ਸੁਖਬੀਰ ਬਾਦਲ ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ

03/16/2019 3:17:11 AM

ਚੰਡੀਗਡ਼੍ਹ, (ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ’ਚ ਵਾਧਾ ਕਰਦਿਆਂ ਦਲ ਦੇ ਜਥੇਬੰਦਕ ਸਕੱਤਰਾਂ ਅਤੇ ਸੰਯੁਕਤ ਸਕੱਤਰਾਂ ਦਾ ਐਲਾਨ ਕਰ ਦਿੱਤਾ। ਉਨ੍ਹਾਂ ਪਾਰਟੀ ਦੀ ਪੀ.ਏ.ਸੀ ਅਤੇ ਮੀਤ ਪ੍ਰਧਾਨਾਂ ’ਚ ਵੀ ਵਾਧਾ ਕੀਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਸੂਚੀ ਅਨੁਸਾਰ ਸੰਤ ਟੇਕ ਸਿੰਘ ਧਨੌਲਾ, ਗਿਆਨੀ ਰਘਬੀਰ ਸਿੰਘ ਜਖੇਪਲ, ਜੈਪਾਲ ਸਿੰਘ ਮੰਡੀਆਂ ਅਤੇ ਜਸਵੰਤ ਸਿੰਘ ਭੁੱਲਰ ਮੋਹਾਲੀ ਨੂੰ ਦਲ ਦੀ ਪੀ.ਏ.ਸੀ. ਵਿਚ ਸ਼ਾਮਲ ਕੀਤਾ ਗਿਆ ਹੈ। ਇਸੇ ਤਰ੍ਹਾਂ ਸੁਰਿੰਦਰ ਸਿੰਘ ਭਲਵਾਨ ਪਟਿਆਲਾ, ਇੰਦਰਮੋਹਨ ਸਿੰਘ ਬਜਾਜ ਪਟਿਆਲਾ, ਮੇਘ ਸਿੰਘ ਗੁਆਰਾ, ਪਰਮਜੀਤ ਸਿੰਘ ਰਾਣਾ ਦਿੱਲੀ, ਫੌਜਇੰਦਰ ਸਿੰਘ ਮੁਖਮੈਲਪੁਰ,  ਚੰਦ ਸਿੰਘ ਚੱਠਾ,  ਹਰਦੇਵ ਸਿੰਘ ਰੌਗਲਾ, ਮੁਹੰਮਦ ਤੁਫੈਲ ਮਲਿਕ ਅਤੇ ਮਹਿੰਦਰ ਕੁਮਾਰ ਪੱਪੂ ਰਾਜਪੁਰਾ ਨੂੰ ਦਲ ਦਾ ਮੀਤ ਪਧਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ  ਜਤਿੰਦਰ ਸਿੰਘ ਲਾਲੀ ਬਾਜਵਾ ਨੂੰ ਜ਼ਿਲਾ ਅਕਾਲੀ ਜਥਾ ਹੁਸ਼ਿਆਰਪੁਰ (ਸ਼ਹਿਰੀ) ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। 
