12ਵੀਂ ਕਲਾਸ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਗੁਰਪ੍ਰੀਤ ਦਾ ਡਾ: ਨਿਸ਼ਾਨ ਨੇ ਕੀਤਾ ਸਨਮਾਨ

7/25/2020 5:19:47 PM

ਬੋਹਾ(ਮਨਜੀਤ) - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਕਲਾਸ ਦੇ ਨਤੀਜਿਆਂ ਵਿਚ ਸਰਕਲ ਬੋਹਾ ਵਿਚ ਪੈਂਦੇ ਪਿੰਡ ਰਿਓਂਦ ਕਲਾਂ ਦੀ ਗੁਰਪ੍ਰੀਤ ਕੌਰ ਵਿਦਿਆਰਥਣ ਵੱਲੋਂ 450 ਵਿੱਚੋਂ 448 ਨੰਬਰ ਪ੍ਰਾਪਤ ਕਰਕੇ ਜਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਸੰਬੰਧੀ ਸ਼੍ਰੌਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਉੱਘੇ ਸਮਾਜ ਸੇਵੀ ਡਾ: ਨਿਸ਼ਾਨ ਸਿੰਘ ਵੱਲੋਂ ਵਧਾਈ ਦਿੰਦਿਆਂ ਹੋਇਆਂ ਪ੍ਰਮਾਤਮਾ ਦੇ ਚਰਨਾ ਵਿਚ ਅਰਦਾਸ ਕੀਤੀ ਗਈ ਕਿ ਇਸ ਬੱਚੀ ਨੂੰ ਪ੍ਰਮਾਤਮਾ ਹੋਰ ਵਿੱਦਿਆ ਦਾ ਦਾਨ ਬਖਸੇ।

ਇਸ ਮੌਕੇ ਡਾ: ਨਿਸ਼ਾਨ ਸਿੰਘ ਵੱਲੋਂ ਬੱਚੀ ਗੁਰਪ੍ਰੀਤ ਕੌਰ ਨੂੰ ਨਕਦ ਰਾਸ਼ੀ ਅਤੇ ਇੱਕ ਡਿਕਸ਼ਨਰੀ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਵਿਸ਼ਵਾਸ਼ ਦਿਵਾਇਆ ਕਿ ਵਿੱਦਿਆ ਖੇਤਰ ਵਿਚ ਕਿਸੇ ਤਰ੍ਹਾਂ ਦੀਆਂ ਵੀ ਸੇਵਾਵਾਂ ਦੀ ਲੋੜ ਹੋਵੇ ਤਾਂ ਉਹ ਹਰ ਸਮੇਂ ਮਦਦ ਕਰਨ ਲਈ ਤਿਆਰ ਹਨ। ਇਸ ਮੌਕੇ ਸਰਕਲ ਬੋਹਾ ਦੇ ਜਥੇਦਾਰ ਸਰਪੰਚ ਮਹਿੰਦਰ ਸਿੰਘ ਸੈਦੇਵਾਲਾ,  ਸਾਬਕਾ ਸਰਪੰਚ ਅੰਗਰੇਜ ਸਿੰਘ,  ਪੀ.ਏ ਹਰਬੰਸ ਸਿੰਘ ਤੋਂ ਇਲਾਵਾ ਵਿਦਿਆਰਥਣ ਦੇ ਮਾਪੇ ਅਤੇ ਹੋਰ ਵੀ ਮੌਜੂਦ ਸਨ।
 


Harinder Kaur

Content Editor Harinder Kaur