ਫ਼ਰੀਦਕੋਟ ਜੇਲ੍ਹ ’ਚ ਭਿੜੇ ਕੈਦੀ, ਬਚਾਅ ਦੌਰਾਨ ਮੁਲਾਜ਼ਮ ਜ਼ਖਮੀ
Monday, Dec 18, 2023 - 06:30 PM (IST)
ਫ਼ਰੀਦਕੋਟ (ਰਾਜਨ) : ਸਥਾਨਕ ਅਤਿ ਆਧੁਨਿਕ ਜੇਲ੍ਹ ਜੋ ਹਮੇਸ਼ਾ ਹੀ ਮੀਡੀਆ ਵਿਚ ਚਰਚਾ ’ਚ ਬਣੀ ਰਹਿੰਦੀ ਹੈ ਹੁਣ ਦੋ ਕੈਦੀਆਂ ਦੇ ਭਿੜਣ ਨਾਲ ਮੁੜ ਸੁਰਖੀਆਂ ’ਚ ਬਣੀ ਹੋਈ ਹੈ। ਪ੍ਰਾਪਤ ਵੇਰਵੇ ਅਨੁਸਾਰ ਜੇਲ੍ਹ ਦੇ ਦੋ ਕੈਦੀ ਕਿਸੇ ਗੱਲ ਨੂੰ ਲੈ ਕੇ ਆਪਸ ਵਿਚ ਭਿੜ ਗਏ ਜਿਸ ’ਤੇ ਜੇਲ ਦੇ ਹਵਾਲਾਤੀ ਗੁਰਮੀਤ ਸਿੰਘ ਨੇ ਜਦੋਂ ਵਿਚਾਲੇ ਆ ਕੇ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਹੇਠਾਂ ਡਿੱਗਣ ਨਾਲ ਉਸਦੇ ਬੁੱਲ੍ਹਾਂ ’ਤੇ ਸੱਟ ਲੱਗਣ ਕਾਰਣ ਉਹ ਜ਼ਖਮੀ ਹੋ ਗਿਆ ਜਿਸ’ਤੇ ਜੇਲ੍ਹ ਪ੍ਰਸਾਸ਼ਨ ਵੱਲੋਂ ਇਸ ਨੂੰ ਡਾਕਟਰੀ ਸਹਾਇਤਾ ਦੇ ਦਿੱਤੀ ਗਈ।
ਇਸ ਘਟਨਾਂ ਤੋਂ ਬਾਅਦ ਜੇਲ੍ਹ ਦੇ ਸੁਪਰਡੈਂਟ ਰਾਜੀਵ ਕੁਮਾਰ ਅਨੁਸਾਰ ਜੇਲ੍ਹ ਅੰਦਰਲੀ ਸਥਿਤੀ ਕਾਬੂ ਹੇਠ ਹੈ। ਫਿਲਹਾਲ ਪੁਲਸ ਵਲੋਂ ਸਾਰੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।