ਤਾਲਾਬੰਦੀ ਮੌਕੇ ਬਿਜਲੀ ਬਿੱਲ ਭੇਜਣ ’ਤੇ ਵਿਰੋਧ ਕਰਦਿਆਂ ‘ਆਪ’ ਨੇ DC ਨੂੰ ਸੌਂਪਿਆ ਮੰਗ-ਪੱਤਰ

06/19/2020 5:57:39 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ, ਪੁਨੀਤ) - ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀ ਜਨਤਾ ਦੇ ਹੱਕ 'ਚ ਖੜਦਿਆਂ ਆਮ ਆਦਮੀ ਪਾਰਟੀ ਜ਼ਿਲ਼੍ਹਾ ਸੰਗਰੂਰ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਤਾਲਾਬੰਦੀ ਮੌਕੇ ਜਨਤਾ 'ਤੇ ਥੋਪੇ ਗਏ ਮੋਟੇ ਬਿਜਲੀ ਬਿੱਲਾਂ ਵਿਰੁੱਧ ਸੰਗਰੂਰ ਡੀ.ਸੀ ਦਫਤਰ ਵਿਖੇ ਰੋਸ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਪ੍ਰਧਾਨ ਰਾਜਵੰਤ ਘੁੱਲੀ, ਜ਼ਿਲ੍ਹਾ ਪ੍ਰਧਾਨ ਸੰਗਰੂਰ ਅਤੇ ਹਲਕਾ ਸਹਿ ਪ੍ਰਧਾਨ ਸੰਗਰੂਰ ਨਰਿੰਦਰ ਕੌਰ ਭਰਾਜ, ਡਾ.ਮੁਹੰਮਦ ਜਮੀਲ ਉਰ ਰਹਿਮਾਨ ਹਲਕਾ ਇੰਚਾਰਜ ਮਲੇਰਕੋਟਲਾ, ਹਲਕਾ ਇੰਚਾਰਜ ਲਹਿਰਾਗਾਗਾ ਜਸਵੀਰ ਕੁਦਨੀ, ਅਬਜਰਵਰ ਅਵਤਾਰ ਈਲਵਾਲ, ਡਾ. ਅਨਵਰ ਭਸੌੜ, ਸੰਦੀਪ ਸਿੰਗਲਾ, ਕੁਲਵੰਤ ਰਾਏ ਬਾਂਸਲ, ਦਿਨੇਸ਼ ਬਾਂਸਲ, ਹਰਦੀਪ ਤੂਰ, ਅਵਤਾਰ ਆਲੋਅਰਖ ਅਤੇ ਵਲੰਟੀਅਰ ਸਾਥੀਆਂ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਕਰਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਬਿਜਲੀ ਬਿੱਲਾਂ 'ਚ ਛੋਟ ਦੇਣ ਲਈ ਮੰਗ ਪੱਤਰ ਦਿੱਤਾ।

ਪੜ੍ਹੋ ਇਹ ਵੀ - ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ: ਲੜੀਵਾਰ ਬਿਰਤਾਂਤ

ਪੜ੍ਹੋ ਇਹ ਵੀ - ਗੁਰਮਤਿ ਸੰਗੀਤ ਵਿੱਚ ਵਰਤੇ ਜਾਂਦੇ 'ਤੰਤੀ ਸਾਜ਼ਾਂ' ਦੀ ਮਹਾਨਤਾ

ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਨਰਿੰਦਰ ਭਰਾਜ ਅਤੇ ਰਾਜਵੰਤ ਘੁੱਲੀ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਲੋਕਾਂ ਨਾਲ ਕੋਈ ਮੋਹ ਨਹੀਂ ਰਿਹਾ, ਸਿਰਫ ਦਿਖਾਵੇ ਦੀ ਰਾਜਨੀਤੀ ਕਰਕੇ ਆਪਣਾ ਸਮਾਂ ਪੂਰਾ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਇੱਕ ਪਾਸੇ ਪਿਛਲੇ ਲੰਮੇ ਸਮੇਂ ਤੋਂ ਤਾਲਾਬੰਦੀ ਚੱਲ ਰਹੀ ਹੈ ਅਤੇ ਦੂਜੇ ਪਾਵਰਕਾਮ ਵੱਲੋਂ ਮੋਟੇ ਬਿਜਲੀ ਦੇ ਬਿੱਲ ਭੇਜ ਕੇ ਪੰਜਾਬ ਦੇ ਲੋਕਾਂ ਉੱਪਰ ਵਾਧੂ ਦਾ ਬੋਝ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਤੁਰੰਤ ਬਿਜਲੀ ਬਿੱਲ ਭੇਜੇ ਮਾਫ ਕਰਨੇ ਚਾਹੀਦੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਬਿਜਲੀ ਬਿੱਲ ਮਾਫ ਕਰਕੇ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ।

ਪੜ੍ਹੋ ਇਹ ਵੀ - ਯੋਗ ਦੀ ਪੜ੍ਹਾਈ ਕਰਕੇ ਤੁਸੀਂ ਵੀ ਪਾ ਸਕਦੇ ਹੋ ਰੁਜ਼ਗਾਰ, ਜਾਣੋ ਕਿਵੇਂ 

ਪੜ੍ਹੋ ਇਹ ਵੀ - ਮੌਤ ਤੋਂ ਬਾਅਦ ਪੜ੍ਹੀ ਬਾਪੂ ਦੀ ਚਿੱਠੀ


rajwinder kaur

Content Editor

Related News