ਰੇਲ ਗੱਡੀ ਤੋਂ ਹੇਠਾਂ ਡਿੱਗਣ ਕਾਰਨ ਬਜ਼ੁਰਗ ਦੀ ਮੌਤ

09/02/2019 10:50:00 PM

ਸੰਗਤ ਮੰਡੀ,(ਮਨਜੀਤ) : ਬਠਿੰਡਾ-ਬੀਕਾਨੇਰ ਰੇਲਵੇ ਟ੍ਰੈਕ ’ਤੇ ਪਿੰਡ ਫੁੱਲੋਂ ਮਿੱਠੀ ਵਿਖੇ ਦਵਾਈ ਲੈਣ ਲਈ ਆਉਂਦਾ ਰੇਲ ਗੱਡੀ ਤੋਂ ਅਚਾਨਕ ਹੇਠਾਂ ਡਿੱਗ ਪਿਆ। ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਰੇਲਵੇ ਪੁਲਸ ਦੇ ਸਹਾਇਕ ਥਾਣੇਦਾਰ ਜਗਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕੋਕਰ ਸਿੰਘ ਪੁੱਤਰ ਗੁਰਦਿੱਤਾ ਸਿੰਘ ਵਾਸੀ ਗੁਰੂਸਰ ਸੈਣੇਵਾਲਾ ਸੰਗਤ ਮੰਡੀ ਤੋਂ ਦਵਾਈ ਲੈਣ ਲਈ ਬਠਿੰਡਾ ਬੀਕਾਨੇਰ ਪੈਸੰਜਰ ਰੇਲ ਗੱਡੀ ’ਤੇ ਆ ਰਿਹਾ ਸੀ, ਜਦ ਉਹ ਫੁੱਲੋਂ ਮਿੱਠੀ ਵਿਖੇ ਪਹੁੰਚਿਆ ਤਾਂ ਉਹ ਅਚਾਨਕ ਗੱਡੀ ਤੋਂ ਹੇਠਾਂ ਡਿੱਗ ਪਿਆ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਵਲੋਂ ਮ੍ਰਿਤਕ ਕੋਕਰ ਸਿੰਘ ਦੇ ਪੁੱਤਰ ਸੰਦੂਰਾ ਸਿੰਘ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ।
 


Related News