35 ਹਜ਼ਾਰ ਨਸ਼ੀਲੀਆਂ ਗੋਲੀਆਂ ਸਣੇ 4 ਕਾਬੂ

03/27/2022 4:24:24 PM

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) :  2 ਵੱਖ-ਵੱਖ ਮਾਮਲਿਆਂ 'ਚ 35 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਪੁਲਸ ਨੇ 4 ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜ਼ਿਲ੍ਹਾ ਪੁਲਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ:ਥ: ਜਸਵੀਰ ਸਿੰਘ ਸੀ. ਆਈ. ਏ. ਸਟਾਫ਼ ਸਮੇਤ ਪੁਲਸ ਪਾਰਟੀ ਦੇ ਗਸ਼ਤ 'ਤੇ ਜ਼ਿਲ੍ਹੇ ਦੇ ਪਿੰਡ ਥਰਾਜਵਾਲਾ ਤੋਂ ਪਿੰਡ ਲਾਲਬਾਈ ਨੂੰ ਜਾ ਰਹੇ ਸੀ ਤਾਂ ਇਕ ਵਰਨਾ ਕਾਰ ਨੂੰ ਸ਼ੱਕ ਦੇ ਅਧਾਰ 'ਤੇ ਰੋਕ ਕੇ ਚੈੱਕ ਕੀਤਾ।

ਇਹ ਵੀ ਪੜ੍ਹੋ : ਬਿਹਾਰ ਤੋਂ ਲਿਆਉਂਦੇ ਸਨ ਗਾਂਜਾ, ਪਿਓ ਤੇ ਬੇਟਾ-ਬੇਟੀ ਸਮੇਤ 6 ਗ੍ਰਿਫ਼ਤਾਰ

ਕਾਰ ਦੀ ਤਲਾਸ਼ੀ ਦੌਰਾਨ ਕਾਰ ਦੀ ਡਿੱਕੀ 'ਚ ਪਿਆ ਇਕ ਗੱਟਾ ਬਰਾਮਦ ਹੋਇਆ, ਜਿਸ ਵਿੱਚੋਂ ਨਸ਼ੀਲੀਆਂ ਗੋਲੀਆਂ ਟਰਾਮਾਡੋਲ ਬਰਾਮਦ ਹੋਈਆਂ, ਜਿਨ੍ਹਾਂ ਦੀ ਗਿਣਤੀ 25000 ਸਨ। ਇਸ ਸਬੰਧੀ ਕਾਰ ਸਵਾਰ 3 ਨੌਜਵਾਨਾਂ ਗੁਰਪ੍ਰੀਤ ਸਿੰਘ ਉਰਫ਼ ਗੱਬਰ ਵਾਸੀ ਪਿੰਡ ਚੰਨੂੰ, ਜਸਪ੍ਰੀਤ ਸਿੰਘ ਉਰਫ਼ ਜੱਸਾ ਵਾਸੀ ਪਿੰਡ ਚੰਨੂੰ ਥਾਣਾ ਲੰਬੀ, ਸੋਨੂੰ ਸਿੰਘ ਵਾਸੀ ਪਿੰਡ ਸਿੰਘੇਵਾਲਾ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਜ਼ਿਲ੍ਹੇ ਦੀ ਚੌਕੀ ਕਿੱਲਿਆਂਵਾਲੀ ਦੀ ਪੁਲਸ ਨੇ ਅਸ਼ੋਕ ਨਾਂ ਦੇ ਵਿਅਕਤੀ ਤੋਂ 10 ਹਜ਼ਾਰ ਨਸ਼ੇ ਵਜੋਂ ਵਰਤੀਆਂ ਜਾਂਦੀਆਂ ਗੋਲੀਆਂ ਬਰਾਮਦ ਕੀਤੀਆਂ ਹਨ।


Gurminder Singh

Content Editor

Related News