ਡਾ. ਨਰਿੰਦਰ ਭਾਰਗਵ ਨਹੀਂ ਉਨ੍ਹਾਂ ਦੇ ਕੰਮ ਬੋਲਦੇ ਹਨ, ਤੀਜੀ ਵਾਰ ਸੰਭਾਲਿਆ ਅਹੁਦਾ
Friday, Jul 16, 2021 - 11:24 PM (IST)
ਮਾਨਸਾ (ਸੰਦੀਪ ਮਿਤਲ)- ਬਤੌਰ ਐੱਸ. ਐੱਸ. ਪੀ. ਮਾਨਸਾ ਵਿਖੇ ਤੀਸਰੀ ਵਾਰ ਅਹੁਦਾ ਸੰਭਾਲਣ ਵਾਲੇ ਡਾ: ਨਰਿੰਦਰ ਭਾਰਗਵ ਕਾਨੂੰਨ ਤੇ ਇਨਸਾਫ ਦੇਣ ਲਈ ਵਧੀਆ ਅਤੇ ਉੱਚ ਕੋਟੀ ਦੇ ਅਫਸਰਾਂ ਵਿੱਚੋਂ ਇਕ ਹਨ। ਉਨ੍ਹਾਂ ਨੇ ਫੋਰੌਸਿਸਕ ਵਿਸ਼ੇ 'ਚ ਪੀ. ਐੱਚ. ਡੀ. ਕਰਨ ਤੋਂ ਇਲਾਵਾ ਆਈ. ਪੀ. ਐੱਸ. ਬਣਨ ਤਕ ਦਾ ਸਮੁੱਚਾ ਸਫਰ ਧੜੱਲੇਦਾਰ ਨੌਕਰੀ, ਪਾਰਦਰਸ਼ੀ ਪੁਲਸ ਪ੍ਰਸ਼ਾਸ਼ਨ ਤੇ ਲੋਕਾਂ ਨੂੰ ਇਨਸਾਫ ਦੇਣ 'ਚ ਤਹਿ ਕੀਤਾ ਹੈ। ਸਖਤ ਅਫਸਰ ਕਹਿਲਾਏ ਜਾਂਦੇ ਡਾ: ਨਰਿੰਦਰ ਭਾਰਗਵ ਨਿਮਰਤਾ, ਕਾਨੰਨੂ ਦੀਆਂ ਬਾਰੀਕੀਆਂ ਜਾਣਨ ਵਾਲੇ, ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਸਖਤੀ ਨਾਲ ਨਜਿੱਠਣ ਅਤੇ ਨਿਡਰ ਹੋ ਕੇ ਪੁਲਸ ਦੀ ਨੌਕਰੀ ਕਰਨ ਵਾਲੇ ਇਕ ਅਫਸਰ ਹਨ।
ਇਹ ਖ਼ਬਰ ਪੜ੍ਹੋ- ਵਿਦੇਸ਼ ਭੇਜਣ ਦਾ ਝਾਂਸਾ ਦੇ ਮਾਰੀ 2 ਲੱਖ 72 ਹਜ਼ਾਰ ਦੀ ਠੱਗੀ, 2 ਨਾਮਜ਼ਦ
ਉਨ੍ਹਾਂ ਨੇ ਮਾਨਸਾ ਵਿਖੇ ਹੁਣ ਤੀਸਰੀ ਵਾਰ ਬਤੌਰ ਐੱਸ. ਐੱਸ. ਪੀ. ਆਪਣਾ ਅਹੁਦਾ ਸੰਭਾਲਿਆ ਹੈ। ਆਪਣੀਆਂ ਤਿੰਨੇ ਪਾਰੀਆਂ 'ਚ ਉਨ੍ਹਾਂ ਨੇ ਵੱਡੇ ਨਸ਼ਾ ਤਸਕਰਾਂ, ਭਗੌੜਿਆਂ ਨੂੰ ਕਾਬੂ ਕਰਨ ਤੋਂ ਇਲਾਵਾ ਭ੍ਰਿਸ਼ਟਾਚਾਰ ਅਤੇ ਮਿਲਾਵਟਖੋਰੀ ਦੇ ਅਨੇਕਾਂ ਮਾਮਲੇ ਫੜੇ ਹਨ। ਯੂ. ਪੀ. ਤੋਂ ਲੈ ਕੇ ਪੰਜਾਬ ਤੱਕ ਪੈਟਰੋਲ ਪੰਪਾਂ ਤੇ ਚਿੱਪ ਲਾ ਕੇ ਗਾਹਕਾਂ ਨਾਲ ਧੋਖਾਧੜੀ ਕਰਨ ਦੇ ਵੱਡੇ ਮਾਮਲੇ ਡਾ: ਨਰਿੰਦਰ ਭਾਰਗਵ ਨੇ ਹੀ ਸਾਹਮਣੇ ਲਿਆਂਦੇ ਹਨ। ਜਿਸ ਦੀ ਗੂੰਜ ਪੰਜਾਬ ਵਿਧਾਨ ਸਭਾ ਅਤੇ ਯੂ. ਪੀ. ਵਰਗੀਆਂ ਸਟੇਟਾਂ ਤੱਕ ਹੈ। ਇਮਾਨਦਾਰ ਨੌਕਰੀ ਪ੍ਰਤੀ ਆਪਣੇ ਅਤੇ ਆਪਣੀ ਟੀਮ ਨੂੰ ਸਮਰਪਿਤ ਕਰਕੇ ਨੌਕਰੀ ਕਰਨ ਅਤੇ ਨਿਡਰ ਹੋ ਕੇ ਸਮਾਜ ਵਿਰੋਧੀ ਅਨਸਰਾਂ ਦਾ ਮੁਕਾਬਲਾ ਕਰਨ ਵਾਲੇ ਡਾ: ਨਰਿੰਦਰ ਭਾਰਗਵ ਦਾ ਕਹਿਣਾ ਹੈ ਕਿ ਇਮਾਨਦਾਰੀ ਦਾ ਜਜਬਾ ਸਭ ਤੋਂ ਵੱਡਾ ਹੌਂਸਲਾ ਹੈ।
ਇਹ ਖ਼ਬਰ ਪੜ੍ਹੋ- ਮਲਾਨ ਨੇ ਆਇਰਲੈਂਡ ਵਿਰੁੱਧ ਬਣਾਈਆਂ 177 ਦੌੜਾਂ, ਡਿਵੀਲੀਅਰਸ ਦਾ ਇਹ ਰਿਕਾਰਡ ਤੋੜਿਆ
ਇਸ ਨਾਲ ਪੁਲਸ ਹੋਰ ਵੀ ਕੰਮ ਕਰਨ ਦੇ ਸਮਰਥ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਗੇ ਵਧਣਾ ਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਤੋਂ ਇਲਾਵਾ ਨਸ਼ਾ ਤਸਕਰਾਂ ਨੂੰ ਕਾਬੂ ਕਰਨਾ ਮਾਨਸਾ ਪੁਲਸ ਦਾ ਹਮੇਸ਼ਾ ਟਿੱਚਾ ਰਿਹਾ ਹੈ। ਕਿਸੇ ਪਾਸਿਓ ਪੁਲਸ 'ਚ ਕੋਈ ਲਾਲਚ, ਮੋਹ ਨਹੀਂ ਜਾਗਦਾ। ਨਰਿੰਦਰ ਭਾਰਗਵ ਦੀ ਅਗਵਾਈ 'ਚ ਮਾਨਸਾ ਪੁਲਸ ਇਮਾਨਦਾਰੀ ਨਾਲ ਤੇ ਨਰੋਏ ਜਜਬੇ ਨਾਲ ਕੰਮ ਕਰ ਰਹੀ ਹੈ। ਪੰਜਾਬ ਸਰਕਾਰ ਨੇ ਡਾ: ਨਰਿੰਦਰ ਭਾਰਗਵ ਦੀਆਂ ਸੇਵਾਵਾਂ ਦੇਖਦੇ ਹੋਏ ਮੁੜ ਉਨ੍ਹਾਂ ਨੂੰ ਤੀਸਰੀ ਵਾਰ ਮਾਨਸਾ ਵਿਖੇ ਐੱਸ. ਐੱਸ. ਪੀ. ਨਿਯੁਕਤ ਕੀਤਾ ਹੈ। ਜਿਨ੍ਹਾਂ ਦੀ ਅਗਵਾਈ 'ਚ ਮਾਨਸਾ ਪੁਲਸ ਸਮਾਜ ਵਿਰੋਧੀ ਅਤੇ ਮਾੜੇ ਅਨਸਰਾਂ ਵਿਰੁੱਧ ਲਗਾਤਾਰ ਲੜਾਈ ਲੜ ਰਹੀ ਹੈ।
