ਮੀਂਹ ਦੇ ਪਾਣੀ ਕਾਰਨ ਖਰਾਬ ਹੋਈਆਂ ਫਸਲਾਂ, ਪ੍ਰਸ਼ਾਸਨਿਕ ਅਧਿਕਾਰੀਆ ''ਤੇ ਲਾਏ ਦੋਸ਼
Monday, Aug 05, 2019 - 02:55 PM (IST)

ਫਰੀਦਕੋਟ (ਜਗਤਾਰ) - ਫਰੀਦਕੋਟ ਜ਼ਿਲੇ ਦੇ ਪਿੰਡ ਸੁਖਣਵਾਲਾ ਵਿਖੇ ਖੇਤਾਂ 'ਚ ਬਰਸਾਤ ਦਾ ਪਾਣੀ ਭਰ ਜਾਣ ਕਾਰਨ ਜਿੱਥ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਚੁੱਕੀਆਂ ਹਨ, ਉਥੇ ਹੀ ਕਿਸਾਨਾਂ ਨੂੰ ਮੁਆਵਜ਼ਾ ਮਿਲਣ ਦੀ ਵੀ ਕੋਈ ਆਸ ਦਿਖਾਈ ਨਹੀਂ ਦੇ ਰਹੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਦੇ ਕਿਸਾਨਾਂ ਨੇ ਕਿਹਾ ਕਿ ਪਿਛਲੇ ਕਰੀਬ 15 ਦਿਨਾਂ ਤੋਂ ਬਰਸਾਤ ਦਾ ਪਾਣੀ ਖੇਤਾਂ 'ਚ ਭਰਿਆ ਹੋਣ ਕਰਾਨ ਉਨ੍ਹਾਂ ਦੀਆਂ ਫਸਲਾਂ ਪਾਣੀ 'ਚ ਡੁੱਬ ਗਈਆਂ ਹਨ, ਜਿਸ ਕਾਰਨ ਨਰਮੇਂ ਝੋਨੇ ਤੇ ਹਰੇ ਚਾਰੇ ਦੀ ਫਸਲ ਤਬਾਹ ਹੋ ਗਈ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆ 'ਤੇ ਇਲਜਾਮ ਲਾਉਂਦੇ ਕਿਹਾ ਕਿ ਉਨ੍ਹਾਂ ਨੇ ਉਚਾਈ ਵਾਲੇ ਇਲਾਕੇ ਦਾ ਪਾਣੀ ਖੇਤਾਂ 'ਚ ਤਾਂ ਤੋੜ ਦਿੱਤਾ ਪਰ ਇਸ ਪਾਣੀ ਦੇ ਨਿਕਾਸ ਲਈ ਕੋਈ ਪ੍ਰਬੰਧ ਨਹੀਂ ਕੀਤਾ।
ਕਿਸਾਨਾਂ ਨੇ ਕਿਹਾ ਕਿ ਪਾਣੀ ਹੇਟ ਫਸਲਾਂ ਵਾਲੇ ਕਿਸਾਨ ਖੁਦ 2 ਤੋਂ ਪੰਜ ਏਕੜ ਜ਼ਮੀਨ ਦੇ ਮਾਲਕ ਹਨ ਅਤੇ ਉਨ੍ਹਾਂ ਨੇ ਜ਼ਮੀਨਾਂ ਚਗੋਤੇ 'ਤੇ ਲੈ ਕੇ ਖੇਤੀ ਕੀਤੀ ਹੋਈ ਹੈ, ਜਿਸ ਦਾ ਖਰਚਾ ਉਨ੍ਹਾਂ ਲਈ ਹੁਣ ਕਰਜ਼ਾ ਬਣ ਕੇ ਰਹਿ ਜਾਵੇਗਾ। ਕਿਸਾਨਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਇਲਾਕੇ ਨੂੰ ਸੇਮ ਪ੍ਰਭਾਵਿਤ ਐਲਾਨਿਆ ਜਾਵੇ ਅਤੇ ਉਨ੍ਹਾਂ ਦੀਆਂ ਖਰਾਬ ਫਸਲਾਂ ਦੀ ਗਿਰਦਉਰੀ ਕਰਵਾ ਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ।