ਨਸ਼ੇ ਵਾਲੀਅਾਂ ਗੋਲੀਆਂ ਸਣੇ ਕਾਬੂ
Friday, Dec 14, 2018 - 02:14 AM (IST)

ਸੰਗਰੂਰ, (ਵਿਵੇਕ ਸਿੰਧਵਾਨੀ)- ਨਸ਼ਾ ਸਮੱਗਲਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਸਿੱਟੇ ਵਜੋਂ ਸੀ. ਆਈ. ਏ. ਬਹਾਦਰ ਸਿੰਘ ਵਾਲਾ ਦੀ ਟੀਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਏ. ਐੱਸ. ਆਈ. ਕੇਵਲ ਕ੍ਰਿਸ਼ਨ ਨੇ ਸਮੇਤ ਪੁਲਸ ਪਾਰਟੀ ਦੇ ਨੇਡ਼ੇ ਦਾਣਾ ਮੰਡੀ ਬਾਹੱਦ ਕੰਧਾਰਗਡ਼੍ਹ ਛੰਨਾਂ ਥਾਣਾ ਸਦਰ ਧੂਰੀ ਤੋਂ ਲਖਵੀਰ ਸਿੰਘ ਉਰਫ ਲੱਖਾ ਸਿੰਘ ਵਾਸੀ ਸਮੁੰਦਗਡ਼੍ਹ ਛੰਨਾਂ ਥਾਣਾ ਸਦਰ ਧੂਰੀ ਜ਼ਿਲਾ ਸੰਗਰੂਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਤੋਂ 5000 ਨਸ਼ੇ ਵਾਲੀਅਾਂ ਗੋਲੀਆਂ ਬਰਾਮਦ ਕਰਵਾਈਆਂ ਜੋ ਦੌਰਾਨੇ ਤਫ਼ਤੀਸ਼ ਇਹ ਗੱਲ ਸਾਹਮਣੇ ਆਈ ਕਿ ਲਖਵੀਰ ਸਿੰਘ ਉਰਫ ਲੱਖਾ ਉਕਤ ਇਹ ਨਸ਼ੇ ਵਾਲੀਅਾਂ ਗੋਲੀਆਂ ਲਾਡੀ ਸਿੰਘ ਵਾਸੀ ਬੀਬੀਪੁਰ ਜ਼ਿਲਾ ਪਟਿਆਲਾ ਤੋਂ ਲੈ ਕੇ ਆਇਆ ਸੀ, ਜਿਸ ’ਤੇ ਲਖਵੀਰ ਸਿੰਘ ਉਰਫ ਲੱਖਾ ਅਤੇ ਲਾਡੀ ਸਿੰਘ ਉਕਤ ਖਿਲਾਫ ਥਾਣਾ ਸਦਰ ਧੂਰੀ ਦਰਜ ਰਜਿਸਟਰ ਕਰਵਾਇਆ ਗਿਆ। ਦੋਸ਼ੀ ਲਖਵੀਰ ਸਿੰਘ ਉਰਫ ਲੱਖਾ ਉਕਤ ਪਾਸੋਂ ਇਸ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।