ਹੜ੍ਹ ਪ੍ਰਭਾਵਿਤ ਖੇਤਰਾਂ 'ਚ ਕਿਸਾਨਾਂ ਨੇ ਮੁੜ ਆਰੰਭੀ ਝੋਨੇ ਦੀ ਬਿਜਾਈ, 15000 ਮੈਗਾਵਾਟ ਤੱਕ ਪੁੱਜੀ ਬਿਜਲੀ ਦੀ ਮੰਗ

08/08/2023 2:43:08 PM

ਪਟਿਆਲਾ - ਜੁਲਾਈ ਦੇ ਮਹੀਨੇ ਹੋਈ ਭਾਰੀ ਬਰਸਾਤ ਦੇ ਕਾਰਨ ਆਏ ਹੜ੍ਹ ਨੇ ਕਿਸਾਨਾਂ ਦੀਆਂ ਸਾਰੀਆਂ ਫ਼ਸਲਾਂ ਨੂੰ ਖ਼ਰਾਬ ਕਰਕੇ ਰੱਖ ਦਿੱਤਾ ਹੈ। ਹੁਣ ਹੜ੍ਹ ਦੀ ਸਥਿਤੀ ਸਹੀ ਹੋਣ ਤੋਂ ਬਾਅਦ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਕਿਸਾਨਾਂ ਨੇ ਫਿਰ ਤੋਂ ਝੋਨੇ ਦੀ ਬਿਜਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਝੋਨੇ ਦੀ ਬਿਜਾਈ ਹੋਣ ਕਰਕੇ ਪਿਛਲੇ ਹਫ਼ਤੇ ਬਿਜਲੀ ਦੀ ਸਭ ਤੋਂ ਵੱਧ ਮੰਗ ਲਗਭਗ 15,000 ਮੈਗਾਵਾਟ ਰਹੀ। ਬੀਤੇ ਦਿਨ ਬਿਜਲੀ ਦੀ ਮੰਗ 14,377 ਮੈਗਾਵਾਟ ਰਹੀ, ਜਦਕਿ ਐਤਵਾਰ ਨੂੰ ਬਿਜਲੀ ਦੀ ਸਪਲਾਈ 3,167 ਲੱਖ ਯੂਨਿਟ ਸੀ। 

ਇਹ ਵੀ ਪੜ੍ਹੋ : ਬਾਲੀਵੁੱਡ ਦੇ ਹੀਰੋ ਨੰਬਰ-1 ਗੋਵਿੰਦਾ ਬਣੇ ਜ਼ਾਲਿਮ ਲੋਸ਼ਨ ਦੇ ਬ੍ਰਾਂਡ ਅੰਬੈਸਡਰ

ਸੂਤਰਾਂ ਅਨੁਸਾਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਨੇ ਬੀਤੇ ਦਿਨ ਔਸਤਨ 2.40 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ 82.44 ਲੱਖ ਯੂਨਿਟ ਖਰੀਦੇ ਹਨ। ਐਤਵਾਰ ਨੂੰ ਥਰਮਲ ਪਲਾਂਟਾਂ ਤੋਂ 280 ਲੱਖ ਯੂਨਿਟ ਸਪਲਾਈ ਹੋਈ। ਮਾਹਿਰਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਬਿਜਲੀ ਦੀ ਸਭ ਤੋਂ ਵੱਧ ਮੰਗ 12,000 ਮੈਗਾਵਾਟ ਤੋਂ ਉੱਪਰ ਸੀ। ਜੁਲਾਈ ਦੌਰਾਨ ਪੀਐੱਸਪੀਸੀਐੱਲ ਨੇ ਪਿਛਲੇ ਸਾਲ ਨਾਲੋਂ 3 ਫ਼ੀਸਦੀ ਵੱਧ ਬਿਜਲੀ ਸਪਲਾਈ ਕੀਤੀ ਹੈ। ਅਗਸਤ ਦੇ ਪਹਿਲੇ ਹਫ਼ਤੇ ਮੰਗ ਪਿਛਲੇ ਸਾਲ ਨਾਲੋਂ 20 ਫ਼ੀਸਦੀ ਤੋਂ ਵੱਧ ਹੈ।

ਇਹ ਵੀ ਪੜ੍ਹੋ : ਚੌਲਾਂ ਤੋਂ ਬਾਅਦ ਖੰਡ ਵਿਗਾੜੇਗੀ ਦੁਨੀਆ ਦਾ ਸੁਆਦ, ਭਾਰਤ ਲੈ ਸਕਦਾ ਹੈ ਵੱਡਾ ਫ਼ੈਸਲਾ

PSPCL ਨੇ 23 ਜੂਨ ਨੂੰ 15,325 ਮੈਗਾਵਾਟ ਦੀ ਪੀਕ ਪਾਵਰ ਡਿਮਾਂਡ ਦਾ ਨਵਾਂ ਰਿਕਾਰਡ ਬਣਾਇਆ ਹੈ। ਪਿਛਲੇ ਸਾਲ ਬਿਜਲੀ ਦੀ ਸਭ ਤੋਂ ਵੱਧ ਮੰਗ 14,311 ਮੈਗਾਵਾਟ ਸੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਕੋਲ ਰੋਪੜ ਵਿਖੇ 31 ਦਿਨਾਂ ਅਤੇ ਲਹਿਰਾ ਮੁਹੱਬਤ ਵਿਖੇ 27 ਦਿਨਾਂ ਲਈ ਕੋਲੇ ਦਾ ਭੰਡਾਰ ਹੈ। ਰਾਜਪੁਰਾ ਅਤੇ ਤਲਵੰਡੀ ਸਾਬੋ ਦੇ ਪ੍ਰਾਈਵੇਟ ਪਲਾਂਟਾਂ ਕੋਲ ਕ੍ਰਮਵਾਰ 28 ਅਤੇ ਛੇ ਦਿਨਾਂ ਦਾ ਕੋਲਾ ਸਟਾਕ ਹੈ। ਗੋਇੰਦਵਾਲ ਸਾਹਿਬ ਦੇ ਜੀਵੀਕੇ ਪਲਾਂਟ ਵਿੱਚ ਸਿਰਫ਼ ਤਿੰਨ ਦਿਨਾਂ ਦਾ ਸਟਾਕ ਬਚਿਆ ਹੈ। 

ਇਹ ਵੀ ਪੜ੍ਹੋ : ਦਿੱਲੀ ਹਵਾਈ ਅੱਡੇ 'ਤੇ ਪੰਜਾਬੀਆਂ ਦਾ ਪਿਆ ਪੰਗਾ, ਏਅਰਲਾਈਨ ਸਟਾਫ਼ ਨਾਲ ਜੰਮ ਕੇ ਹੋਇਆ ਹੰਗਾਮਾ (ਵੀਡੀਓ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News