ਡਾ. ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਵਾਉਣ ਲਈ ਸੰਘਰਸ਼ ਹੋਵੇਗਾ ਸ਼ੁਰੂ

Saturday, Dec 01, 2018 - 04:15 AM (IST)

ਡਾ. ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਵਾਉਣ ਲਈ ਸੰਘਰਸ਼ ਹੋਵੇਗਾ ਸ਼ੁਰੂ

ਸਾਦਿਕ, (ਪਰਮਜੀਤ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਸਾਦਿਕ ਦੀ ਮੀਟਿੰਗ ਬਲਾਕ ਪ੍ਰਧਾਨ ਰਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜ਼ਿਲਾ ਪ੍ਰਧਾਨ ਬੋਹਡ਼ ਸਿੰਘ ਰੁਪਈਆਂਵਾਲਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਸਰਕਾਰ ਵੱਲੋਂ ਅਗਲੇ ਸੀਜ਼ਨ ਵਾਸਤੇ ਝੋਨੇ ਦੀ ਲਵਾਈ 5 ਜੂਨ ਕੀਤੀ ਗਈ ਹੈ, ਉਸ ਨੂੰ 1 ਜੂਨ ਕਰਨ ਅਤੇ ਨਹਿਰਾਂ ਵਿਚ ਪਾਣੀ ਦੀ ਸਪਲਾਈ ਨਿਰਵਿਘਨ ਦਿੱਤੀ ਜਾਣ ਦੀ ਮੰਗ ਕੀਤੀ ਗਈ ਤਾਂ ਜੋ ਕਣਕ ਦੀ ਫਸਲ ਨੂੰ ਸਮੇਂ-ਸਿਰ ਪਾਣੀ ਦਿੱਤਾ ਜਾ ਸਕੇ।ਆਗੂਆਂ ਨੇ ਮੰਗ ਕੀਤੀ ਕਿ ਡਾ. ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਨ ਵਾਸਤੇ ਸਰਕਾਰ ਆਪਣੇ ਵਾਅਦੇ ਤੋਂ ਮੁਕਰ ਰਹੀ ਹੈ, ਜਿਸ ਵਾਸਤੇ ਦੁਬਾਰਾ ਅੰਦੋਲਨ ਜਨਵਰੀ ਦੇ ਅਖੀਰ ’ਚ ਸ਼ੁਰੂ ਕੀਤਾ ਜਾਵੇਗਾ, ਜਿਸ ਵਿਚ 10 ਤੋਂ 12 ਰਾਜਾਂ ਦੇ ਕਿਸਾਨ ਭਾਗ ਲੈਣਗੇ। ਇਸ ਮੌਕੇ ਬਖਤੌਰ ਸਿੰਘ ਸਾਦਿਕ, ਗੁਰਮੀਤ ਸਿੰਘ, ਭੋਲਾ ਸਿੰਘ, ਜਗਸੀਰ ਸਿੰਘ ਸੰਧੂ ਸਾਧੂਵਾਲਾ, ਸੰਧੂਰਾ ਸਿੰਘ, ਕੁਲਦੀਪ ਸਿੰਘ, ਅਮਰਜੀਤ ਸਿੰਘ ਘੁੱਦੂਵਾਲਾ, ਤੋਤਾ ਸਿੰਘ ਜੰਡ ਵਾਲਾ, ਜਗਦੀਸ਼ ਸਿੰਘ ਜਨੇਰੀਆਂ, ਦਲਜੀਤ ਸਿੰਘ, ਮੱਖਣ ਸਿੰਘ ਸੰਗਰਾਹੂਰ, ਕਰਤਾਰ ਸਿੰਘ ਕਿਲੀ, ਜਗਰੂਪ ਸਿੰਘ ਸ਼ੇਰ ਸਿੰਘ ਵਾਲਾ, ਸੇਵਕ ਸਿੰਘ, ਭਜਨ ਸਿੰਘ ਅਤੇ ਗੁਰਦੀਪ ਸਿੰਘ ਹਾਜ਼ਰ ਸਨ।


Related News