ਨਸ਼ੇੜੀ ਪਤੀ ਕਾਰਨ ਪਤਨੀ ਨੇ ਛੱਡਿਆ ਸਹੁਰਾ ਘਰ, ਹੁਣ ਦੇ ਰਿਹਾ ਜਾਨੋਂ ਮਾਰਨ ਦੀਆਂ ਧਮਕੀਆਂ

Friday, Apr 16, 2021 - 11:28 AM (IST)

ਨਸ਼ੇੜੀ ਪਤੀ ਕਾਰਨ ਪਤਨੀ ਨੇ ਛੱਡਿਆ ਸਹੁਰਾ ਘਰ, ਹੁਣ ਦੇ ਰਿਹਾ ਜਾਨੋਂ ਮਾਰਨ ਦੀਆਂ ਧਮਕੀਆਂ

ਫਿਰੋਜ਼ਪੁਰ (ਮਲਹੋਤਰਾ): ਨਸ਼ੇ ਦੀ ਦਲਦਲ ’ਚ ਫਸ ਕੇ ਨੌਜਵਾਨ ਨਾ ਸਿਰਫ ਆਪਣੀ ਪਤਨੀ ਨੂੰ ਤੰਗ ਕਰ ਰਿਹਾ ਹੈ, ਬਲਕਿ ਆਪਣਾ ਪਰਿਵਾਰ ਵੀ ਖ਼ਰਾਬ ਕਰ ਰਿਹਾ ਹੈ। ਮਾਮਲਾ ਥਾਣਾ ਕੁੱਲਗੜ੍ਹੀ ਦੇ ਪਿੰਡ ਬੁੱਕਣ ਖਾਂ ਵਾਲਾ ਦਾ ਹੈ। ਪੁਲਸ ਨੇ ਪੀੜਤ ਔਰਤ ਦੀ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਉਸ ਦੇ ਪਤੀ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: ਪ੍ਰੇਮ ਸਬੰਧਾਂ ਦਾ ਖ਼ੌਫ਼ਨਾਕ ਅੰਤ, ਪ੍ਰੇਮੀ ਨੇ ਲਿਆ 7ਲੱਖ ਦਾ ਕਰਜ਼ਾ ਪਰ ਨਹੀਂ ਮਿਲੀ 'ਜ਼ਿੰਦਗੀ'

ਕੀ ਹੈ ਮਾਮਲਾ
ਸੁਖਦੀਪ ਕੌਰ ਵਾਸੀ ਪਿੰਡ ਬੁੱਕਣ ਖਾਂ ਵਾਲਾ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ 14 ਸਾਲ ਪਹਿਲਾਂ ਸਤਵਿੰਦਰ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਤੋਂ ਹੀ ਉਸ ਦਾ ਪਤੀ ਨਸ਼ਾ ਕਰਨ ਲੱਗਾ ਅਤੇ ਉਸ ਨੇ ਆਪਣੀ ਜਾਇਦਾਦ ਵੇਚਣੀ ਸ਼ੁਰੂ ਕਰ ਦਿੱਤੀ। ਉਸ ਨੇ ਜਦੋਂ ਵੀ ਉਸ ਦਾ ਵਿਰੋਧ ਕੀਤਾ ਤਾਂ ਹਰ ਵਾਰ ਉਸ ਨਾਲ ਕੁੱਟ-ਮਾਰ ਕਰਦਾ ਰਿਹਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਿਹਾ। ਵਿਆਹ ਸਮੇਂ ਉਸ ਦੇ ਮਾਪਿਆਂ ਵੱਲੋਂ ਦਿੱਤਾ ਗਿਆ ਇਸਤਰੀ ਧੰਨ ਵੀ ਮੁਲਜ਼ਮ ਨੇ ਖੁਰਦ-ਬੁਰਦ ਕਰ ਦਿੱਤਾ। ਉਸ ਨੇ ਦੱਸਿਆ ਕਿ ਪਤੀ ਵੱਲੋਂ ਬੁਰੀ ਤਰ੍ਹਾਂ ਕੁੱਟਣ ਕਾਰਣ 14 ਮਾਰਚ 2020 ਨੂੰ ਉਹ ਸਹੁਰਾ ਘਰ ਛੱਡ ਕੇ ਆਪਣੇ ਪੇਕੇ ਘਰ ਆ ਕੇ ਰਹਿਣ ਲੱਗ ਪਈ। ਕੁਝ ਦਿਨ ਬਾਅਦ ਉਸ ਦੀ ਸੱਸ ਉਸ ਦੇ ਪੁੱਤਰ ਸਹਿਜਦੀਪ ਸਿੰਘ ਨੂੰ ਵੀ ਇਸ ਡਰ ਨਾਲ ਉਸ ਕੋਲ ਛੱਡ ਗਈ ਕਿ ਕਿਤੇ ਸਤਵਿੰਦਰ ਸਿੰਘ ਨਸ਼ੇ ਦੀ ਹਾਲਤ ’ਚ ਬੱਚੇ ਦਾ ਕੋਈ ਨੁਕਸਾਨ ਨਾ ਕਰ ਦੇਵੇ।

