ਨਸ਼ੇ ਦੀ ਆਦਤ ਨੇ ਬਣਾਇਆ ਚੋਰ, ਚੋਰੀ ਦੇ ਆਟੋ ਤੇ ਹੋਰ ਸਾਮਾਨ ਸਮੇਤ 5 ਗ੍ਰਿਫ਼ਤਾਰ

02/02/2023 5:08:19 AM

ਸਮਰਾਲਾ (ਸੰਜੇ ਗਰਗ) : ਪੰਜਾਬ ’ਚ ਵੱਧ ਰਹੇ ਨਸ਼ੇ ਦੇ ਪ੍ਰਭਾਵ ਨੇ ਚੰਗੇ-ਭਲੇ ਨੌਜਵਾਨਾਂ ਨੂੰ ਵੀ ਜੁਰਮ ਦੇ ਰਾਹ ਤੌਰ ਦਿੱਤਾ ਹੈ। ਸਥਾਨਕ ਪੁਲਸ ਵੱਲੋਂ ਇਕ ਅਜਿਹੇ 5 ਮੈਂਬਰੀ ਚੋਰ ਗਿਰੋਹ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਹੜੇ ਨਸ਼ੇ ਦੀ ਲੱਗੀ ਲੱਤ ਨੂੰ ਪੂਰਾ ਕਰਨ ਲਈ ਵੱਡੇ ਪੱਧਰ ’ਤੇ ਚੋਰੀਆਂ ਕਰਨ ਲੱਗ ਪਏ। ਇਨ੍ਹਾਂ ਨੌਜਵਾਨਾਂ ਨੇ ਨਸ਼ਾ ਲੈਣ ਲਈ ਚੰਡੀਗੜ੍ਹ ਤੋਂ ਸਵਾਰੀ ਆਟੋ ਚੋਰੀ ਕਰਕੇ ਉਸ ਨੂੰ ਕਬਾੜੀਏ ਕੋਲ ਵੇਚ ਦਿੱਤਾ। ਇਸ ਤੋਂ ਇਲਾਵਾ ਸਮਰਾਲਾ ਦੇ ਪਿੰਡ ਢਿੱਲਵਾਂ 'ਚੋਂ ਲੋਹੇ ਦੀਆਂ ਪਾਈਪਾਂ ਚੋਰੀ ਕਰ ਲਈਆਂ ਤੇ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋਣ ਕਾਰਨ ਇਹ ਸਾਰੇ ਫੜੇ ਗਏ।

ਇਹ ਵੀ ਪੜ੍ਹੋ : ਬੰਗਲੌਰ ਤੋਂ ਸਾਈਕਲ ਚਲਾ ਸਿੱਧੂ ਦੀ ਹਵੇਲੀ ਪੁੱਜਾ ਇਹ ਸ਼ਖਸ, ਗਿਨੀਜ਼ ਬੁੱਕ 'ਚ ਵੀ ਦਰਜ ਕਰਵਾ ਚੁੱਕਾ ਨਾਂ

