ਤੇਜ਼ ਰਫ਼ਤਾਰ ਸਕੂਲ ਵੈਨ ਨੇ ਬਜ਼ੁਰਗ ਨੂੰ ਕੁਚਲਿਆ, ਮੌਤ

Tuesday, Jul 12, 2022 - 11:05 AM (IST)

ਤੇਜ਼ ਰਫ਼ਤਾਰ ਸਕੂਲ ਵੈਨ ਨੇ ਬਜ਼ੁਰਗ ਨੂੰ ਕੁਚਲਿਆ, ਮੌਤ

ਜਲਾਲਾਬਾਦ(ਟੀਨੂੰ, ਸੁਮਿਤ, ਨਿਖੰਜ, ਜਤਿੰਦਰ) : ਪਿੰਡ ਮੌਲਵੀਵਾਲਾ ’ਚ ਸੋਮਵਾਰ ਸਵੇਰੇ ਕਰੀਬ 7 ਵਜੇ ਨਿੱਜੀ ਸਕੂਲ ਦੀ ਇਕ ਤੇਜ਼ ਰਫ਼ਤਾਰ ਸਕੂਲ ਵੈਨ ਨੇ ਸੈਰ ਕਰ ਕੇ ਘਰ ਵਾਪਸ ਆ ਰਹੇ ਇਕ ਬਜ਼ੁਰਗ ਨੂੰ ਕੁਚਲ ਦਿੱਤਾ। ਹਾਦਸੇ ਦੌਰਾਨ ਦੌਲਤ ਰਾਮ ਪੁੱਤਰ ਗੁਰਦਿੱਤ ਰਾਮ ਗੰਭੀਰ ਜ਼ਖਮੀ ਹੋ ਗਿਆ। ਗੰਭੀਰ ਹਾਲਤ ’ਚ ਦੌਲਤ ਰਾਮ ਨੂੰ ਇਲਾਜ਼ ਲਈ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਅਤੇ ਬਾਅਦ ’ਚ ਲੁਧਿਆਣਾ ਲਿਜਾਂਦੇ ਸਮੇਂ ਉਸਨੇ ਰਾਹ ’ਚ ਹੀ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ- ਮਾਤਾ ਚਿੰਤਪੂਰਨੀ ਮੇਲਿਆਂ ’ਚ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖਬਰ, ਜਾਰੀ ਹੋਏ ਨਵੇਂ ਹੁਕਮ

ਉਧਰ ਇਸ ਘਟਨਾ ਨੂੰ ਲੈ ਕੇ ਪਿੰਡ ’ਚ ਗਮਗੀਨ ਮਾਹੋਲ ਬਣਿਆ ਰਿਹਾ। ਜਾਣਕਾਰੀ ਅਨੁਸਾਰ ਨਿੱਜੀ ਸਕੂਲ ਦੀ ਕਪੂਰ ਕੰਪਨੀ ਦੀ ਵੈਨ ਨੇ ਖੇਤ ’ਚ ਵਾਪਸ ਆ ਰਹੇ ਦੌਲਤ ਰਾਮ ਨੂੰ ਕੁਚਲ ਦਿੱਤਾ, ਜਿਸ ਕਾਰਨ ਬਾਅਦ ’ਚ ਉਸਦੀ ਮੌਤ ਹੋ ਗਈ। ਘਟਨਾ ਨੂੰ ਅੰਜਾਮ ਦੇਣ ਮਗਰੋਂ ਵਾਹਨ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਥਾਣਾ ਵੈਰੋ ਕਾ ਦੇ ਐੱਸ. ਐੱਚ. ਓ. ਗੁਰਚਰਨ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਘਟਨਾ ਵਾਲੀ ਥਾਂ ਦਾ ਦੌਰਾ ਕਰ ਕੇ ਮੌਕੇ ਤੋਂ ਸੀ. ਸੀ. ਟੀ. ਵੀ. ਫੁਟੇਜ਼ ਲਈ ਗਈ ਹੈ। ਪਰਿਵਾਰ ਦੇ ਬਿਆਨ ਦਰਜ ਕਰਨ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਖੇ ਭੇਜਿਆ ਜਾ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News