ਇਹ ਵੀ ਪੜ੍ਹੋ: ਲਾਪਤਾ ਨੌਜਵਾਨ ਦੀ ਖ਼ੇਤਾਂ ’ਚੋਂ ਮਿਲੀ ਲਾਸ਼, ਸਰੀਰ ’ਤੇ ਨਜ਼ਰ ਆਏ ਨਿਸ਼ਾਨਾਂ ਨੇ ਖੜ੍ਹੇ ਕੀਤੇ ਕਈ ਸਵਾਲ

ਸ਼ਿਕਾਇਤਕਰਤਾ ਅਨੁਸਾਰ ਇੰਨਾ ਕੁਝ ਹੋਣ ਦੇ ਬਾਵਜੂਦ ਉਸ ਦਾ ਪਤੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ ਅਤੇ ਉਸ ਦੇ ਪੇਕੇ ਘਰ ਆ ਕੇ ਸਹਿਜਦੀਪ ਸਿੰਘ ਨੂੰ ਜਬਰੀ ਆਪਣੇ ਨਾਲ ਲਿਜਾਣ ਦੀ ਜ਼ਿੱਦ ਕਰ ਕੇ ਉਨ੍ਹਾਂ ਨਾਲ ਝਗੜਨ ਲੱਗਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਾ। ਸਤਵਿੰਦਰ ਸਿੰਘ ਵੱਲੋਂ ਉਸ ਦੇ ਮੋਬਾਇਲ ਫੋਨ ’ਤੇ ਵੀ ਧਮਕੀਆਂ ਭਰੇ ਮੈਸੇਜ ਭੇਜੇ ਜਾ ਰਹੇ ਹਨ।ਥਾਣਾ ਕੁੱਲਗੜੀ ਦੇ ਏ. ਐੱਸ. ਆਈ. ਬਲਜਿੰਦਰ ਸਿੰਘ ਅਨੁਸਾਰ ਸੁਖਦੀਪ ਕੌਰ ਦੀ ਸ਼ਿਕਾਇਤ ਦੀ ਜਾਂਚ ’ਚ ਦੋਸ਼ ਸਹੀ ਪਾਏ ਜਾਣ ’ਤੇ ਸਤਵਿੰਦਰ ਸਿੰਘ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:   ‘ਨੇਤਾ ਜੀ ਕੀ ਰੈਲੀ ਮੇਂ ਕਿਉਂ ਨਹੀਂ ਜਾਤੇ ਹੋ ਕੋਰੋਨਾ’ ਸੁਣੋ ਬੱਚੇ ਵਲੋਂ ਗਾਇਆ ਭਾਵੁਕ ਗੀਤ (ਵੀਡੀਓ)


author

Shyna

Content Editor

Related News