ਤਲਾਸ਼ੀ ਦੌਰਾਨ ਪੁਲਸ ਨੇ ਭੁੱਕੀ ਸਮੇਤ ਔਰਤ ਨੂੰ ਕੀਤਾ ਕਾਬੂ

Sunday, Mar 06, 2022 - 03:47 PM (IST)

ਤਲਾਸ਼ੀ ਦੌਰਾਨ ਪੁਲਸ ਨੇ ਭੁੱਕੀ ਸਮੇਤ ਔਰਤ ਨੂੰ ਕੀਤਾ ਕਾਬੂ

ਭਵਾਨੀਗੜ੍ਹ (ਵਿਕਾਸ) : ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੁਲਸ ਨੇ ਢਾਈ ਕਿਲੋ ਭੁੱਕੀ ਚੂਰਾ ਪੋਸਤ ਸਮੇਤ ਇੱਕ ਔਰਤ ਨੂੰ ਕਾਬੂ ਕੀਤਾ। ਜਾਣਕਾਰੀ ਅਨੁਸਾਰ ਐੱਸ.ਆਈ ਚੈਨਸੁੱਖ ਸਿੰਘ ਥਾਣਾ ਭਵਾਨੀਗੜ੍ਹ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਵਿਸ਼ੇਸ਼ ਨਾਕਾਬੰਦੀ ਦੌਰਾਨ ਪੈਪਸੀਕੋ ਫੈਕਟਰੀ ਚੰਨੋਂ ਨੇੜੇ ਮੌਜੂਦ ਸਨ ਤਾਂ ਭਵਾਨੀਗੜ੍ਹ ਵੱਲੋਂ ਆਏ ਆਟੋਰਿਕਸ਼ਾ 'ਚੋਂ ਉੱਤਰੀ ਇੱਕ ਔਰਤ ਨੂੰ ਪੁਲਸ ਨੇ ਸ਼ੱਕ ਦੇ ਅਧਾਰ 'ਤੇ ਕਾਬੂ ਕਰਕੇ ਤਲਾਸ਼ੀ ਦੌਰਾਨ ਉਸ ਕੋਲੋਂ ਢਾਈ ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ।

ਇਹ ਵੀ ਪੜ੍ਹੋ : MBBS ਦੀ ਪੜ੍ਹਾਈ ਕਰਨ ਯੂਕ੍ਰੇਨ ਗਈਆਂ 2 ਕੁੜੀਆਂ ਨੇ ਦੱਸੀ ਹੱਡ ਬੀਤੀ

ਪੁਲਸ ਨੂੰ ਮੁਲਜ਼ਮ ਔਰਤ ਦੀ ਪਛਾਣ ਅੱਛਰਾ ਦੇਵੀ ਵਾਸੀ ਨੂਰਪੁਰਾ ਵੱਜੋੰ ਹੋਈ ਜਿਸਨੂੰ ਗ੍ਰਿਫ਼ਤਾਰ ਕਰਕੇ ਪੁਲਸ ਨੇ ਥਾਣਾ ਭਵਾਨੀਗੜ੍ਹ ਵਿਖੇ ਮੁਕੱਦਮਾ ਦਰਜ ਕੀਤਾ।

ਨੋਟ: ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Anuradha

Content Editor

Related News