ਸੈਂਕੜੇ ਗੋਲੀਆਂ ਤੇ ਡਰੱਗ ਮਨੀ ਨਾਲ ਮਹਿਲਾ ਸਣੇ 3 ਤਸਕਰ ਕਾਬੂ
Friday, Sep 06, 2019 - 06:10 PM (IST)
 
            
            ਮਲੋਟ,(ਜੁਨੇਜਾ): ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਕਪਤਾਨ ਮਨਜੀਤ ਸਿੰਘ ਢੇਸੀ ਦੇ ਨਿਰਦੇਸ਼ਾਂ ਤੇ ਮਲੋਟ ਦੇ ਕਪਤਾਨ ਪੁਲਸ ਇਕਬਾਲ ਸਿੰਘ ਅਤੇ ਡੀ. ਐਸ. ਪੀ. ਡੀ. ਜਸਮੀਤ ਸਿੰਘ ਦੀਆਂ ਹਦਾਇਤਾਂ 'ਤੇ ਕਬਰਵਾਲਾ ਪੁਲਸ ਨੂੰੳਅੱਜ ਵੱਡੀ ਸਫਲਤਾ ਮਿਲੀ। ਜਿਸ ਦੌਰਾਨ ਪੁਲਸ ਨੇ ਇਕ ਕਾਰ ਤੇ ਸਵਾਰ ਮਹਿਲਾ ਸਣੇ ਤਿੰਨ ਤਸਕਰਾਂ ਤੋਂ ਸੈਂਕੜੇ ਨਸ਼ੀਲੀਆਂ ਗੋਲੀਆਂ ਤੇ ਹਜ਼ਾਰਾਂ ਰੁਪਏ ਡਰੱਗ ਮਨੀ ਬਰਾਮਦ ਕੀਤੀ। ਇੰਸਪੈਕਟਰ ਦਰਬਾਰ ਸਿੰਘ ਸੰਧੂ ਮੁੱਖ ਅਫਸਰ ਥਾਣਾ ਕਬਰਵਾਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਐਸ. ਆਈ. ਗੁਰਸੇਵਕ ਸਿੰਘ ਨੇ ਸੂਚਨਾ ਦਿੱਤੀ ਸੀ ਕਿ ਇਕ ਕਾਰ ਮਾਰਕਾ ਜੈਨ ਸਬੰਧੀ ਮੁਖਬਰੀ ਮਿਲੀ ਹੈ ਕਿ ਇਸ 'ਚ ਨਸ਼ੀਲਾ ਪਦਾਰਥ ਹੋ ਸਕਦਾ ਹੈ। ਇੰਸਪੈਕਟਰ ਦਰਬਾਰ ਸਿੰਘ ਨੇ ਸਮੇਤ ਪੁਲਸ ਪਾਰਟੀ ਕਾਰਵਾਈ ਕਰਕੇ ਇਸ ਨੂੰ ਰੋਕ ਕੇ
ਪੁੱਛਗਿੱਛ ਕੀਤੀ ਤਾਂ ਕਾਰ 'ਚ ਸਵਾਰ ਵਿਅਕਤੀਆਂ ਜਿਨ੍ਹਾਂ 'ਚ ਜਗਸੀਰ ਸਿੰਘ ਉਰਫ ਗੱਗੂ ਪੁੱਤਰ ਕ੍ਰਿਸ਼ਨ ਸਿੰਘ, ਚੜਤਾ ਸਿੰਘ ਪੁੱਤਰ ਮੋਢਾ ਸਿੰਘ ਤੇ ਚੜਤਾ ਸਿੰਘ ਦੀ ਪਤਨੀ ਸੁਖਜੀਤ ਕੌਰ ਵਾਸੀ ਆਲਮਵਾਲਾ ਬੈਠੇ ਸਨ। ਪੁਲਸ ਨੇ ਤਲਾਸ਼ੀ ਕੀਤੀ ਤਾਂ ਕਾਰ 'ਚੋਂ 560 ਨਸ਼ੀਲੀਆਂ ਗੋਲੀਆਂ ਤੇ 40 ਹਜ਼ਾਰ ਡਰੱਗ ਮਨੀ ਬਰਾਮਦ ਹੋਈ। ਪੁਲਸ ਨੇ ਦੋਸ਼ੀਆਂ ਵਿਰੁੱਧ 22/61/85 ਐਨ. ਡੀ. ਪੀ. ਐਸ. ਐਕਟ ਤਹਿਤ ਮੁਕਦਮਾਂ ਦਰਜ ਕਰ ਦਿੱਤਾ ਹੈ।

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                            