ਦੀਵਾਲੀ ਤੋਂ ਬਾਅਦ ਗੋਵਰਧਨ ਅਤੇ ਗਊ ਦੀ ਪੂਜਾ ਦਾ ਹੁੰਦੈ ਵਿਸ਼ੇਸ਼ ਮਹੱਤਵ : ਸ਼ਾਸਤਰੀ

11/15/2020 2:22:28 PM

ਤਪਾ ਮੰਡੀ (ਸ਼ਾਮ, ਗਰਗ) - ਪ੍ਰਾਚੀਨ ਸਰਾਂ ਮੰਦਿਰ ਤਪਾ ਦੇ ਪੁਜਾਰੀ ਸ਼ਸਾਸਤਰੀ ਪ੍ਰਲਾਦਿ ਸ਼ਰਮਾ ਅਤੇ ਸ਼ਾਸਤਰੀ ਅਨਿਲ ਸ਼ਰਮਾ ਨੇ ਦੀਵਾਲੀ ਤੋਂ ਬਾਅਦ ਗੌਵਰਧਨ ਦੀ ਕੀਤੀ ਜਾਂਦੀ ਪੂਜਾ ਬਾਰੇ ਪ੍ਰਵਚਨ ਕਰਦਿਆਂ ਕਿਹਾ ਕਿ ਇਸ ਦਿਨ ਗੋਵਰਧਨ ਤੇ ਗਊ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਸ ਦਿਨ ਭਗਵਾਨ ਕ੍ਰਿਸ਼ਨ ਨੇ ਆਪਣੀ ਛੋਟੀ ਉਂਗਲ ’ਤੇ ਗੋਵਰਧਨ ਪਰਵਤ ਉਠਾਕੇ ਭਗਵਾਨ ਇੰਦਰ ਨੂੰ ਹਰਾਇਆ ਅਤੇ ਗੋਕੁਲਨਿਵਾਸੀਆਂ ਨੂੰ ਇੰਦਰ ਦੇਵਤਾ ਦੇ ਕੋਪ ਦਾ ਭੋਜਨ ਬਣਨ ਤੋਂ ਬਚਾਇਆ ਸੀ।

ਪੜ੍ਹੋ ਇਹ ਵੀ ਖਬਰ - Health Tips: ਸਰਦੀ ਦੇ ਮੌਸਮ ’ਚ ਲੋਕਾਂ ਨੂੰ ਵੱਧ ਪੈਦਾ ਹੈ ‘ਦਿਲ ਦਾ ਦੌਰਾ’, ਜਾਣੋ ਕਿਉਂ

ਪੜ੍ਹੋ ਇਹ ਵੀ ਖਬਰ - ‘ਰੋਮਾਂਟਿਕ’ ਹੋਣ ਦੇ ਨਾਲ-ਨਾਲ ਜ਼ਿਆਦਾ ‘ਗੁੱਸੇ’ ਵਾਲੇ ਹੁੰਦੈ ਨੇ ਇਸ ਅੱਖਰ ਦੇ ਲੋਕ, ਜਾਣੋ ਹੋਰ ਕਈ ਗੱਲਾਂ

ਦੱਸਿਆ ਜਾਂਦਾ ਹੈ ਕਿ ਜਦੋਂ ਗੋਕੁਲਨਿਵਾਸੀਆਂ ਗੋਵਰਧਨ ਪਰਵਤ ਦੇ ਹੇਠਾਂ ਸ਼ਰਨ ਲਈ ਸੀ, ਤਦ ਉਨ੍ਹਾਂ ਨੂੰ 56 ਭੋਗ ਲਗਾਏ ਗਏ, ਜਿਸ ਤੋਂ ਖੁਸ਼ ਹੋਕੇ ਸ੍ਰੀ ਕ੍ਰਿਸ਼ਨ ਨੇ ਸਾਰੇ ਗੋਕੁਲਨਿਵਾਸੀਆਂ ਦੀ ਸਦੈਵ ਰੱਖਿਆ ਕਰਨ ਦਾ ਆਸ਼ੀਰਵਾਦ ਦਿੱਤਾ ਸੀ। ਇਸ ਤੋਂ ਬਾਅਦ ਹੀ ਇੰਦਰ ਦੇਵਤਾ ਦੀ ਜਗ੍ਹਾਂ ਗੋਵਰਧਨ ਪੂਜਾ ਕੀਤੀ ਜਾਣ ਲੱਗੀ, ਜਿਸ ਦੀ ਪਰੰਪਰਾ ਅੱਜ ਵੀ ਬਰਕਰਾਰ ਹੈ। ਇਸ ਦਿਨ ਲੋਕ ਘਰਾਂ ਅਤੇ ਮੰਦਿਰਾਂ 'ਚ ਗੋਬਰ ਨਾਲ ਗੋਵਰਧਨ ਪਰਵਤ ਦਾ ਚਿੱਤਰ ਬਣਾਕੇ ਗੋਵਰਧਨ ਭਗਵਾਨ ਸ੍ਰੀ ਕ੍ਰਿਸ਼ਨ ਦੀ ਪੂਜਾ ਕਰਦੇ ਹਨ। 

ਪੜ੍ਹੋ ਇਹ ਵੀ ਖਬਰ - Govardhan Puja 2020 : ਜਾਣੋ ਗੋਵਰਧਨ ਪੂਜਾ ਦਾ ਸ਼ੁੱਭ ਮਹੂਰਤ ਅਤੇ ਪੂਰੀ ਵਿਧੀ

ਉਨ੍ਹਾਂ ਦੱਸਿਆ ਕਿ ਗੌਵਰਧਨ ਪੂਜਾ ਕਰਕੇ ਅੰਨਕੂਟ ਤਿਉਹਾਰ ਮਨਾਇਆ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਸੁੱਖ ਸ਼ਾਂਤੀ ਆਉਂਦੀ ਹੈ।

ਪੜ੍ਹੋ ਇਹ ਵੀ ਖਬਰ - ਧਨ ’ਚ ਵਾਧਾ ਅਤੇ ਪਰੇਸ਼ਾਨੀਆਂ ਤੋਂ ਮੁਕਤੀ ਪਾਉਣ ਲਈ ਐਤਵਾਰ ਨੂੰ ਕਰੋ ਇਹ ਖ਼ਾਸ ਉਪਾਅ 


rajwinder kaur

Content Editor

Related News