ਨਸ਼ੇ ’ਚ ਹੁੱਲੜਬਾਜ਼ੀ ਕਰਨ ਤੋਂ ਰੋਕਣ ’ਤੇ SHO ਨੂੰ ਚਾਕੂ ਮਾਰਿਆ
Wednesday, Jan 25, 2023 - 03:52 AM (IST)

ਖਰੜ (ਰਣਬੀਰ) : ਸ਼ਰਾਬ ਪੀ ਕੇ ਹੁੱਲੜਬਾਜ਼ੀ ਕਰਨ ਤੋਂ ਰੋਕਣ ’ਤੇ ਐੱਸ. ਐੱਚ. ਓ. ਥਾਣਾ ਸਦਰ ਸਮੇਤ ਸਾਥੀ ਕਰਮਚਾਰੀਆਂ ਨਾਲ ਬਹਿਸਬਾਜ਼ੀ ਕਰਕੇ ਉਨ੍ਹਾਂ ’ਤੇ ਕਾਤਲਾਨਾ ਹਮਲਾ ਕਰ ਦਿੱਤਾ ਗਿਆ।
ਮਾਮਲੇ 'ਚ ਸਿਟੀ ਪੁਲਸ ਨੇ 10 ਨੌਜਵਾਨਾਂ ਨੂੰ ਵੱਖ-ਵੱਖ ਧਾਰਾਵਾਂ ਤਹਿਤ ਨਾਮਜ਼ਦ ਕੀਤਾ ਹੈ। ਉੱਥੇ ਹੀ ਪੁਲਸ ਨੇ 2 ਨੌਜਵਾਨਾਂ ਨੂੰ ਮੌਕੇ ’ਤੇ ਹੀ ਦਬੋਚ ਲਿਆ, ਜਦੋਂਕਿ ਬਾਕੀ ਮੁਲਜ਼ਮ ਫਰਾਰ ਹੋ ਗਏ। ਪੁਲਸ ਨੇ ਦੋਵਾਂ ਨੌਜਵਾਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਸ ਵੱਲੋਂ ਫੜੇ ਗਏ ਇਕ ਨੌਜਵਾਨ ਨੇ ਆਪਣਾ ਨਾਂ ਅਰਸ਼ਦੀਪ ਸਿੰਘ ਤੇ ਦੂਜੇ ਨੇ ਮਨਿੰਦਰਜੀਤ ਸਿੰਘ ਪਿੰਡ ਚੰਦਾਂ ਗੋਬਿੰਦਗੜ੍ਹ ਦੱਸਿਆ।
ਇਹ ਵੀ ਪੜ੍ਹੋ : ਨਹੀਂ ਰਹੇ ਸਾਊਦੀ ਅਰਬ ਦੇ 'ਛੋਟੇ ਸ਼ੇਖ', ਮਾਡਲ ਨਾਲ ਵਾਇਰਲ ਵੀਡੀਓ ਤੋਂ ਹੋਏ ਸੀ ਫੇਮਸ, ਜਿਊਂਦੇ ਸਨ ਲਗਜ਼ਰੀ ਲਾਈਫ
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।