ਦੀਵਾਲੀ ਵਾਲੀ ਰਾਤ ਪਿੰਡ ਸਾਈਆਂ ਵਾਲਾ ਅਤੇ ਹਕੂਮਤ ਸਿੰਘ ਵਾਲਾ ਦੇ ਫਊਲ ਸੈਂਟਰ ''ਚ ਪਰਾਲੀ ਨੂੰ ਲੱਗੀ ਅੱਗ

11/15/2020 6:16:13 PM

ਫਿਰੋਜ਼ਪੁਰ (ਕੁਮਾਰ): ਫਿਰੋਜ਼ਪੁਰ ਦੇ ਪਿੰਡ ਸਾਈਆਂ ਵਾਲਾ ਅਤੇ ਹਕੂਮਤ ਸਿੰਘ ਵਾਲਾ ਦੇ ਫਊਲ ਸੈਂਟਰ 'ਚ ਪਈਆਂ ਪਰਾਲੀ ਦੀਆਂ ਗੱਠਾਂ ਨੂੰ ਅਚਾਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਇਸ 'ਚ ਕਰੀਬ 1500 ਟਨ ਪਰਾਲੀ ਸੜ ਕੇ ਸੁਆਹ ਹੋ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਦੀਵਾਲੀ ਵਾਲੀ ਰਾਤ ਨੂੰ ਪਿੰਡ ਹਕੂਮਤ ਸਿੰਘ ਵਾਲਾ 'ਚ ਸਥਿਤ ਸੁਖਬੀਰ ਐਗਰੋ ਐਨਰਜੀ ਲਿਮਿਟਡ ਦੇ ਫਊਲ ਸੈਂਟਰ 'ਤ ਪਈ ਪਰਾਲੀ ਨੂੰ ਅੱਗ ਲੱਗਣ ਨਾਲ ਕਰੀਬ 500 ਟਨ ਪਰਾਲੀ ਸੜ ਗਈ ਅਤੇ ਫਿਰੋਜ਼ਪੁਰ ਦੀ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਉੱਥੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।

PunjabKesari

ਇਸ ਤੋਂ ਪਹਿਲਾਂ ਸੁਖਬੀਰ ਐਗਰੋ ਲਿਮਿਟਡ ਦੇ ਪਿੰਡ ਸਾਈਆਂ ਵਾਲਾ 'ਚ ਸਥਿਤ ਫਊਲ ਸੈਂਟਰ 'ਚ ਪਈ ਪਰਾਲੀ ਨੂੰ ਅੱਗ ਲੱਗ ਗਈ, ਜਿਸ ਨਾਲ ਕਰੀਬ 1000 ਟਨ ਪਰਾਲੀ ਸੜ ਕੇ ਨਸ਼ਟ ਹੋ ਗਈ ਹੈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫ਼ਿਰੋਜ਼ਪੁਰ ਸ਼ਹਿਰ ਫਾਇਰ ਬ੍ਰਿਗੇਡ ਦੇ ਕਰਮਚਾਰੀ ਉੱਥੇ ਪਹੁੰਚ ਗਏ ਅਤੇ ਸਖ਼ਤ ਮਸ਼ਕਤ ਦੇ ਬਾਅਦ ਉਨ੍ਹਾਂ ਨੇ ਅੱਗ 'ਤੇ ਕਾਬੂ ਪਾਇਆ।


Shyna

Content Editor

Related News