ਡੀ.ਐੱਸ.ਪੀ. ਮੋਹਿਤ ਅਗਰਵਾਲ ਨੂੰ ਡੀ.ਜੀ.ਪੀ. ਗੁਪਤਾ ਨੇ ਕੀਤਾ ਸਨਮਾਨਿਤ

07/09/2020 1:13:05 PM

ਸ਼ੇਰਪੁਰ (ਅਨੀਸ਼): ਪੰਜਾਬ ਪੁਲਸ ਦੇ ਡੀ.ਜੀ.ਪੀ. ਦਿਨਕਰ ਗੁਪਤਾ ਵਲੋਂ ਆਈ.ਜੀ. ਜਤਿੰਦਰ ਔਲਖ ਅਤੇ ਪੁਲਸ ਜ਼ਿਲ੍ਹਾ ਸੰਗਰੂਰ ਦੇ ਐੱਸ.ਐੱਸ.ਪੀ. ਡਾ. ਸੰਦੀਪ ਗਰਗ ਦੀ ਹਾਜ਼ਰੀ 'ਚ ਕੋਵਿਡ-19, ਲਾਅ ਐਂਡ ਆਰਡਰ ਅਤੇ ਤਫਤੀਸ਼ ਦੌਰਾਨ ਵਧੀਆ ਡਿਊਟੀ ਕਰਨ ਤੇ ਨੌਜਵਾਨ ਪੁਲਸ ਅਫਸਰ ਡੀ.ਐੱਸ.ਪੀ. ਮੋਹਿਤ ਅਗਰਵਾਲ ਨੂੰ ਕੋਮਡੈਂਸਨ ਡਿਸਕ ਅਤੇ ਪ੍ਰਸ਼ੰਸਾ ਪੱਤਰ ਦੇਕੇ ਸਨਮਾਨਿਤ ਕੀਤਾ ਗਿਆ। ਡੀ.ਐੱਸ.ਪੀ. ਮੋਹਿਤ ਅਗਰਵਾਲ ਨੂੰ ਸਨਮਾਨ ਮਿਲਣ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ.ਡੀ ਅੰਕਿਤ ਬਾਂਸਲ, ਪੁਲਸ ਜ਼ਿਲ੍ਹਾ ਸੰਗਰੂਰ ਦੇ ਐੱਸ.ਐੱਸ.ਪੀ. ਡਾ. ਸੰਦੀਪ ਗਰਗ, ਪੁਲਸ ਜ਼ਿਲ੍ਹਾ ਪਟਿਆਲਾ ਦੇ ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ, ਡੀ.ਐੱਸ.ਪੀ. ਨੇਹਾ ਅਗਰਵਾਲ, ਐਡਵੋਕੇਟ ਨਵਲਜੀਤ ਗਰਗ, ਉਦਯੋਗਪਤੀ ਸੰਜੀਵ ਬਾਂਸਲ, ਸਬ ਇੰਸ: ਹਰਸ਼ਜੋਤ ਕੌਰ ਤੂਰ ਨੇ ਵਧਾਈ ਦਿੱਤੀ।


Shyna

Content Editor

Related News