ਸਰਕਾਰੀ ਸਕੂਲ ਦੇ ਰਿਹਾਇਸ਼ੀ ਹੋਸਟਲ ਤੋਂ ਪੱਖੇ ਤੇ ਹੋਰ ਸਮਾਨ ਚੋਰੀ

Saturday, Dec 19, 2020 - 12:42 PM (IST)

ਸਰਕਾਰੀ ਸਕੂਲ ਦੇ ਰਿਹਾਇਸ਼ੀ ਹੋਸਟਲ ਤੋਂ ਪੱਖੇ ਤੇ ਹੋਰ ਸਮਾਨ ਚੋਰੀ

ਫਿਰੋਜ਼ਪੁਰ(ਕੁਮਾਰ): ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਫਿਰੋਜ਼ਪੁਰ ਦੇ ਰਿਹਾਇਸ਼ੀ ਹੋਸਟਲ ਤੋਂ ਚੋਰ ਪੱਖੇ, ਐਗਜਸਟ ਫੈਨ ਤੇ ਵਾਸ਼ਿੰਗ ਮਸ਼ੀਨ ਦੀ ਮੋਟਰ ਆਦਿ ਚੋਰੀ ਕਰਕੇ ਲੈ ਗਏ ਹਨ। ਇਸ ਚੋਰੀ ਸਬੰਧੀ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਪਿ੍ਰੰਸੀਪਲ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਅਧਾਰ ’ਤੇ ਮਾਮਲਾ ਦਰਜ ਕਰ ਲਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਪਿ੍ਰੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਰਟ ਸਕੂਲ (ਲੜਕੇ) ਫਿਰੋਜ਼ਪੁਰ ਵੱਲੋਂ ਥਾਣਾ ਸਦਰ ਫਿਰੋਜ਼ਪੁਰ ਪੁਲਸ ਨੂੰ ਲਿਖਤੀ ਸੂਚਨਾ ਦਿੰਦੇ ਹੋਏ ਦੱਸਿਆ ਕਿ ਸਕੂਲ ਦੇ ਰਿਹਾਇਸ਼ੀ ਹੋਸਟਲ ਦੇ ਸੇਵਾਦਾਰ ਵੱਲੋਂ ਸੈਨੀਟਾਈਜਰ ਲੈਣ ਲਈ ਰਿਹਾਇਸ਼ੀ ਹੋਸਟਲ ਦਾ ਜਦੋਂ ਦਰਵਾਜ਼ਾ ਖੋਲਿ੍ਹਆ ਗਿਆ ਤਾਂ ਉਸ ਨੇ ਦੇਖਿਆ ਕਿ ਵਾਰਡਨ ਰੂਮ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਕਮਰਿਆਂ ’ਚੋਂ ਪੱਖੇ, ਇਕ ਐਗਜਸਟ ਫੈਨ ਤੇ ਵਾਸ਼ਿੰਗ ਮਸ਼ੀਨ ਦੀ ਮੋਟਰ ਗਾਇਬ ਸੀ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਅਣਪਛਾਤੇ ਚੋਰਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਦੇ ਹੋਏ ਉਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।


author

Aarti dhillon

Content Editor

Related News