ਇਸ ਸਬੰਧੀ ਬੁੱਧਵਾਰ ਇਕ ਪ੍ਰੈੱਸ ਕਾਨਫੰਰਸ ਕਰਦਿਆਂ ਡੀ.ਐੱਸ.ਪੀ. ਸਮਰਾਲਾ ਵਰਿਆਮ ਸਿੰਘ ਨੇ ਦੱਸਿਆ ਕਿ 2 ਦਿਨ ਪਹਿਲਾਂ 29 ਜਨਵਰੀ ਦੀ ਰਾਤ ਕੁਝ ਨੌਜਵਾਨਾਂ ਵੱਲੋਂ ਢਿੱਲਵਾਂ ਪਿੰਡ ਵਿਖੇ ਪੰਚਾਇਤ ਵੱਲੋਂ ਰਸਤਿਆਂ ਵਿੱਚ ਲੋਹੇ ਦੀਆਂ ਪਾਈਪਾਂ ਨਾਲ ਲਗਾਏ ਗਏ ਵਿਊ ਗਲਾਸ ਪੁੱਟ ਲਏ ਗਏ। ਸਵੇਰੇ ਜਦੋਂ ਪਿੰਡ ਵਾਸੀਆਂ ਨੂੰ ਇਸ ਚੋਰੀ ਦਾ ਪਤਾ ਲੱਗਾ ਤਾਂ ਸੀਸੀਟੀਵੀ ਕੈਮਰੇ ਵੇਖੇ ਗਏ ਅਤੇ ਪੁਲਸ ਨੂੰ ਸੂਚਨਾ ਦਿੱਤੀ ਗਈ। ਥਾਣਾ ਸਮਰਾਲਾ ਦੇ ਐੱਸ.ਐੱਚ.ਓ. ਭਿੰਦਰ ਸਿੰਘ ਖੰਗੂੜਾ ਵੱਲੋਂ ਇਸ ਮਾਮਲੇ ਦੀ ਤੇਜ਼ੀ ਨਾਲ ਜਾਂਚ ਕਰਦਿਆਂ 2 ਦਿਨਾਂ ਵਿੱਚ ਹੀ ਇਹ ਚੋਰੀ ਕਰਨ ਵਾਲੇ 5 ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ। ਕਾਬੂ ਕੀਤੇ ਗਏ ਇਨ੍ਹਾਂ ਨੌਜਵਾਨਾਂ 'ਚ ਸ਼ਮਸ਼ੇਰ ਸਿੰਘ ਤੇ ਹਰਪ੍ਰੀਤ ਸਿੰਘ (ਦੋਵੇਂ ਸਕੇ ਭਰਾ) ਤੋਂ ਇਲਾਵਾ ਅਵਤਾਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਇਹ ਵੀ ਪੜ੍ਹੋ : ਅਜੀਬੋ-ਗਰੀਬ: ਬਿਹਾਰ 'ਚ ਇੰਟਰ ਦੀ ਪ੍ਰੀਖਿਆ ਦੌਰਾਨ ਕੁੜੀਆਂ ਵਿਚਾਲੇ ਖੁਦ ਨੂੰ ਇਕੱਲਾ ਦੇਖ ਬੇਹੋਸ਼ ਹੋਇਆ ਵਿਦਿਆਰਥੀ

ਉਨ੍ਹਾਂ ਦੱਸਿਆ ਕਿ ਨਸ਼ੇ ਦੀ ਪੂਰਤੀ ਲਈ ਉਨ੍ਹਾਂ ਵੱਲੋਂ ਚੰਡੀਗੜ੍ਹ ਤੋਂ ਸਵਾਰੀ ਆਟੋ ਚੋਰੀ ਕੀਤਾ ਗਿਆ ਤੇ ਇਸ ਆਟੋ ਰਾਹੀਂ ਹੀ ਉਹ ਪਿੰਡ ਢਿੱਲਵਾਂ ਵਿਖੇ ਪਹੁੰਚੇ ਤੇ ਉੱਥੋਂ ਲੋਹੇ ਦੀਆਂ ਪਾਈਪਾਂ ਤੇ ਹੋਰ ਸਾਮਾਨ ਚੋਰੀ ਕੀਤਾ। ਇਨ੍ਹਾਂ ਨੇ ਚੋਰੀ ਕੀਤਾ ਆਟੋ ਤੇ ਪਾਈਪ ਆਪਣੇ ਸਾਥੀਆਂ ਸਮਰਾਲਾ ਦੇ ਕਬਾੜੀਏ ਸੋਨੂੰ ਕੁਮਾਰ ਤੇ ਮੋਨੂੰ ਨੂੰ ਵੇਚ ਦਿੱਤੇ। ਪੁਲਸ ਨੇ ਇਨ੍ਹਾਂ ਦੋਵਾਂ ਕਬਾੜੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਡੀ.ਐੱਸ.ਪੀ. ਵਰਿਆਮ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਕਬਾੜੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਰਾਤੋ-ਰਾਤ ਚੋਰੀ ਦੇ ਆਟੋ ਨੂੰ ਕੱਟ ਕੇ ਲੋਹੇ ਵਿੱਚ ਬਦਲ ਦਿੱਤਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News