ਕਿਸਾਨਾਂ ਦੀ ਸੰਤੁਸ਼ਟੀ ਲਈ ਜਿਆਣੀ ਨੇ ਸੁਝਾਅ ਦੇਣ ਦਾ ਦਿੱਤਾ ਸੱਦਾ

10/03/2020 12:11:25 PM

ਫਾਜ਼ਿਲਕਾ (ਨਾਗਪਾਲ, ਲੀਲਾਧਰ): ਫਾਜ਼ਿਲਕਾ ਦੇ ਤਿੰਨ ਵਾਰ ਵਿਧਾਇਕ ਰਹੇ ਅਤੇ ਤਿੰਨੋਂ ਹੀ ਵਾਰ ਅਕਾਲੀ-ਭਾਜਪਾ ਗਠਜੋੜ 'ਚ ਮੰਤਰੀ ਰਹੇ ਸੁਰਜੀਤ ਕੁਮਾਰ ਜਿਆਣੀ, ਜਿਨ੍ਹਾਂ ਨੂੰ ਪੰਜਾਬ ਭਾਜਪਾ ਪ੍ਰਧਾਨ ਨੇ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਗਠਿਤ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ, ਨੇ 2 ਅਕਤੂਬਰ ਬਾਅਦ ਦੁਪਹਿਰ ਫਾਜ਼ਿਲਕਾ 'ਚ ਆਯੋਜਿਤ ਪੱਤਰਕਾਰ ਸੰਮੇਲਨ 'ਚ ਦੱਸਿਆ ਕਿ ਉਨ੍ਹਾਂ ਨੇ ਰਾਜ ਦੇ 31 ਕਿਸਾਨ ਜਥੇਬੰਦੀਆਂ 'ਚੋਂ 30 ਕਿਸਾਨ ਜਥੇਬੰਦੀਆਂ ਦੇ ਪ੍ਰਧਾਨਾਂ ਨਾਲ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਨੂੰ ਸੱਦਾ ਦਿੱਤਾ ਹੈ ਕਿ ਸੰਗਠਨ ਅਤੇ ਕਿਸਾਨ ਕਿਸ ਤਰ੍ਹਾਂ ਸੰਤੁਸ਼ਟ ਹੁੰਦੇ ਹਨ, ਉਸਦੇ ਲਈ ਆਪਣੇ ਪ੍ਰਸਤਾਵ ਅਤੇ ਸੁਝਾਅ ਦੇਣ, ਤਾਂ ਕਿ ਉਨ੍ਹਾਂ ਦੇ ਖਦਸ਼ਿਆਂ ਨੂੰ ਦੂਰ ਕੀਤਾ ਜਾ ਸਕੇ। ਜੇਕਰ ਮੰਗ ਹੈ ਤਾਂ ਉਸਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਕੇਂਦਰੀ ਖੇਤੀ ਮੰਤਰੀ ਗੱਲ ਕਰਨ ਲਈ ਤਿਆਰ ਹਨ, ਇਥੋਂ ਤੱਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਵੀਡੀਓ ਕਾਨਫਰੈਂਸ ਵੀ ਕਰਵਾਈ ਜਾ ਸਕਦੀ ਹੈ। ਉਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸੰਘਰਸ਼ ਦੀ ਥਾਂ 'ਤੇ ਗੱਲਬਾਤ ਲਈ ਅੱਗੇ ਆਉਣ, ਕਿਉਂਕਿ ਕਿਸੇ ਦੀ ਮੁਸ਼ਕਲ ਦਾ ਹੱਲ ਗੱਲਬਾਤ ਨਾਲ ਹੀ ਨਿਕਲ ਸਕਦਾ ਹੈ।