ਉਨ੍ਹਾਂ ਦੀ ਅਗਵਾਈ ਵਿੱਚ ਲੋਕਾਂ ਨੂੰ ਸੁਰੱਖਿਆ, ਮਾਣ-ਸਨਮਾਨ ਤੇ ਇਨਸਾਫ ਮਿਲਣਾ ਵੀ ਯਕੀਨੀ ਬਣਿਆ ਹੈ। ਥਾਣਿਆਂ ਅੰਦਰ ਲੋਕਾਂ ਦੀ ਸੁਣਵਾਈ ਫਟਾਫਟ ਹੋਣ ਤੋਂ ਇਲਾਵਾ ਝਗੜੇ ਝਮੇਲਿਆਂ ਦੇ ਮਾਮਲੇ ਉਨ੍ਹਾਂ ਦੀ ਅਗਵਾਈ ਵਿੱਚ ਫੌਰੀ ਹੱਲ ਹੋ ਰਹੇ ਹਨ। ਪੰਚਾਇਤ ਯੂਨੀਅਨ ਮਾਨਸਾ ਦੇ ਪ੍ਰਧਾਨ ਸਰਪੰਚ ਜਗਦੀਪ ਸਿੰਘ ਬੁਰਜ ਢਿੱਲਵਾਂ, ਪੰਚਾਇਤ ਬੁਢਲਾਡਾ ਦੇ ਸਰਪ੍ਰਸਤ ਸਰਪੰਚ ਐਡਵੋਕੇਟ ਗੁਰਵਿੰਦਰ ਸਿੰਘ ਬੀਰੋਕੇ, ਐਡਵੋਕੇਟ ਗੁਰਲਾਭ ਸਿੰਘ ਮਾਨਸਾ ਦਾ ਕਹਿਣਾ ਹੈ ਕਿ ਡਾ: ਨਰਿੰਦਰ ਭਾਗਰਵ ਦੀ ਇਮਾਨਦਾਰੀ, ਨਿਡਰਤਾ ਅਤੇ ਲਗਨ ਉਨ੍ਹਾਂ ਨੂੰ ਤੀਸਰੀ ਵਾਰ ਮਾਨਸਾ ਲੈ ਆਈ ਹੈ। ਇਹ ਮਾਨਸਾ ਦੇ ਸੁਭਾਗ ਹਨ ਕਿ ਉਨ੍ਹਾਂ ਨੇ ਮਾਨਸਾ ਵਿਖੇ ਬਤੌਰ ਐੱਸ. ਐੱਸ. ਪੀ. ਪਹਿਲੇ ਪੁਲਸ ਅਧਿਕਾਰੀ ਵਜੋਂ ਹੈਟ੍ਰਿਕ ਲਾਈ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਡਾ: ਭਾਰਗਵ 2002 ਤੋਂ ਬਤੌਰ ਐੱਸ. ਐੱਸ. ਪੀ. ਦੀ ਪੰਜਾਬ ਦੇ ਵੱਖ-ਵੱਖ ਜਿਲਿ੍ਹਆਂ 'ਚ ਸੇਵਾ ਨਿਭਾ ਰਹੇ ਹਨ। ਉਨ੍ਹਾਂ ਨੂੰ ਇਕ ਚੰਗੇ ਅਤੇ ਇਮਾਨਦਾਰ ਅਫਸਰ ਵਜੋਂ ਤਰੱਕੀ ਦੇ ਕੇ ਉਨ੍ਹਾਂ ਨੂੰ ਡੀ. ਆਈ. ਜੀ ਬਣਾ ਕੇ ਕਿਸੇ ਵੱਡੇ ਜਿਲ੍ਹੇ ਦਾ ਕਮਿਸ਼ਨਰ ਲਾਉਣ ਦੀ ਸੇਵਾ ਦਿੱਤੀ ਜਾਵੇ ਤਾਂ ਜੋ ਹੋਰ ਵੀ ਅਫਸਰ ਡਾ: ਭਾਰਗਵ ਦੀ ਤਰ੍ਹਾਂ ਕੰਮ ਕਰਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।