ਆਰਥਿਕ ਮੰਦਹਾਲੀ ਨਾਲ ਜੂਝ ਰਿਹਾ ‘ਕਿਸਾਨ’ 7-8 ਸੌ ਰੁਪਏ ਪ੍ਰਤੀ ਏਕੜ ਖਰਚਾ ਕਿਵੇਂ ਭਰੇਗਾ?

10/01/2020 5:42:34 PM

ਜ਼ੀਰਾ (ਗੁਰਮੇਲ ਸੇਖ਼ਵਾ) - ਝੋਨੇ ਦੀ ਵਢਾਈ ਦਾ ਸੀਜ਼ਨ ਸ਼ੁਰੂ ਹੋ ਜਾਣ 'ਤੇ ਸਰਕਾਰ ਵੱਲੋਂ ਖਰੀਦ ਵੀ ਸ਼ੁਰੂ ਕਰ ਦਿੱਤੀ ਗਈ ਹੈ। ਗਰੀਨ ਟ੍ਰਿਬੂਨਲ ਵੱਲੋਂ ਸਰਕਾਰ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਦੂਜੇ ਪਾਸੇ ਜੋ ਆਮ ਮਸ਼ੀਨ ਝੋਨਾ ਕੱਟਦੀ ਹੈ, ਉਸ ਦੀ ਕਟਾਈ ਕਰੀਬ ਇੱਕ ਹਜ਼ਾਰ ਰੁਪਏ ਪ੍ਰਤੀ ਏਕੜ ਵਸੂਲ ਕੀਤਾ ਜਾਂਦਾ ਹੈ। ਜਦੋਂ ਕਿ ਪੰਜਾਬ ਸਰਕਾਰ ਵੱਲੋਂ ਐੱਸ.ਐੱਮ.ਐੱਸ. ਕੰਬਾਇਨ, ਜੋ ਕਿ ਪਰਾਲੀ ਨੂੰ ਬਾਰੀਕ ਕਰਕੇ ਖੇਤ ਵਿੱਚ ਹੀ ਸੁੱਟਦੀ ਹੈ, ਉਸ 'ਤੇ ਕਰੀਬ 17-18 ਸੌ ਰੁਪਏ ਪ੍ਰਤੀ ਏਕੜ ਕੰਬਾਇਨ ਵਾਲਾ ਕਿਸਾਨ ਤੋਂ ਲੈਂਦਾ ਹੈ। ਇਸ ਨਾਲ ਕਿਸਾਨ 'ਤੇ 7-8 ਸੌ ਰੁਪਏ ਦਾ ਵਾਧੂ ਬੋਝ ਪੈ ਰਿਹਾ ਹੈ। 

ਪੜ੍ਹੋ ਇਹ ਵੀ ਖਬਰ - ਅਕਤੂਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰਾਂ ਬਾਰੇ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਅਤੇ ਕਿਸਾਨ ਜਥੇਬੰਦੀ ਦੇ ਆਗੂ ਹਰਦਿਆਲ ਸਿੰਘ ਅਲੀਪੁਰ, ਬਲਵਿੰਦਰ ਸਿੰਘ ਮਰਖਾਈ ਆਦਿ ਨੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਮਸਲਾ ਤਾਂ ਪਰਾਲੀ ਨੂੰ ਅੱਗ ਨਾ ਲਾਉਣ ਦਾ ਹੈ। ਕਿਸਾਨਾਂ ਨੇ ਖੇਤ ਵਿੱਚ ਆਲੂ ਵਗੈਰਾ ਹੋਰ ਫ਼ਸਲਾਂ ਦੀ ਕਾਸ਼ਤ ਕਰਨੀ ਹੁੰਦੀ ਹੈ। ਸਰਕਾਰ ਬਹੁਤ ਵੱਡੇ ਪ੍ਰਾਜੈਕਟ, ਜੋ ਬਿਜਲੀ ਬਨਾਉਣ ਪੰਜਾਬ ਵਿੱਚ ਲੱਗ ਚੁੱਕੇ ਹਨ, ਉਨ੍ਹਾਂ ਨੂੰ ਬੇਲਰ ਮਸ਼ੀਨ ਰਾਹੀਂ, ਜੋ ਖੇਤ ਵਿੱਚ ਪਰਾਲੀ ਦੀਆਂ ਪੰਡਾਂ ਬੰਨਦੀ ਹੈ ਅਤੇ ਖੇਤ ਨੂੰ ਸਾਫ਼ ਕਰ ਦਿੰਦੀ ਹੈ, ਜਿਸ ਨਾਲ ਨਾ ਤਾਂ ਵਾਤਾਵਰਣ ਖਰਾਬ ਹੁੰਦਾ, ਇਹ ਪਰਾਲੀ ਖੇਤ ਵਿੱਚੋਂ ਉਠਾ ਕੇ ਕੰਪਨੀ ਨੂੰ ਮੁੱਲ ਵੇਚੀ ਜਾ ਰਹੀ ਹੈ। ਜਦੋਂਕਿ ਖੇਤੀ ਵਿਭਾਗ ਐੱਸ.ਐੱਮ.ਐੱਸ. ਸਬਸਿਡੀ ਦੇਣ ਦੀ ਡੰਡੋਰੀ ਪਿੱਟ ਰਹੀ ਹੈ। 