 ਜਥੇਬੰਦਕ ਸਕੱਤਰ : ਨਿਯੁਕਤ ਕੀਤੇ ਜਥੇਬੰਦਕ ਸਕੱਤਰਾਂ ’ਚ ਸਵਰਨ ਸਿੰਘ ਜੋਸ਼ ਕਪੂਰਥਲਾ,  ਜਰਨੈਲ ਸਿੰਘ ਡੋਗਰਾਂਵਾਲਾ ਕਪੂਰਥਲਾ, ਨਵਤੇਜ ਸਿੰਘ ਕੌਣੀ, ਅਮਿਤ ਰਤਨ ਬਠਿੰਡਾ, ਹਰਚਰਨ ਸਿੰਘ ਗੋਹਲਵਡ਼ੀਆ ਲੁਧਿਆਣਾ, ਅਜਮੇਰ ਸਿੰਘ ਖੇਡ਼ਾ, ਮਨਜਿੰਦਰ ਸਿੰਘ ਬਿੱਟੂ ਸ੍ਰੀ ਮੁਕਤਸਰ ਸਾਹਿਬ, ਯਾਦਵਿੰਦਰ ਸਿੰਘ ਯਾਦੀ ਜ਼ੈਲਦਾਰ, ਜਗਜੀਤ ਸਿੰਘ ਰਤਨਗਡ਼੍ਹ, ਸੁਭਾਸ਼ ਉਹਰੀ ਬਟਾਲਾ, ਗੁਰਮੀਤ ਸਿੰਘ ਬਰਾਡ਼ ਬਠਿੰਡਾ, ਦਲਜੀਤ ਸਿੰਘ ਸੇਖੋਂ ਐਡਵੋਕੇਟ ਬਰਨਾਲਾ, ਚੌਧਰੀ ਸੁਰਿੰਦਰ ਸਿੰਘ ਸੰਗਰੂਰ, ਮਾਸਟਰ ਬਲਵਿੰਦਰ ਸਿੰਘ ਗੁਰਾਇਆ, ਦਵਿੰਦਰ ਸਿੰਘ ਬੱਬਲ ਜਲਾਲਾਬਾਦ, ਕੁਲਦੀਪ ਸਿੰਘ ਅੌਲਖ ਗੋਇੰਦਵਾਲ ਸਾਹਿਬ, ਰਣਜੀਤ ਸਿੰਘ ਰਾਣਾ ਜਲੰਧਰ, ਗੁਰਪ੍ਰਤਾਪ ਸਿੰਘ ਪੰਨੂ ਜਲੰਧਰ, ਦਲਬੀਰ ਸਿੰਘ ਜਹਾਂਗੀਰ,  ਗੁਰਦੇਵ ਸਿੰਘ ਆਲਮਕੇ, ਪੂਰਨ ਮੁਜੈਹਦੀਆ, ਅਮਰਦੀਪ ਸਿੰਘ ਧਾਰਨੀ ਐਡਵੋਕੇਟ ਫਤਿਹਗਡ਼੍ਹ ਸਾਹਿਬ, ਅਜਮੇਰ ਸਿੰਘ ਭਾਗਪੁਰ ਲੁਧਿਆਣਾ, ਨਰਿੰਦਰ ਸਿੰਘ ਸੇਖਵਾਂ, ਜਸਪਾਲ ਸਿੰਘ ਗਿਆਸਪੁਰਾ, ਭੋਲਾ ਸਿੰਘ  ਗਿੱਲਪੱਤੀ, ਚਰਨਜੀਤ ਸਿੰਘ ਲਾਲੀ ਜਲੰਧਰ, ਤਰਲੋਕ ਸਿੰਘ ਬਾਠ, ਕੁਲਦੀਪ ਸਿੰਘ ਵਿਰਕ ਮੋਹਾਲੀ, ਗੁਰਦੇਵ ਸਿੰਘ ਰਿਟਾ. ਡੀ.ਪੀ.ਆਰ.ਓ, ਅਮਨਦੀਪ ਮਸੀਹ ਮਜੀਠਾ, ਨਵਦੀਪ ਸਿੰਘ ਬੱਬੂ ਬਰਾਡ਼, ਗੁਰਜਿੰਦਰਪਾਲ ਸਿੰਘ ਸ਼ਿਵ ਕੰਬੋਜ, ਪਰਮਜੀਤ ਸਿੰਘ ਪੰਮੀ ਕੋਟਫੱਤਾ, ਜਗਜੀਤ ਸਿੰਘ ਕੋਹਲੀ ਸਨੌਰ,  ਅਵਤਾਰ ਸਿੰਘ ਘਲੌਡ਼ੀ ਸਨੌਰ, ਮਾਸਟਰ ਗੁਰਦੇਵ ਸਿੰਘ ਸੁਲਤਾਪੁਰ ਲੋਧੀ, ਅਮਰਜੀਤ ਸਿੰਘ ਸੰਧੂ ਫਿਲੌਰ, ਬੀਬੀ ਰਾਜਬੀਰ ਕੌਰ ਗਿੱਲ ਹਾਕੀ ਗੋਲਡ ਮੈਡਲਿਸਟ, ਡਾ. ਜਸਬੀਰ ਕੌਰ ਗਿੱਲ ਜਲੰਧਰ, ਪੂਰਨ ਸਿੰਘ ਦਾਦੂਮਾਜਰਾ ਸਰਹੰਦ, ਮਹਿੰਦਰਪਾਲ ਸਿੰਘ ਪੱਖੋ ਬਰਨਾਲਾ, ਚੰਦ ਸਿੰਘ ਚੱਠਾ ਸੰਗਰੂਰ, ਅਸ਼ੋਕ ਕੁਮਾਰ ਬਾਂਸਲ ਨਾਭਾ, ਸੁਰਜੀਤ ਸਿੰਘ ਸ਼ਤਾਬ, ਸੁਰਿੰਦਰ ਸਿੰਘ ਚੌਹਾਨ ਲੁਧਿਆਣਾ, ਇੰਦਰਜੀਤ ਸਿੰਘ ਗਿੱਲ ਲੁਧਿਆਣਾ, ਇੰਦਰਜੀਤ ਸਿੰਘ ਮੱਕਡ਼ ਲੁਧਿਆਣਾ, ਪ੍ਰਿੰਸੀਪਲ ਰਣਜੀਤ ਸਿੰਘ ਕੰਧੋਲਾ ਲੁਧਿਆਣਾ, ਗੁਰਚਰਨ ਸਿੰਘ ਮੇਹਰਬਾਨ ਲੁਧਿਆਣਾ, ਬਾਬਾ ਜਗਰੂਪ ਸਿੰਘ ਸਾਹਨੇਵਾਲ, ਹਰਚਰਨ ਸਿੰਘ ਜਿਉੂਣਵਾਲਾ, ਜਗਰੂਪ ਸਿੰਘ ਸੰਗਤ ਬਠਿੰਡਾ, ਹਰਪਾਲ ਸਿੰਘ ਸਰਾਓ ਰਾਜਪੁਰਾ, ਮਹਿੰਦਰ ਸਿੰਘ ਵਿਰਕ ਫਿਰੋਜ਼ਪੁਰ, ਸੁਰਜੀਤ ਸਿੰਘ ਅਬਲੋਵਾਲ ਅਤੇ ਦਿਲਬਾਗ ਹੁਸੈਨ ਦੇ ਨਾਂ ਸ਼ਾਮਲ ਹਨ। 
 ਸੰਯੁਕਤ ਸਕੱਤਰ : ਜਿਨ੍ਹਾਂ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸੰਯੁਕਤ ਸਕੱਤਰ ਬਣਾਇਆ ਗਿਆ ਹੈ, ਉਨ੍ਹਾਂ ਵਿਚ ਚੌਧਰੀ ਅਬਦੁਲ ਗਫਾਰ ਮਾਲੇਰਕੋਟਲਾ, ਦਰਸ਼ਨ ਲਾਲ ਜੇਠੂਮਜਾਰਾ, ਗੁਰਪ੍ਰੀਤ ਸਿੰਘ ਲਖਮੀਰਵਾਲਾ, ਇੰਦਰਮੋਹਨ ਸਿੰਘ ਲਖਮੀਰਵਾਲਾ,  ਗੁਰਮੁਖ ਸਿੰਘ ਸੈਣੀ ਰੋਪਡ਼, ਮਨਜੀਤ ਸਿੰਘ ਮਹਿਤੋਂ ਕੁਰਾਲੀ, ਮਨਪ੍ਰੀਤ ਸਿੰਘ ਬੰਟੀ ਲੁਧਿਆਣਾ,  ਗੁਰਚੇਤ ਸਿੰਘ ਬਰਗਾਡ਼ੀ, ਕੁਲਵੰਤ ਸਿੰਘ ਜੋਸਨ ਕਪੂਰਥਲਾ, ਸੁਰਜੀਤ ਸਿੰਘ ਢਿੱਲੋਂ ਸੁਲਤਾਨਪੁਰ ਲੋਧੀ, ਸਤਵੰਤ ਸਿੰਘ ਗਿੱਲ ਰੋਪਡ਼, ਜਸਵਿੰਦਰ ਸਿੰਘ ਮੁਕੇਰੀਆਂ, ਜਸਬੀਰ ਸਿੰਘ ਰੁਡ਼ਕਾ, ਮੂਸਾ ਖਾਨ ਪਟਿਆਲਾ, ਜੁਲਫਕਾਰ ਅਲੀ ਮਾਲੇਰਕੋਟਲਾ, ਗੁਰਦਰਸ਼ਨ ਸਿੰਘ ਸੈਣੀ ਡੇਰਾਬੱਸੀ, ਕੁਲਦੀਪ ਸਿੰਘ ਬਾਜਵਾ ਫਿਲੌਰ, ਸੰਦੀਪ ਸਿੰਘ ਤੁਡ਼ ਪਟਿਆਲਾ, ਜਸਵਿੰਦਰ ਸਿੰਘ ਅਕੋਈ, ਸਤੀਸ਼ ਮਲਹੋਤਰਾ ਲੁਧਿਆਣਾ, ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਅਕਰਮ ਸਦੀਕੀ ਸਨੌਰ, ਗੁਰਤੇਜ ਸਿੰਘ ਝਲੂਰ, ਆਤਮਾ ਰਾਮ ਕੰਬੋਜ, ਰਵਿੰਦਰ ਵਰਮਾ ਲੁਧਿਆਣਾ, ਜਸਪਾਲ ਮਸੀਹ ਅੰਮ੍ਰਿਤਸਰ, ਅਸ਼ੋਕ ਅਹੂਜਾ ਅਬੋਹਰ, ਸੁਖਵਿੰਦਰਪਾਲ ਸਿੰਘ ਮਿੰਟਾ ਪਟਿਆਲਾ ਅਤੇ ਇਕਬਾਲ ਸਿੰਘ ਢੀਂਡਸਾ ਜਲੰਧਰ ਦੇ ਨਾਂ ਸ਼ਾਮਲ ਹਨ। 
 ਸਿਆਸੀ ਸਲਾਹਕਾਰ : ਜਿਨ੍ਹਾਂ ਆਗੂਆਂ ਨੂੰ ਪਾਰਟੀ ਦਾ ਸਿਆਸੀ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਵਿਚ ਹਰਿੰਦਰ ਸਿੰਘ ਢਿੱਲੋਂ ਅੰਮ੍ਰਿਤਸਰ, ਜਗਜੀਤ ਸਿੰਘ ਸਿੱਧੂ ਰਿਟਾ. ਐੱਸ. ਪੀ. ਹਰਦੇਵ ਸਿੰਘ ਰਿਆਡ਼ ਗੁਰਦਾਸਪੁਰ, ਅਜੈਬ ਸਿੰਘ ਰੰਧਾਵਾ ਐਡਵੋਕੇਟ ਬਟਾਲਾ, ਰਜਿੰਦਰ ਸਿੰਘ ਦਾਲਮ ਗੁਰਦਾਸਪੁਰ, ਅਮਰਜੀਤ ਸਿੰਘ ਸਤਿਆਲ ਰੋਪਡ਼, ਜਥੇਦਾਰ ਕਰਤਾਰ ਸਿੰਘ ਅਲਹੌਰਾਂ, ਹੀਰਾ ਸਿੰਘ ਗੁੰਬਰ  ਅਨੰਦਪੁਰ ਸਾਹਿਬ, ਅਮਰਜੀਤ ਸਿੰਘ ਬਰਮੀ ਜਲੰਧਰ, ਪ੍ਰੋ. ਹਰਬੰਸ ਸਿੰਘ ਬੋਲੀਨਾ ਜਲੰਧਰ, ਇਕਬਾਲ ਸਿੰਘ ਗਿੱਲ ਐਡਵੋਕੇਟ ਲੁਧਿਆਣਾ, ਸਤੀਸ਼ ਖੁੱਲਰ ਲੁਧਿਆਣਾ, ਡਾ. ਨਵੀਨ ਸਾਰੋਂਵਾਲਾ ਪਟਿਆਲਾ, ਅਜੈ ਥਾਪਰ ਪਟਿਆਲਾ ਅਤੇ ਗੁਰਜੰਟ ਸਿੰਘ ਭੁੱਲਰ ਫਿਰੋਜ਼ਪੁਰ ਦੇ ਨਾਂ ਸ਼ਾਮਲ ਹਨ।


Bharat Thapa

Content Editor

Related News