ਜਿਆਣੀ ਜੋ ਕਿ ਖੁਦ ਵੀ ਕਿਸਾਨ ਹਨ ਅਤੇ ਭਾਜਪਾ ਕਿਸਾਨ ਮੋਰਚਾ ਦੇ ਪ੍ਰਧਾਨ ਵੀ ਰਹੇ ਹਨ, ਨੇ ਕਿਹਾ ਕਿ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੀ ਆਮਦਨ ਦੋਗਣੀ ਕਰਨ ਦਾ ਕਿਸਾਨਾਂ ਨਾਲ ਵਾਇਦਾ ਕੀਤਾ ਸੀ, ਜੋ ਤਾਂ ਹੀ ਪੂਰਾ ਹੋ ਸਕਦਾ ਹੈ ਜੇਕਰ ਸਿਸਟਮ 'ਚ ਬਦਲਾਅ ਕੀਤਾ ਜਾਵੇ। ਕਿਸਾਨਾਂ ਦੀਆਂ ਫਸਲਾਂ ਦਾ ਸਮਰਥਨ ਮੁੱਲ ਜਾਰੀ ਰਹੇਗਾ ਅਤੇ ਹੁਣ ਵੀ ਸਰਕਾਰ ਨੇ ਇਸ 'ਚ ਵਾਧਾ ਕੀਤਾ ਹੈ। ਸਰਕਾਰ ਇਸਦੇ ਬਰਾਬਰ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਵੱਧ ਮੁੱਲ ਮਿਲ ਸਕੇ। ਇਸਦੇ ਲਈ ਮੰਡੀ ਤੋਂ ਬਾਹਰ ਅਤੇ ਖੇਤ ਤੋਂ ਸਿੱਧੀ ਫਸਲ ਵੇਚ ਸਕਦਾ ਹੈ। ਜੇਕਰ ਅੱਜ ਕਿਸਾਨ ਦੁਖੀ ਹੈ ਤਾਂ ਕੈਪਟਨ ਅਤੇ ਕਾਂਗਰਸ ਦੇ ਝੂਠੇ ਵਾਅਦਿਆਂ ਦੇ ਕਾਰਣ ਹੈ, ਜਿਸਨੇ ਕਿਸਾਨਾਂ ਦੇ ਨਾਲ ਹਮੇਸ਼ਾ ਧੋਖਾ ਕੀਤਾ ਹੈ। ਇਸ ਤੋਂ ਇਲਾਵਾ ਕਾਂਗਰਸ ਦੇ ਦਿੱਲੀ ਦੰਗਿਆਂ ਤੋਂ ਲੈ ਕੇ ਸ੍ਰੀ ਹਰਮਿੰਦਰ ਸਾਹਿਬ 'ਤੇ ਹਮਲੇ ਅਤੇ ਹੋਰ ਕਈ ਥਾਵਾਂ 'ਤੇ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਕੋਰੀਡੋਰ, ਗੁਰੂਆਂ ਦੇ ਸਮਾਗਮਾਂ ਲਈ ਫੰਡਿੰਗ, ਲੰਗਰ ਤੋਂ ਜੀ. ਐੱਸ. ਟੀ. ਖਤਮ ਕਰਨਾ, 1984 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸਜਾ ਦਿਲਵਾਨਾ, ਕਿਸਾਨਾਂ ਦੀ ਫਸਲਾਂ ਦਾ ਬੀਮਾ ਅਤੇ ਉਨ੍ਹਾਂ ਨੂੰ ਮਾਲੀ ਸਹਾਇਤਾ 'ਚ ਕੇਂਦਰ ਦੀ ਭਾਜਪਾਨੀਤ ਸਰਕਾਰ ਅਤੇ ਪ੍ਰਧਾਨ ਮੰਤਰੀ ਮੋਦੀ ਦਾ ਅਹਿਮ ਯੋਗਦਾਨ ਰਿਹਾ ਹੈ।

