ਕਿਸਾਨ ਨੇ ਕੀਤੀ ਖੁਦਕੁਸ਼ੀ

Friday, Nov 23, 2018 - 02:27 AM (IST)

ਕਿਸਾਨ ਨੇ ਕੀਤੀ ਖੁਦਕੁਸ਼ੀ

ਮੌਡ਼ ਮੰਡੀ, (ਪ੍ਰਵੀਨ)- ਅੱਜ ਪਿੰਡ ਮਾਈਸਰਖਾਨਾ ਦੇ ਇਕ ਨੌਜਵਾਨ ਕਿਸਾਨ ਨੇ ਕਰਜ਼ੇ ਦੀ ਪ੍ਰੇਸ਼ਾਨੀ ਕਾਰਨ ਸਪਰੇਅ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਅਨੁਸਾਰ ਕੁਲਦੀਪ ਸਿੰਘ (32) ਪੁੱਤਰ ਕੌਰ ਸਿੰਘ ਵਾਸੀ ਮਾਈਸਰਖਾਨਾ ਕੋਲ ਸਿਰਫ਼ ਇਕ ਏਕਡ਼ ਜ਼ਮੀਨ ਸੀ ਅਤੇ ਉਸ ਦੇ ਸਿਰ ਬੈਂਕਾਂ, ਆਡ਼੍ਹਤੀਆਂ ਅਤੇ ਹੋਰ ਪ੍ਰਾਈਵੇਟ ਵਿਅਕਤੀਆਂ ਦਾ ਕਰੀਬ ਪੰਜ ਲੱਖ ਰੁਪਏ ਦਾ ਕਰਜ਼ਾ ਸੀ। ਘਰ ਦੀ ਆਰਥਕ ਹਾਲਤ ਸੁਧਾਰਨ ਲਈ ਜਿਥੇ ਦੋਵੇਂ ਭਰਾ ਦਿਨ-ਰਾਤ ਮਿਹਨਤ ਕਰ ਰਹੇ ਸਨ, ਉਥੇ ਇਨ੍ਹਾਂ ਦਾ ਪਿਤਾ ਕੌਰ ਸਿੰਘ ਵੀ ਰਾਤ ਸਮੇਂ ਚੌਕੀਦਾਰ ਦਾ ਕੰਮ  ਕਰਦਾ ਸੀ ਪਰ ਕਰਜ਼ੇ ਦਾ ਦੈਂਤ ਲਗਾਤਾਰ ਵਧਦਾ ਜਾ ਰਿਹਾ ਸੀ ਅਤੇ ਉਸਦਾ ਕੋਈ ਵੀ ਕੰਮ ਨਹੀਂ ਚੱਲ ਰਿਹਾ ਸੀ। ਕਰਜ਼ੇ ਦੇ  ਬੋਝ ਕਾਰਨ ਕੁਲਦੀਪ ਸਿੰਘ ਹਮੇਸ਼ਾ ਪ੍ਰੇਸ਼ਾਨ ਰਹਿੰਦਾ ਸੀ। ਇਸ ਪ੍ਰੇਸ਼ਾਨੀ ਕਰ ਕੇ ਹੀ ਅੱਜ ਉਸਨੇ ਸਪਰੇਅ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲਾ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਬਲਾਕ ਮੌਡ਼ ਦੇ ਪ੍ਰਧਾਨ ਦਰਸ਼ਨ ਸਿੰਘ ਮਾਈਸਰਖਾਨਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਗਰੀਬ ਪਰਿਵਾਰ ਸਿਰ ਚੜ੍ਹਿਆ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ।


Related News