ਫਰੀਦਕੋਟ ਦਾ ਅਗਾਂਹ ਵਧੂ ਕਿਸਾਨ : 10 ਸਾਲ ਤੋਂ ਨਹੀਂ ਲਾਈ ਪਰਾਲੀ ਨੂੰ ਅੱਗ, ਨਵੇਕਲੀ ਤਕਨੀਕ ਨਾਲ ਬੀਜ ਰਿਹਾ ਕਣਕ

Wednesday, Nov 09, 2022 - 04:11 PM (IST)

ਫਰੀਦਕੋਟ ਦਾ ਅਗਾਂਹ ਵਧੂ ਕਿਸਾਨ : 10 ਸਾਲ ਤੋਂ ਨਹੀਂ ਲਾਈ ਪਰਾਲੀ ਨੂੰ ਅੱਗ, ਨਵੇਕਲੀ ਤਕਨੀਕ ਨਾਲ ਬੀਜ ਰਿਹਾ ਕਣਕ

ਫਰੀਦਕੋਟ (ਜਗਤਾਰ) : ਇਹਨੀਂ ਦਿਨੀਂ ਜਿੱਥੇ ਬਹੁਤੇ ਕਿਸਾਨ ਝੋਨੇ ਦੀ ਪਰਾਲੀ ਨੂੰ ਸਾੜ੍ਹ ਰਹੇ ਹਨ ਉੱਥੇ ਹੀ ਕੁਝ ਕੁ ਕਿਸਾਨ ਅਜਿਹੇ ਵੀ ਹਨ ਜੋ ਪਰਾਲੀ ਨੂੰ ਆਪਣੀ ਫ਼ਸਲ ਲਈ ਵਰਦਾਨ ਸਮਝਦੇ ਹਨ। ਕਈ ਕਿਸਾਨ ਅਜਿਹੇ ਹਨ ਜੋ ਕਿ ਬਿਨਾਂ ਪਰਾਲੀ ਦੀਆਂ ਗੁੱਠਾਂ ਬਣਾਏ ਅਤੇ ਉਸ ਨੂੰ ਨਾ ਸਾੜ੍ਹ ਕੇ, ਖੇਤ ਵਿੱਚ ਮਲਚਿੰਗ ਤਕਨੀਕ ਰਾਹੀਂ ਕਣਕ ਬੀਜ ਰਹੇ ਹਨ ਅਤੇ ਬਾਕੀ ਕਿਸਾਨਾਂ ਨੂੰ ਵੀ ਇਹ ਤਕਨੀਕ ਅਪਣਾਉਣ ਦਾ ਸੁਨੇਹਾ ਦੇ ਰਹੇ ਹਨ। ਅਜਿਹੀ ਹੀ ਸੋਚ ਦਾ ਮਾਲਕ ਫਰੀਦਕੋਟ ਜ਼ਿਲ੍ਹੇ ਦਾ ਕਿਸਾਨ ਹੈ। ਜਾਣਕਾਰੀ ਮੁਤਾਬਰ ਪਿੰਡ ਬੇਗੂਵਾਲ ਦੇ ਰਹਿਣ ਵਾਲੇ ਕਿਸਾਨ ਜਗਮੀਤ ਸਿੰਘ ਨੇ ਪਿਛਲੇ 10 ਸਾਲਾਂ ਤੋਂ ਆਪਣੇ ਖੇਤਾਂ 'ਚ ਪਰਾਲੀ ਨੂੰ ਅੱਗ ਨਹੀਂ ਲਾਈ। 

ਇਹ ਵੀ ਪੜ੍ਹੋ- ਜਾਣੋ ਕੀ ਹੈ ਪੰਜਾਬ 'ਚ ਲਾਗੂ ਹੋਣ ਵਾਲਾ 'Anand Marriage Act', ਕੀ ਹੋਵੇਗਾ ਇਸ ਦਾ ਫ਼ਾਇਦਾ (ਵੀਡੀਓ)

ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਜਗਮੀਤ ਸਿੰਘ ਨੇ ਦੱਸਿਆ ਕਿ ਉਹ ਬੀਤੇ 10 ਸਾਲ ਤੋਂ ਆਪਣੇ ਖੇਤਾਂ ਵਿਚ ਨੂੰ ਬਿਨ੍ਹਾਂ ਅੱਗ ਲਾਏ ਅਤੇ ਬਾਹਰ ਕੱਢੇ ਬਿਨ੍ਹਾਂ ਖੇਤੀ ਕਰ ਰਿਹਾ ਹੈ। ਹਰ ਸਾਲ ਉਹ ਕੋਈ ਨਾ ਕੋਈ ਨਵਾਂ ਤਜਰਬਾ ਕਰਦਾ ਹੈ ਅਤੇ ਜਦੋਂ ਉਹ ਸਫ਼ਲ ਹੋ ਜਾਂਦਾ ਹੈ ਤਾਂ ਉਸ ਤਕਨੀਕ ਰਾਹੀਂ ਖੇਤੀ ਕਰਦਾ ਹੈ। ਉਸ ਨੇ ਦੱਸਿਆ ਕਿ ਸ਼ੁਰੂਆਤੀ ਦੌਰ 'ਚ ਕੁਝ ਸਾਲ ਪਲੌਅ ਹਲਾਂ ਦੀ ਮਦਦ ਨਾਲ ਖੇਤ ਵਾਅ ਕੇ ਕਣਕ ਬੀਜੀ ਅਤੇ ਉਸ ਤੋਂ ਬਾਅਦ ਲਗਾਤਾਰ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਦਾ ਆ ਰਿਹਾ ਹੈ। ਉਸ ਨੇ ਕਿਹਾ ਕਿ ਇਸ ਦੇ ਨਤੀਜੇ ਵੀ ਵਧੀਆ ਮਿਲ ਰਹੇ ਹਨ ਅਤੇ ਉਸ ਨੂੰ ਘੱਟ ਲਾਗਤ 'ਚ ਵਧੀਆ ਪੈਦਾਵਰ ਮਿਲ ਜਾਂਦੀ ਹੈ। ਕਿਸਾਨ ਨੇ ਦੱਸਿਆ ਕਿ ਬੀਤੇ ਸਾਲ ਜਦੋਂ ਇਸ ਨੇ ਆਪਣੇ ਕਰੀਬ 2 ਕਨਾਲ ਜ਼ਮੀਨ 'ਚ ਮਲਚਿੰਗ ਤਕਨੀਕ ਰਾਹੀਂ ਕਣਕ ਦੀ ਬਿਜਾਈ ਕੀਤੀ ਤਾਂ ਉਸ ਦੇ ਨਤੀਜੇ ਹੋਰ ਵੀ ਵਧੀਆ ਆਏ ਅਤੇ ਖਰਚਾ ਵੀ ਬਹੁਤ ਘੱਟ ਹੋਇਆ।

ਇਹ ਵੀ ਪੜ੍ਹੋ- ਚੁਫੇਰਿਓਂ ਘਿਰੇ ਅਕਾਲੀ ਦਲ ਨੇ ਜਿੱਤੀ ਐੱਸ. ਜੀ. ਪੀ. ਸੀ. ਪ੍ਰਧਾਨ ਦੀ ਚੋਣ, ਮੁੜ ਧਾਮੀ ਹੱਥ ਕਮਾਨ

ਜਿਸ ਤੋਂ ਉਤਸ਼ਾਹਿਤ ਹੋ ਕੇ ਉਸ ਨੇ ਇਸ ਵਾਰ ਆਪਣੇ 11 ਏਕੜ ਜ਼ਮੀਨ 'ਚ ਮਲਚਿੰਗ ਤਕਨੀਕ ਦੀ ਵਰਤੋਂ ਕੀਤੀ। ਉਸ ਨੇ ਕਿਹਾ ਕਿ ਮਲਚਿੰਗ ਤਕਨੀਕ ਨਾਲ ਕਣਕ ਦੀ ਬਿਜਾਈ ਕਰਨਾ ਬਹੁਤ ਸੌਖਾ ਹੈ। ਇਸ ਨਾਲ ਨਾ ਤਾਂ ਫ਼ਸਲ ਨੂੰ ਕੋਈ ਬੀਮਾਰੀ ਲੱਗਦੀ ਹੈ ਅਤੇ ਨਾ ਫ਼ਸਲ ਦੀ ਝਾੜ 'ਤੇ ਕੋਈ ਅਸਰ ਪੈਂਦਾ ਹੈ। ਇਸ ਰਾਹੀਂ ਸਿਰਫ਼ ਬੀਜੀ ਹੋਈ ਫ਼ਸਲ ਹੀ ਪੈਦਾ ਹੋਵੇਗੀ, ਫ਼ਸਲ ਤੋਂ ਇਲਾਵਾ ਕੋਈ ਹੋਰ ਬੂਟਾ ਜ਼ਮੀਨ ਵਿੱਚੋਂ ਨਹੀਂ ਉਗੇਗੀ। ਇਸ ਨਾਲ ਉਸ ਦਾ ਖਰਚਾ ਵੀ ਘੱਟ ਹੋਇਆ ਅਤੇ ਸਮਾਂ ਵੀ ਬਚਿਆ। ਕਿਸਾਨ ਜਗਮੀਤ ਨੇ ਦੱਸਿਆ ਕਿ ਕੁਝ ਸਮੇਂ 'ਚ ਪਰਾਲੀ ਜ਼ਮੀਨ 'ਚ ਹੀ ਗਲ ਜਾਵੇਗੀ ਅਤੇ ਬਾਕੀ ਰਹਿੰਦੀ ਪਰਾਲੀ ਤੂੜੀ ਬਣਾਉਣ ਦੇ ਕੰਮ ਆਵੇਗੀ। ਇਸ ਤੋਂ ਇਲਾਵਾ ਉਸ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰਕਾਰ ਨੂੰ ਦੋਸ਼ ਦੇਣ ਦੀ ਬਜਾਏ ਖ਼ੁਦ ਹੰਭਲਾ ਮਾਰਿਆ ਜਾਵੇ ਤਾਂ ਜੋ ਖੇਤੀ ਲਾਗਤ ਵੀ ਘਟ ਸਕੇ, ਮੁਨਾਫ਼ਾ ਵੀ ਵਧੀਆ ਹੋਵੇ ਅਤੇ ਵਾਤਾਵਰਨ ਵੀ ਸਾਫ਼ ਰਹੇ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News