 ਜਿਆਣੀ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਹਰਸਿਮਰਤ ਕੌਰ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਇਥੋਂ ਤੱਕ ਕਿ ਪ੍ਰਕਾਸ਼ ਸਿੰਘ ਬਾਦਲ ਵੀ ਇਨ੍ਹਾਂ ਕਾਨੂੰਨਾਂ ਦਾ ਸਮਰਥਨ ਅਤੇ ਸ਼ਲਾਘਾ ਕਰਦੇ ਰਹੇ। ਇਨ੍ਹਾਂ ਨੂੰ ਕਿਸਾਨ ਹਿਤੈਸ਼ੀ ਦੱਸਦੇ ਰਹੇ ਅਤੇ ਕਿਸਾਨਾਂ ਨੂੰ ਇਨ੍ਹਾਂ ਦੇ ਫਾਇਦੇ ਸਮਝਾਉਣ ਦੀ ਕੋਸ਼ਿਸ਼ ਵੀ ਕਰਦੇ ਰਹੇ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੂੰ ਚਾਹੀਦਾ ਸੀ ਕਿ ਇਸਦੇ ਲਈ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਦੇ, ਕਿਉਂਕਿ ਪ੍ਰਧਾਨ ਮੰਤਰੀ ਮੋਦੀ ਪ੍ਰਕਾਸ਼ ਸਿੰਘ ਬਾਦਲ ਦੀ ਬਹੁਤ ਇੱਜਤ ਕਰਦੇ ਹਨ ਪਰ ਇਸਦੀ ਥਾਂ 'ਤੇ ਅਕਾਲੀ ਦਲ ਨੇ ਬਿਨਾਂ ਸੋਚੇ-ਸਮਝੇ ਭਾਜਪਾ ਨੂੰ ਛੱਡ ਦਿੱਤਾ।ਉਨ੍ਹਾਂ ਕਿਹਾ ਕਿ ਪੰਜਾਬ ਦੇ ਕਰੀਬ 78 ਫੀਸਦੀ ਲੋਕ ਕਿਸੇ ਨਾ ਕਿਸੇ ਤਰ੍ਹਾਂ ਕਿਸਾਨੀ ਨਾਲ ਜੁੜੇ ਹੋਏ ਹਨ। ਪੰਜਾਬ 'ਚ ਖੇਤੀ ਆਧਾਰਿਤ ਸਨਅਤਾਂ ਆਉਣਗੀਆਂ ਤਾਂ ਆਰਥਿਕ ਤਰੱਕੀ ਹੋਵੇਗੀ। ਵਪਾਰੀਆਂ ਅਤੇ ਸਨਅਤਕਾਰਾਂ ਦੀ ਵੀ ਪੰਜਾਬ ਨੂੰ ਜ਼ਰੂਰਤ ਹੈ। ਪੰਜਾਬ ਸਿਆਸੀ ਲਾਭ ਦੇ ਲਈ ਖਦਸ਼ੇ ਫੈਲਾਏ ਜਾ ਰਹੇ ਹਨ। ਅਡਾਨੀ ਦੇ ਗੋਦਾਮਾਂ ਨਾਲ 55000 ਕਿਸਾਨ ਜੁੜੇ ਹਨ, ਜੋ ਇਸਦਾ ਫਾਇਦਾ ਕਮਾ ਰਹੇ ਹਨ। ਵਪਾਰੀ ਆਉਣਗੇ ਤਾਂ ਫਸਲਾਂ 'ਚ ਬਦਲਾਵ ਹੋਵੇਗਾ, ਉਨ੍ਹਾਂ ਦੀ ਮਾਰਕੀਟਿੰਗ ਹੋਵੇਗੀ, ਜਿਸ ਨਾਲ ਕਿਸਾਨ ਦੀ ਆਮਦਨ 'ਚ ਵਾਧਾ ਹੋਵੇਗਾ। ਪੰਜਾਬ 'ਚ ਖੇਤੀ ਕਾਨੂੰਨਾਂ ਦੇ ਰਾਹੀਂ ਹੀ ਆਏ ਬਦਲਾਵਾਂ ਨਾਲ ਹੀ ਕਿਸਾਨਾਂ ਅਤੇ ਲੋਕਾਂ ਦਾ ਆਰਥਿਕ ਪੱਧਰ ਉੱਚਾ ਹੋਵੇਗਾ।


Shyna

Content Editor

Related News