ਪਰਿਵਾਰ ਦੇ ਤਿੰਨ ਮੈਂਬਰਾਂ ਵੱਲੋਂ ਜ਼ਹਿਰੀਲੀ ਚੀਜ਼ ਖਾਣ ਦੇ ਮਾਮਲੇ 'ਚ ਸਾਹਮਣੇ ਆਈ ਹੈਰਾਨ ਕਰਦੀ ਸਚਾਈ
Saturday, Oct 17, 2020 - 10:40 AM (IST)
ਮਾਲੇਰਕੋਟਲਾ (ਸ਼ਹਾਬੂਦੀਨ/ਜ਼ਹੂਰ): ਲੰਘੀ ਕੱਲ੍ਹ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਵੱਲੋਂ ਸਲਫਾਸ ਖਾ ਕੇ ਆਤਮ-ਹੱਤਿਆ ਕਰਨ ਦੇ ਮਾਮਲੇ 'ਚ ਜਿਥੇ ਮਾਂ ਕਵਿਤਾ ਅਤੇ ਉਸਦੀ ਬੇਟੀ ਸ਼ਿਵਾਗੀ ਦੋਵਾਂ ਦੀ ਮੌਤ ਹੋ ਗਈ ਸੀ ਉਥੇ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਜ਼ੇਰੇ ਇਲਾਜ਼ ਚੱਲ ਰਹੇ ਪਰਿਵਾਰ ਦੇ ਤੀਜੇ ਮੈਂਬਰ ਸ਼ਿਵਮ ਜਿੰਦਲ ਦੇ ਬਿਆਨਾਂ 'ਤੇ ਮਾਲੇਰਕੋਟਲਾ ਪੁਲਸ ਨੇ 8 ਵਿਅਕਤੀਆਂ ਮਨਪ੍ਰੀਤ ਗਰਗ ਵਾਸੀ ਬੱਤਾ ਸਟਰੀਟ, ਅਜੇ ਕੁਮਾਰ ਅੱਜੂ ਕੌਂਸਲਰ ਵਾਸੀ ਬਠਿੰਡੀਆ ਮੁਹੱਲਾ, ਸੰਦੀਪ ਸ਼ਰਮਾ ਵਾਸੀ ਸੰਤ ਰਾਮ ਸਟਰੀਟ, ਹਰਦੀਪ ਸਿੰਘ ਵਾਸੀ ਪਿੰਡ ਆਦਮਪਾਲ, ਮਾਨੀ, ਸੁਬਹਾਨ ਅਲੀ ਵਾਸੀਆਨ ਬੈਕ ਸਾਈਡ ਐੱਸ.ਏ.ਜੈਨ. ਸਕੂਲ, ਹਨੀਫਾ ਮਾਲੇਰਕੋਟਲਾ ਅਤੇ ਰੱਘਾ ਪਹਿਲਵਾਨ ਵਾਸੀ ਮੁਹੱਲਾ ਭੁਮਸੀ ਦੇ ਖਿਲਾਫ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਘਰ 'ਚ ਚੱਲ ਰਹੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼, ,ਇਤਰਾਜ਼ਯੋਗ ਹਾਲਤ 'ਚ ਮਿਲੇ ਜੋੜੇ
ਜ਼ੇਰੇ ਇਲਾਜ ਸ਼ਿਵਮ ਜਿੰਦਲ ਪੁੱਤਰ ਲੇਟ ਕੇਸ਼ਵ ਜਿੰਦਲ ਵਾਸੀ ਟੈਗੋਰ ਸਟਰੀਟ ਕਾਲਜ ਰੋਡ ਮਾਲੇਰਕੋਟਲਾ ਨੇ ਪੁਲਸ ਪਾਸ ਦਰਜ ਕਰਵਾਏ ਆਪਣੇ ਬਿਆਨਾਂ 'ਚ ਦੱਸਿਆ ਕਿ ਮੇਰੇ ਗੁਆਂਢ 'ਚ ਰਹਿੰਦੇ ਮਨਪ੍ਰੀਤ ਗਰਗ ਪੁੱਤਰ ਜੀਵਨ ਗਰਗ ਪਾਸੋਂ ਮੈਂ 10 ਦਸੰਬਰ 2019 ਨੂੰ ਚਾਰ ਲੱਖ 22 ਹਜ਼ਾਰ ਰੁਪਏ ਘਰੇਲੂ ਕੰਮਕਾਰ ਲਈ ਉਧਾਰ ਲਏ ਸਨ। ਉਕਤ ਪੈਸਿਆਂ ਬਦਲੇ ਮਨਪ੍ਰੀਤ ਗਰਗ ਨੇ ਮੇਰੇ ਕੋਲੋਂ ਖਾਲੀ ਚੈੱਕ ਲਏ ਸਨ। ਹੁਣ ਮਨਪ੍ਰੀਤ ਗਰਗ ਮੇਰੇ ਕੋਲੋਂ 22 ਲੱਖ ਰੁਪਏ ਦੀ ਮੰਗ ਕਰਦਾ ਹੋਇਆ ਧਮਕੀਆਂ ਦੇ ਰਿਹਾ ਸੀ ਕਿ ਮੈਨੂੰ 22 ਲੱਖ ਰੁਪਏ ਦੇਵੋ ਨਹੀਂ ਤਾਂ ਮੈਂ ਤੇਰੇ ਖਿਲਾਫ ਪਰਚਾ ਦਰਜ ਕਰਵਾ ਦੇਵਾਂਗਾ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦੇ ਫ਼ੈਸਲੇ ਨਾਲ ਝੁੱਗੀਆਂ 'ਚ ਰਹਿਣ ਵਾਲਿਆਂ ਦੇ ਚਿਹਰਿਆਂ 'ਤੇ ਆਈ ਖ਼ੁਸ਼ੀ
