ਮਕਾਨ ਦੀ ਛੱਤ ਡਿਗਣ ਕਾਰਨ ਕਿਸਾਨ ਦੀ ਮੌਤ
Sunday, Aug 18, 2019 - 08:34 PM (IST)

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ)— ਸਤਲੁਜ ਦਰਿਆ ਕਿਨਾਰੇ ਵਸਦੇ ਪਿੰਡ ਮੰਡ ਸੁੱਖੇਵਾਲ ਵਿਖੇ ਭਾਰੀ ਮੀਂਹ ਕਾਰਨ ਮਕਾਨ ਦੀ ਛੱਤ ਡਿੱਗਣ ਕਾਰਨ ਉਸ ਹੇਠਾਂ ਦੱਬ ਕੇ ਕਿਸਾਨ ਅਨੋਖ ਸਿੰਘ (70) ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਿਸਾਨ ਅਨੋਖ ਸਿੰਘ ਮੰਡ ਸੁੱਖੇਵਾਲ ਵਿਖੇ ਖੇਤਾਂ 'ਚ ਘਰ ਬਣਾ ਕੇ ਰਹਿ ਰਿਹਾ ਸੀ ਅਤੇ ਉਹ ਡੇਢ ਏਕੜ ਜ਼ਮੀਨ ਦੀ ਖੇਤੀ ਕਰਦਾ ਸੀ। ਉਹ ਆਪਣੇ ਘਰ 'ਚ ਇਕੱਲਾ ਰਹਿੰਦਾ ਸੀ ਕਿ ਸਾਰੀ ਰਾਤ ਮੀਂਹ ਪੈਣ ਕਾਰਨ ਉਸਦੇ ਮਕਾਨ ਦੀ ਕੰਧ ਨੂੰ ਖੋਰਾ ਲੱਗ ਗਿਆ ਤੇ ਅਚਾਨਕ ਛੱਤ ਉਸ ਉਪਰ ਆ ਡਿੱਗੀ, ਜਿਸ ਦੌਰਾਨ ਉਸਦੀ ਮੌਤ ਹੋ ਗਈ। ਪੁਲਸ ਵਲੋਂ ਉਸਦੀ ਲਾਸ਼ ਨੂੰ ਕਬਜ਼ੇ 'ਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਉਸਦੀ ਧੀ ਜੋ ਵਿਆਹੁਤਾ ਹੈ, ਇਸ ਸਬੰਧੀ ਉਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪਿੰਡ ਮੰਡ ਸੁੱਖੇਵਾਲ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਗਰੀਬ ਕਿਸਾਨ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ।