ਛਾਪੇਮਾਰੀ ਦੌਰਾਨ ਦੇਸੀ ਨਾਜਾਇਜ਼ ਸ਼ਰਾਬ ਸਮੇਤ 3 ਕਾਬੂ

04/23/2019 2:33:46 AM

ਪਟਿਆਲਾ,(ਰਾਜੇਸ਼, ਇੰਦਰਜੀਤ)- ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰ ਕੇ ਹਰਿਆਣਾ ਮਾਰਕਾ ਦੇਸੀ ਨਾਜਾਇਜ਼ ਸ਼ਰਾਬ ਦੀਆਂ 142 ਬੋਤਲਾਂ ਸਮੇਤ 3 ਵਿਅਕਤੀਆਂ ਨੂੰ ਕਾਬੂ ਕਰ ਕੇ ਕੋਤਵਾਲੀ ਪੁਲਸ ਥਾਣਾ ਵਿਖੇ ਮਾਮਲਾ ਦਰਜ ਕਰਵਾਇਆ ਗਿਆ। ਐਕਸਾਈਜ਼ ਇੰਸਪੈਕਟਰ ਗੁਰਪ੍ਰੀਤ ਸਿੰਘ ਢੀਂਡਸਾ ਤੇ ਦਲਜੀਤ ਸਿੰਘ ਨੇ ਦੱਸਿਆ ਕਿ ਏ. ਈ. ਟੀ. ਸੀ. ਬਲਵਿੰਦਰ ਸਿੰਘ ਤੇ ਈ. ਟੀ. ਓ. (ਐਕਸਾਈਜ਼) ਉਪਕਾਰ ਸਿੰਘ ਦੀਆਂ ਹਦਾਇਤਾਂ ’ਤੇ ਸ਼ਰਾਬ ਸਮੱਗਲਿੰਗ ਖਿਲਾਫ ਵਿਸ਼ੇਸ਼ ਚੈਕਿੰਗ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਗੁਪਤ ਸੂਚਨਾ ਦੇ ਆਧਾਰ ’ਤੇ ਵਿਭਾਗੀ ਟੀਮ ਵੱਲੋਂ ਬਾਸਾਂਵਾਲਾ ਬਜ਼ਾਰ ਵਿਖੇ ਇਕ ਦੁਕਾਨ ’ਤੇ ਛਾਪੇਮਾਰੀ ਕਰ ਕੇ ਨਾਜਾਇਜ਼ ਸ਼ਰਾਬ ਬਰਾਮਦ ਕਰਦਿਆਂ 1 ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਇਸੇ ਤਰ੍ਹਾਂ ਘਾਹ ਮੰਡੀ, ਦਾਲ-ਦਲੀਆ ਚੌਕ ਤੇ ਜੇਜੀਆਂ ਮੁਹੱਲਾ ਵਿਖੇ 3 ਘਰਾਂ ਵਿਚ ਛਾਪੇਮਾਰੀ ਕਰ ਕੇ ਹਰਿਆਣਾ ਮਾਰਕੇ ਦੀਆਂ ਦੇ ਸੀ ਨਾਜਾਇਜ਼ ਸ਼ਰਾਬ ਦੀਆਂ 142 ਬੋਤਲਾਂ ਬਰਾਮਦ ਕਰਦਿਆਂ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਕਾਬੂ ਕੀਤੇ ਵਿਅਕਤੀਆਂ ਨੂੰ ਕੋਤਵਾਲੀ ਪੁਲਸ ਥਾਣਾ ਵਿਖੇ ਸਪੁਰਦ ਕਰ ਕੇ ਐਕਸਾਈਜ਼ ਐਕਟ ਤਹਿਤ ਪਰਚਾ ਦਰਜ ਕਰਵਾਇਆ ਹੈ।


Bharat Thapa

Content Editor

Related News