ਪੜ੍ਹੋ ਇਹ ਵੀ ਖਬਰ - ਅਫ਼ਸੋਸਜਨਕ ਖ਼ਬਰ: ਖੇਤੀਬਾੜੀ ਬਿੱਲ ਪਾਸ ਹੋਣ ਤੋਂ ਬਾਅਦ 60 ਤੋਂ ਵਧੇਰੇ ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀ

ਕਿਸਾਨ ਆਗੂਆਂ ਨੇ ਸਰਕਾਰ ਦੀ ਅਣਦੇਖੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕਿਸਾਨ ਨੂੰ ਜਿਸ ਖੇਤ ਵਿੱਚ ਕਣਕ ਬੀਜਣੀ ਹੈ, ਉਸ ਦੀ ਬਿਜਾਈ ਤਾਂ ਬਗੈਰ ਅੱਗ ਲਗਾਏ ਸੁਪਰ ਸ਼ੀਡਰ ਰਾਹੀਂ ਕੀਤੀ ਜਾ ਸਕਦੀ ਹੈ। ਦੂਜੇ ਖੇਤਾਂ ਜਿਨ੍ਹਾਂ ਵਿੱਚ ਬੇਲਰ ਦੁਆਰਾ ਪਰਾਲੀ ਇਕੱਠੀ ਕੀਤੀ ਜਾ ਰਹੀ ਹੈ, ਉਸ ਵਿੱਚ ਐੱਸ.ਐੱਮ.ਐੱਸ. ਦੀ ਲੋੜ ਹੀ ਨਹੀਂ ਅਤੇ ਨਾ ਹੀ ਕਿਸਾਨ ਦਾ ਵਾਧੂ ਖਰਚਾ ਕਰਵਾਇਆ ਜਾਵੇ।

ਪੜ੍ਹੋ ਇਹ ਵੀ ਖਬਰ - ਇਸ ਸਾਲ ਆਫ ਸੀਜ਼ਨ ਦੌਰਾਨ ਸਿਰਫ਼ 9 ਦਿਨ ਹੀ ਖੁੱਲ੍ਹਿਆ ‘ਤਾਜ ਮਹਿਲ’, ਜਾਣੋ ਕਿਉਂ 

ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਕਿਸਾਨ ਆਪਣੀ ਫ਼ਸਲ ਜਿਸ ਤਰੀਕੇ ਨਾਲ ਵੀ ਕੱਟਣਾ ਚਾਹੁੰਦਾ ਹੈ ਕੱਟ ਸਕੇ, ਮਸਲਾ ਤਾਂ ਸਿਰਫ਼ ਪਰਾਲੀ ਨੂੰ ਅੱਗ ਨਾ ਲਾਉਣ ਦਾ ਹੈ। ਬਿਨਾਂ ਵਜ੍ਹਾ ਤੋਂ ਐੱਸ.ਐੱਮ.ਐੱਸ. ਰਾਹੀਂ ਹਰ ਇੱਕ ਨੂੰ ਝੋਨਾ ਕੱਟਣਾ ਮੁਸ਼ਕਲ ਹੈ। ਇੱਕ ਪਾਸੇ ਖਰਚਾ ਵੱਧ ਹੁੰਦਾ, ਉਥੇ ਬੈਲਰ ਨਾਲ ਪਰਾਲੀ ਵੀ ਪੂਰੀ ਇਕੱਠੀ ਨਹੀਂ ਹੁੰਦੀ, ਕਿਉਂਕਿ ਬਾਰੀਕ ਕਟਾਈ ਕਰਕੇ ਖੇਤ ਵਿੱਚ ਰਹਿ ਜਾਂਦੀ ਹੈ।  

ਪੜ੍ਹੋ ਇਹ ਵੀ ਖਬਰ - ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਕਈ ਬੀਮਾਰੀਆਂ ਨੂੰ ਦੂਰ ਕਰਦੈ ‘ਸੰਤਰਾ’, ਜਾਣੋ ਹੋਰ ਵੀ ਫਾਇਦੇ


rajwinder kaur

Content Editor

Related News