਰਵਾਉਣਾ ਹੋਵੇਗਾ।  ਕਿਸਾਨਾਂ ਉਸ ਜ਼ਮੀਨ ਦਾ ਰਕਬਾ ਸਾਂਝਾ ਕਰਨਾ ਹੋਵੇਗਾ, ਜਿਸ 'ਤੇ ਉਹ ਸਿੱਧੀ ਬਿਜਾਈ ਕਰ ਰਹੇ ਹਨ। ਜਿਸ ਦੀ ਤਸਦੀਕ 26 ਜੂਨ ਦਰਮਿਆਨ ਕੀਤੀ ਜਾਵੇਗੀ ਅਤੇ 15 ਜੁਲਾਈ ਨੂੰ ਦੋ ਤਸਦੀਕ ਕੀਤੇ ਜਾਣਗੇ ਜਿਸ ਤੋਂ ਬਾਅਦ ਪੈਸੇ ਉਨ੍ਹਾਂ ਦੇ ਖਾਤਿਆਂ ਵਿੱਚ ਜਮ੍ਹਾ ਹੋ ਜਾਣਗੇ। 

ਇਹ ਵੀ ਪੜ੍ਹੋ-  ਮਕੌੜਾ ਪੱਤਣ ’ਤੇ ਬਣਿਆ ਪਲਟੂਨ ਪੁਲ ਹਟਾਉਣ ਗਏ ਅਧਿਕਾਰੀਆਂ ਦਾ ਲੋਕਾਂ ਕੀਤਾ ਵਿਰੋਧ, ਲਾਇਆ ਧਰਨਾ

ਪਿੰਡ ਅਕਾਲਗੜ੍ਹ ਦੇ ਕਿਸਾਨ ਹਰਜੀਤ ਸਿੰਘ ਨੇ ਦੱਸਿਆ ਕਿ ਵਟਸਐਪ ਦੀ ਵਰਤੋਂ ਕਰਨ ਤੋਂ ਇਲਾਵਾ ਉਸ ਦਾ ਇੰਟਰਨੈੱਟ ਦਾ ਗਿਆਨ ਸੀਮਤ ਸੀ। ਉਨ੍ਹਾਂ ਕਿਹਾ ਕਿ  ਮੈਂ ਆਪਣੇ ਪੋਤੇ ਨੂੰ ਪੋਰਟਲ 'ਤੇ ਜਾਣਕਾਰੀ ਅਪਲੋਡ ਕਰਨ 'ਚ ਮਦਦ ਕਰਨ ਲਈ ਕਿਹਾ ਪਰ ਉਹ ਵੀ ਅਜਿਹਾ ਕਰਨ 'ਚ ਅਸਮਰੱਥ ਸੀ। ਹੁਣ ਮੈਨੂੰ ਖੇਤੀਬਾੜੀ ਅਧਿਕਾਰੀ ਕੋਲ ਪਹੁੰਚ ਕਰਨੀ ਪਵੇਗੀ ਅਤੇ ਉਸ ਦੀ ਮਦਦ ਲੈਣੀ ਪਵੇਗੀ।

ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਛੱਡਣ 'ਤੇ ਗਿਆਨੀ ਹਰਪ੍ਰੀਤ ਸਿੰਘ ਨੇ ਵਲਟੋਹਾ ਦੀ ਟਿੱਪਣੀ 'ਤੇ ਦਿੱਤਾ ਵੱਡਾ ਬਿਆਨ

ਬੀਕੇਯੂ ਦੇ ਜਰਨਲ ਸਕੱਤਰ ਐੱਚਐੱਸ ਲੱਖੋਵਾਲ ਨੇ ਕਿਹਾ ਕਿ 1500 ਰੁਪਏ ਪ੍ਰਤੀ ਏਕੜ ਸਹਾਇਤਾ ਬਹੁਤ ਘੱਟ ਹੈ ਅਤੇ ਕਿਸਾਨਾਂ ਨੂੰ ਡੀਐੱਸਆਰ ਅਪਣਾਉਣ ਲਈ ਉਤਸ਼ਾਹਿਤ ਕਰਨ ਲਈ ਇਸ ਨੂੰ ਵਧਾ ਕੇ ਘੱਟੋ-ਘੱਟ 5000 ਰੁਪਏ ਪ੍ਰਤੀ ਏਕੜ ਕੀਤਾ ਜਾਣਾ ਚਾਹੀਦਾ ਹੈ। ਇਸ ਲਈ ਬਹੁਤ ਮਿਹਨਤ ਦੀ ਲੋੜ ਹੈ ਅਤੇ ਕਿਸਾਨਾਂ ਨੂੰ ਇਸ ਤਕਨੀਕ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।  ਇਸ ਦੇ ਨਾਲ ਉਨ੍ਹਾਂ ਅੱਗੇ ਕਿਹਾ ਕਿ ਸਰਕਾਰੀ ਪੋਰਟਲ 'ਤੇ ਸੂਚਨਾ ਅਪਲੋਡ ਕਰਨਾ ਵੀ ਮਾੜੀ ਹਰਕਤ ਹੈ ਕਿਉਂਕਿ ਉਨ੍ਹਾਂ ਕੋਲ ਲੋੜੀਂਦੀ ਜਾਣਕਾਰੀ ਨਹੀਂ ਸੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News