ਕੈਪਟਨ ਤੇ ਸਿੱਧੂ ਦੀ ਆਪਸੀ ਖਿੱਚੋਤਾਣ ਬਾਰੇ ਬੋਲੇ ਸਿੱਖਿਆ ਮੰਤਰੀ ਓ. ਪੀ. ਸੋਨੀ

05/24/2019 8:03:26 PM

ਮੰਡੀ ਗੋਬਿੰਦਗੜ੍ਹ(ਸੁਰੇਸ਼)- ਪੰਜਾਬ ਦੇ ਸਿੱਖਿਆ ਮੰਤਰੀ ਓ. ਪੀ. ਸੋਨੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ’ਚ ਚੱਲ ਰਹੀ ਖਿੱਚੋਤਾਣ ’ਤੇ ਕਿਹਾ ਕਿ ਸਾਨੂੰ ਲੋਕਾਂ ’ਚ ਜਾ ਕੇ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਤੇ ਸੋਚ-ਸਮਝ ਕੇ ਬੋਲਣਾ ਚਾਹੀਦਾ ਹੈ, ਕਿਉਂਕਿ ਲੋਕਾਂ ਨੇ ਸਾਨੂੰ ਸੂਬੇ ਦੇ ਵਿਕਾਸ ਲਈ ਚੁਣਿਆ ਹੈ ਨਾ ਕਿ ਊਟ ਪਟਾਂਗ ਬਿਆਨ ਦੇਣ ਲਈ। ਇਹ ਸ਼ਬਦ ਉਨ੍ਹਾਂ ਅੱਜ ਮੰਡੀ ਗੋਬਿੰਦਗੜ੍ਹ ਨਜ਼ਦੀਕੀ ਅਜਨਾਲੀ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ’ਚ ਹੋਏ ਇਕ ਸਮਾਰੋਹ ਦੌਰਾਨ ਕਹੇ। ਉਨ੍ਹਾਂ ਇਸ਼ਾਰਿਆਂ-ਇਸ਼ਾਰਿਆਂ ’ਚ ਮੰਤਰੀ ਨਵਜੋਤ ਸਿੱਧੂ ਨੂੰ ਆਪਣਾ ਕੰਮ ਤਨਦੇਹੀ ਨਾਲ ਕਰਨ ਦੀ ਨਸੀਹਤ ਦਿੰਦੇ ਹੋਏ ਇੱਥੋਂ ਤੱਕ ਕਹਿ ਦਿੱਤਾ ਕਿ ਸਾਨੂੰ ਕੁਝ ਵੀ ਬੋਲਣ ਤੋਂ ਪਹਿਲਾਂ ਸੌ ਵਾਰ ਸੋਚਣਾ ਚਾਹੀਦਾ ਹੈ, ਕਿਉਂਕਿ ਸਾਡੀਆਂ ਤਾਂ ਦੋ ਹੀ ਅੱਖਾਂ ਹਨ ਪਰ ਸਾਨੂੰ ਹਮੇਸ਼ਾ ਲੱਖਾਂ-ਕਰੋੜਾਂ ਅੱਖਾਂ ਨੇ ਦੇਖਣਾ ਹੁੰਦਾ ਹੈ।


satpal klair

Content Editor

Related News