ਰਾਮ ਲੀਲਾ ਗਰਾਊਂਡ ਚ ਦੁਸਹਿਰਾ ਧੂਮਧਾਮ ਨਾਲ ਮਨਾਇਆ
Thursday, Oct 02, 2025 - 06:57 PM (IST)

ਬੁਢਲਾਡਾ (ਬਾਂਸਲ) ਸਥਾਨਕ ਸ਼ਹਿਰ ਦੀ ਰਾਮ ਲੀਲਾ ਗਰਾਊਂਡ ਵਿਚ ਦੁਸਹਿਰੇ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ ।ਇਸ ਮੋਕੇ 'ਤੇ ਬੁਰਾਈ 'ਤੇ ਚੰਗਿਆਈ ਦੀ ਜਿੱਤ ਤੇ ਪ੍ਰਤੀਕ ਦੁਸ਼ਹਿਰੇ ਵਾਲੇ ਦਿਨ ਰਾਵਨ, ਮੇਘਨਾਥ ਅਤੇ ਕੁੰਭਕਰਨ ਦੇ ਪੁੱਤਲੇ ਸਾੜੇ ਗਏ। ਪੁਤਲਿਆ ਨੂੰ ਅਗਨੀ ਹਲਕਾ ਵਿਧਾਇਕ, ਸ਼੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ਦੇ ਕਰਮਜੀਤ ਸਿੰਘ ਮਾਘੀ, ਮਾਰਕਿਟ ਕਮੇਟੀ ਦੇ ਚੇਅਰਮੈਨ ਸਤੀਸ਼ ਸਿੰਗਲਾ ਵੱਲੋਂ ਅਦਾ ਕੀਤੀ ਗਈ। ਇਸ ਮੋਕੇ 'ਤੇ ਵੱਡੀ ਗਿਣਤੀ ਵਿਚ ਸ਼ਹਿਰ ਦੀਆ ਵੱਖ ਵੱਖ ਸੰਸਥਾਵਾ ਦੇ ਆਗੂ ਆਦਿ ਹਾਜਰ ਸਨ। ਪੁਲਸ ਵੱਲੋ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਡੀ ਐਸ ਪੀ ਸ਼ਿਕੰਦਰ ਸਿੰਘ ਚੀਮਾ, ਐਸ.ਐਚ.ਓ ਸਿਟੀ ਭੁਪਿੰਦਰਜੀਤ ਸਿੰਘ, ਐਸ.ਐਚ.ਓ. ਕੌਰ ਸਿੰਘ ਨੇ ਬੇਰੀਕੇਟ ਅਤੇ ਮੇਡਲ ਡਿਟੇਕਟਿਵ ਅਤੇ ਗਸ਼ਤ ਟੀਮਾਂ ਲਗਾਈਆਂ ਗਈਆਂ ਸਨ। ਗਰਾਊਂਡ ਵਿਚ ਸ਼੍ਰੀ ਰਾਮ ਚੰਦਰ ਜੀ ਦੇ ਪਾਤਰਾ ਵੱਲੋ ਰਾਵਣ ਦਾ ਬਧ ਕੀਤਾ ਗਿਆ ਅਤੇ ਉਸ ਤੋ ਬਾਅਦ ਅਤਿਸ਼ਬਾਜੀ ਅਤੇ ਪਟਾਕੇ ਜਿੱਤ ਦੀ ਖੁਸ਼ੀ ਮਨਾਈ ਗਈ। ਇਸ ਮੋਕੇ 'ਤੇ ਰਾਮ ਲੀਲਾ ਕਲੱਬ ਦੇ ਪ੍ਰਬੰਧਕ, ਨਗਰ ਕੌਂਸਲ ਦੇ ਪ੍ਰਧਾਨ ਸੁਖਪਾਲ ਸਿੰਘ, ਐਡਵੋਕੇਟ ਚੰਦਨ ਗੁਪਤਾ, ਐਡਵੋਕੇਟ ਰਮਨ ਗੁਪਤਾ ਆਦਿ ਹਾਜਰ ਸਨ।