ਇਸ ਸਬੰਧੀ ਮਨਪ੍ਰੀਤ ਗਰਗ ਨੇ ਇਕ ਦਰਖਾਸਤ ਡੀ.ਐੱਸ.ਪੀ. ਸਪੈਸ਼ਲ ਬ੍ਰਾਂਚ ਸੰਗਰੂਰ ਵਿਖੇ ਦਿੱਤੀ ਹੋਈ ਸੀ। ਜਿਥੇ ਮੈਨੂੰ ਪਹਿਲਾਂ ਕਈ ਵਾਰ ਬੁਲਾਉਣ ਤੋਂ ਇਲਾਵਾ ਲੰਘੇ ਦਿਨੀਂ ਵੀ ਡੀ.ਐੱਸ.ਪੀ. ਸਾਹਿਬ ਨੇ ਮੈਨੂੰ ਬੁਲਾ ਕੇ ਕਿਹਾ ਕਿ ਇਨ੍ਹਾਂ ਨਾਲ ਸਮਝੋਤਾ ਕਰ ਕੇ ਇਨ੍ਹਾਂ ਦੇ ਪੈਸੇ ਵਾਪਸ ਕਰੋ, ਨਹੀਂ ਤਾਂ ਤੁਹਾਡੇ ਖਿਲਾਫ ਪਰਚਾ ਦਰਜ ਹੋ ਜਾਵੇਗਾ।ਸ਼ਿਵਮ ਨੇ ਦੱਸਿਆ ਕਿ ਇਸ ਅਰਸੇ ਦੌਰਾਨ ਹੀ ਕੌਂਸਲਰ ਅਜੇ ਕੁਮਾਰ ਉਰਫ ਅੱਜੂ ਵਾਸੀ ਬਠਿੰਡੀਆ ਮੁਹੱਲਾ ਜਿਸ ਨਾਲ ਮੇਰਾ ਕੋਈ ਵੀ ਪੈਸਿਆਂ ਦਾ ਲੈਣ-ਦੇਣ ਨਹੀਂ ਪਰ ਅੱਜੂ ਐੱਮ. ਸੀ. ਮਨਪ੍ਰੀਤ ਗਰਗ ਦਾ ਖਾਸ ਦੋਸਤ ਹੈ। ਅੱਜੂ ਨੇ ਫਾਇਨਾਂਸ ਦਾ ਕੰਮ ਕਰਦੇ ਸੰਦੀਪ ਸ਼ਰਮਾ ਵਾਸੀ ਸੰਤ ਰਾਮ ਸਟਰੀਟ ਪਾਸੋਂ ਮੇਰੇ ਖਾਲੀ ਚੈੱਕ ਕਥਿਤ ਖਰੀਦ ਕੇ ਮੈਨੂੰ ਤੰਗ ਪ੍ਰੇਸ਼ਾਨ ਕਰਨ ਲਈ ਸਵਰਨ ਸਿੰਘ ਵਾਸੀ ਨੇੜੇ ਟਰੱਕ ਯੂਨੀਅਨ ਮਾਲੇਰਕੋਟਲਾ, ਹਰਦੀਪ ਸਿੰਘ ਆਦਮਪਾਲ, ਮਾਨੀ, ਸੁਬਹਾਨ, ਹਨੀਫਾ ਅਤੇ ਰੱਘਾ ਪਹਿਲਵਾਨ ਪਾਸੋਂ ਚੈੱਕ ਕੋਰਟ 'ਚ ਲਾ ਦਿੱਤੇ। ਉਪਰੋਕਤ ਸਾਰੀਆਂ ਗੱਲਾਂ ਕਾਰਣ ਮੈਂ, ਮੇਰੀ ਮਾਤਾ ਕਵਿਤਾ ਜਿੰਦਲ ਅਤੇ ਮੇਰੀ ਭੈਣ ਸ਼ਿਵਾਂਗੀ ਜਿੰਦਲ ਡਿਪਰੈਸ਼ਨ 'ਚ ਆ ਗਏ ਅਤੇ ਅਸੀਂ ਆਪਣੀ ਜੀਵਨ ਲੀਲਾ ਖਤਮ ਕਰਨ ਦਾ ਮਨ ਬਣਾ ਲਿਆ।
ਇਹ ਵੀ ਪੜ੍ਹੋ: ਗੁਰੂ ਨਾਨਕ ਦੇ 551ਵੇਂ ਪ੍ਰਕਾਸ਼ ਦਿਹਾੜੇ ਮੌਕੇ ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਆਸਾਰ ਮੱਧਮ
ਜ਼ੇਰੇ ਇਲਾਜ ਸ਼ਿਵਮ ਨੇ ਪੁਲਸ ਨੂੰ ਲਿਖਾਏ ਬਿਆਨਾਂ 'ਚ ਘਰ ਦੇ ਬੈੱਡ 'ਚ ਰੱਖੇ ਹੋਏ ਆਪਣੇ ਸੁਸਾਇਡ ਨੋਟ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਪਰੋਕਤ ਲੋਕਾਂ ਤੋਂ ਦੁਖੀ ਹੋ ਕੇ ਅਸੀਂ ਤਿੰਨਾਂ ਪਰਿਵਾਰਕ ਮੈਂਬਰਾਂ ਨੇ ਜੀਵਨ ਲੀਲਾ ਸਮਾਪਤ ਕਰਨ ਲਈ ਕਥਿਤ ਜ਼ਹਿਰ ਖਾਦੀ ਹੈ। ਪੁਲਸ ਨੇ ਹਾਲੇ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਪਾਈ ਪਰ ਜਾਂਚ ਜੰਗੀ ਪੱਧਰ 'ਤੇ ਜਾਰੀ ਹੈ।