ਮੋਰਚੇ ’ਚ ਹਿੱਸਾ ਲੈਣ ਵਾਲੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

Sunday, Mar 21, 2021 - 12:53 PM (IST)

ਮੋਰਚੇ ’ਚ ਹਿੱਸਾ ਲੈਣ ਵਾਲੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਸੰਗਰੂਰ (ਬੇਦੀ) : ਸੰਗਰੂਰ ਦੇ ਪਿੰਡ ਬਡਰੁੱਖਾਂ ਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ  ਸਵ. ਪ੍ਰੀਤਮ ਸਿੰਘ (75) ਪਿੰਡ ਬਡਰੁੱਖਾਂ ਦਾ ਵਸਨੀਕ ਸੀ। ਉਸ ਨੇ ਭਾਜਪਾ ਆਗੂ ਸਤਵੰਤ ਸਿੰਘ ਪੂਨੀਆਂ ਦੀ ਕੋਠੀ ਅੱਗੇ ਧਰਨੇ 'ਚ ਸਮੂਲੀਅਤ ਕੀਤੀ ਸੀ। ਪਰਿਵਾਰ ਮੁਤਾਬਕ ਬੀਤੀ ਕੱਲ੍ਹ ਸਵੇਰੇ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਕਿਸਾਨ ਦੀ ਮੌਤ ਹੋਈ ਹੈ। ਮੌਤ ਬਾਰੇ ਪਤਾ ਲੱਗਣ 'ਤੇ ਕਿਸਾਨ ਜਥੇਬੰਦੀਆਂ ਤੇ  ਆਦਿ ਨੇ ਦੁੱਖ ਪ੍ਰਗਟ ਕੀਤਾ।


author

Shyna

Content Editor

Related News