ਡੋਪ ਟੈਸਟ ਸਿਰਫ ਡਰਾਮੇਬਾਜੀ : ਧਰਮਵੀਰ ਗਾਂਧੀ (ਵੀਡੀਓ)

Thursday, Jan 31, 2019 - 05:15 PM (IST)

ਪਟਿਆਲਾ (ਬਖਸ਼ੀ)—ਪਟਿਆਲਾ ਸਾਂਸਦ ਡਾ. ਧਰਮਵੀਰ ਗਾਂਧੀ ਨੇ ਜ਼ੀਰਾ ਵਲੋਂ ਸੁਖਬੀਰ ਬਾਦਲ ਦਾ ਡੋਪ ਟੈਸਟ ਕਰਵਾਉਣ ਦੀ ਮੰਗ ਨੂੰ ਡਰਾਮਾ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ  ਪੰਜਾਬ 'ਚ ਨਸ਼ਾ ਜਿਉਂ ਦਾ ਤਿਉਂ ਹੈ ਅਤੇ ਕੈਪਟਨ ਸਰਕਾਰ ਨਸ਼ੇ ਨੂੰ ਠੱਲ ਪਾਉਣ 'ਚ ਅਸਫਲ ਰਹੀ ਹੈ। ਉਨ੍ਹਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਮੈਂ ਲੋਕ ਸਭਾ ਚੋਣਾਂ ਲਈ ਤਿਆਰ ਹਾਂ ਅਤੇ ਆਪਣੇ ਕੰਮ ਦੇ ਆਧਾਰ 'ਤੇ ਵੋਟ ਮੰਗਾਂਗਾ। ਨਾਲ ਹੀ ਉਨ੍ਹਾਂ ਨੇ ਐੱਸ.ਐੱਸ.ਪੀ. ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਤੇ ਬਿਆਨ ਦੀ ਹਿਮਾਇਤ ਕੀਤੀ ਤੇ ਕਿਹਾ ਕਿ ਹਾਈ ਕੋਰਟ ਵਲੋਂ ਕਲੀਨ ਚਿੱਟ ਮਿਲਣ ਤੋਂ ਬਾਅਦ ਆਸ ਬਜੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਉਣ ਵਾਲੇ ਦੋਸ਼ੀ ਛੇਤੀ ਹੀ ਸਲਾਖਾ ਪਿੱਛੇ ਹੋਣਗੇ।


author

Shyna

Content Editor

Related News