ਆਸਟ੍ਰੇਲੀਆ ਜਾਣ ਦੀ ਤਿਆਰੀ ਕਰ ਰਹੇ ਇੰਜੀਨੀਅਰ ਨੂੰ ਟਰਾਲੇ ਨੇ ਕੁਚਲਿਆ, ਮੌਤ

Monday, May 16, 2022 - 01:29 AM (IST)

ਆਸਟ੍ਰੇਲੀਆ ਜਾਣ ਦੀ ਤਿਆਰੀ ਕਰ ਰਹੇ ਇੰਜੀਨੀਅਰ ਨੂੰ ਟਰਾਲੇ ਨੇ ਕੁਚਲਿਆ, ਮੌਤ

 

ਲੁਧਿਆਣਾ (ਰਾਮ) – ਆਸਟ੍ਰੇਲੀਆ ਜਾਣ ਦੀ ਤਿਆਰੀ ਕਰ ਰਹੇ ਇੰਜੀਨੀਅਰ ਨੂੰ ਮੌਤ ਨੇ ਆਪਣਾ ਸ਼ਿਕਾਰ ਬਣਾ ਲਿਆ। ਘਰੋਂ ਐਕਟਿਵਾ ’ਤੇ ਅਖਬਾਰ ਲੈਣ ਲਈ ਨਿਕਲੇ ਇੰਜੀਨੀਅਰ ਨੂੰ ਤੇਜ਼ ਰਫਤਾਰ ਟਰਾਲੇ ਨੇ ਆਪਣੀ ਲਪੇਟ 'ਚ ਲੈ ਲਿਆ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਸਾਹਨੇਵਾਲ ਦਾ ਰਹਿਣ ਵਾਲਾ ਪਰਮਿੰਦਰ ਸਿੰਘ (39) ਹੈ। ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪੁੱਜੀ ਥਾਣਾ ਸਾਹਨੇਵਾਲ ਦੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਪਹੁੰਚਾਈ। ਉਥੇ ਟਰਾਲੇ ਨੂੰ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਦਿੱਤੀ ਹੈ।

ਇਹ ਵੀ ਪੜ੍ਹੋ :- ਹੋਣਹਾਰ ਪੰਜਾਬੀ ਚੋਬਰ ਨੈਣਦੀਪ ਸਿੰਘ ਚੰਨ ਨੂੰ ਮਿਲਿਆ ਢਾਈ ਲੱਖ ਅਮੇਰਿਕਨ ਡਾਲਰ ਦਾ ਇਨਾਮ

ਜਾਣਕਾਰੀ ਮੁਤਾਬਕ ਪਰਮਿੰਦਰ ਸਿੰਘ ਫੈਕਟਰੀ ਵਿਚ ਇੰਜੀਨੀਅਰ ਸੀ। ਉਸ ਦੀ ਪਤਨੀ ਰਾਜਵਿੰਦਰ ਕੌਰ ਆਸਟ੍ਰੇਲੀਆ ਰਹਿੰਦੀ ਹੈ, ਜਦਕਿ ਪਰਮਿੰਦਰ ਖੁਦ 2 ਬੱਚਿਆਂ ਦੇ ਨਾਲ ਸਾਹਨੇਵਾਲ ਰਹਿੰਦਾ ਸੀ। ਉਸ ਨੇ 20 ਦਿਨਾਂ ਬਾਅਦ ਬੱਚਿਆਂ ਦੇ ਨਾਲ ਆਪਣੀ ਪਤਨੀ ਕੋਲ ਆਸਟ੍ਰੇਲੀਆ ਜਾਣਾ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਮ੍ਰਿਤਕ ਰੋਜ਼ਾਨਾ ਪੈਦਲ ਸਵੇਰੇ ਅਖਬਾਰ ਲੈਣ ਲਈ ਜਾਂਦਾ ਸੀ ਪਰ ਐਤਵਾਰ ਨੂੰ ਆਪਣੀ ਐਕਟਿਵਾ ਲੈ ਕੇ ਅਖਬਾਰ ਲੈਣ ਲਈ ਗਿਆ ਸੀ ਕਿ ਪਿੱਛੋਂ ਓਵਰਸਪੀਡ ਟਰਾਲੇ ਨੇ ਲਾਪ੍ਰਵਾਹੀ ਨਾਲ ਉਸ ਦੀ ਐਕਟਿਵਾ ਨੂੰ ਲਪੇਟ ਵਿਚ ਲੈ ਲਿਆ ਅਤੇ ਕੁਚਲ ਦਿੱਤਾ। ਹਾਦਸੇ ’ਚ ਪਰਮਿੰਦਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਂਚ ਅਧਿਕਾਰੀ ਏ.ਐੱਸ.ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਸਿਵਲ ਹਸਪਤਾਲ ਰਖਵਾ ਦਿੱਤਾ ਗਿਆ ਹੈ। ਮ੍ਰਿਤਕ ਦੀ ਪਤਨੀ ਦੇ ਆਉਣ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ :- ਪਾਕਿ ਦੇ ਵਜ਼ੀਰਿਸਤਾਨ ਵਿਚ ਇਸ ਸਾਲ ਮਿਲਿਆ ਪੋਲੀਓ ਦਾ ਤੀਸਰਾ ਕੇਸ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News