ਬੱਬਰ ਖਾਲਸਾ ਨਾਲ ਸਬੰਧ ਹੋਣ ਦੇ ਦੋਸ਼ ''ਚ ਨਜ਼ਰਬੰਦ ਦਿਲਾਵਰ ਸਿੰਘ ਨੂੰ ਮਿਲੀ ਜ਼ਮਾਨਤ

Friday, Jul 26, 2019 - 07:17 PM (IST)

ਬੱਬਰ ਖਾਲਸਾ ਨਾਲ ਸਬੰਧ ਹੋਣ ਦੇ ਦੋਸ਼ ''ਚ ਨਜ਼ਰਬੰਦ ਦਿਲਾਵਰ ਸਿੰਘ ਨੂੰ ਮਿਲੀ ਜ਼ਮਾਨਤ

ਨਾਭਾ (ਭੂਪਾ)-ਮੈਕਸੀਮਮ ਸਕਿਓਰਿਟੀ ਜੇਲ ਵਿਚ ਨਜ਼ਰਬੰਦ ਭੁਪਿੰਦਰ ਸਿੰਘ ਉਰਫ ਦਿਲਾਵਰ ਸਿੰਘ ਨੂੰ ਮੋਹਾਲੀ ਕੋਰਟ ਨੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਹੈ। ਭਾਈ ਦਿਲਾਵਰ ਸਿੰਘ 'ਤੇ ਗੈਰ-ਕਾਨੂੰਨੀ ਗਤੀਵਿਧੀਆਂ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦਿਲਾਵਰ ਸਿੰਘ 'