ਨਸ਼ੇ ਵਾਲੀਆਂ ਗੋਲੀਆਂ ਅਤੇ ਡਰੱਗ ਮਨੀ ਬਰਾਮਦ, ਔਰਤ ਸਮੱਗਲਰ ਸਮੇਤ 2 ਕਾਬੂ
Tuesday, Sep 19, 2023 - 05:49 PM (IST)

ਮੋਗਾ (ਆਜ਼ਾਦ) : ਮੋਗਾ ਪੁਲਸ ਵੱਲੋਂ ਨਸ਼ੇ ਵਾਲੇ ਪਦਾਰਥਾ ਦਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਸ ਨੇ ਨਸ਼ੇ ਵਾਲੀਆਂ ਗੋਲੀਆਂ ਅਤੇ ਡਰੱਗ ਮਨੀ ਬਰਾਮਦ ਕਰਕੇ ਇਕ ਮਹਿਲਾ ਸਮੱਗਲਰ ਸਮੇਤ 2 ਨੂੰ ਕਾਬੂ ਕੀਤਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦੋਲੇਵਾਲਾ ਪੁਲਸ ਚੌਂਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਰਘਵਿੰਦਰ ਪ੍ਰਸ਼ਾਦ ਨੇ ਦੱਸਿਆ ਕਿ ਜਦ ਉਹ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਜਸਵੀਰ ਕੌਰ ਉਰਫ ਮੋਂਟੀ ਨਿਵਾਸੀ ਪਿੰਡ ਦੋਲੇਵਾਲਾ ਆਪਣੇ ਘਰ ਵਿਚ ਹੀ ਨਸ਼ੇ ਵਾਲੀਆਂ ਗੋਲੀਆਂ ਦੇ ਟੀਕੇ ਬਣਾਉਣ ਅਤੇ ਪਿਲਾਉਣ ਦਾ ਕੰਮ ਕਰਦੀ ਹੈ।
ਅੱਜ ਵੀ ਉਸ ਦੇ ਘਰ ਬਲਵਿੰਦਰ ਸਿੰਘ ਉਰਫ਼ ਬਿੰਦਰ ਨਿਵਾਸੀ ਪਿੰਡ ਮਹਾਲਮ ਫਿਰੋਜ਼ਪੁਰ ਆ ਰਿਹਾ ਹੈ, ਜਿਸਨੂੰ ਉਸਨੇ ਸਾਮਾਨ ਦੇਣ ਲਈ ਬੁਲਾਇਆ ਹੈ। ਪੁਲਸ ਪਾਰਟੀ ਨੇ ਜਾਣਕਾਰੀ ਮਿਲਦੇ ਹੀ ਛਾਪੇਮਾਰੀ ਕਰ ਕੇ ਕਥਿਤ ਦੋਸ਼ੀ ਮਹਿਲਾ ਸਮੱਗਲਰ ਸਮੇਤ ਦੋਵਾਂ ਨੂੰ ਕਾਬੂ ਕੀਤਾ। ਪੁਲਸ ਨੇ 70 ਨਸ਼ੇ ਵਾਲੀਆਂ ਗੋਲੀਆਂ, ਇਕ ਇੰਜੈਕਸ਼ਨ ਅਤੇ 1250 ਡਰੱਗ ਮਨੀ ਬਰਾਮਦ ਕਰ ਕੇ ਦੋਨੋਂ ਕਥਿਤ ਸਮੱਗਲਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਚੌਂਕੀ ਇੰਚਾਰਜ ਸਹਾਇਕ ਥਾਣੇਦਾਰ ਰਘਵਿੰਦਰ ਪ੍ਰਸ਼ਾਦ ਨੇ ਦੱਸਿਆ ਕਿ ਅੱਜ ਸਮੱਗਲਰਾਂ ਨੂੰ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਦੋ ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ।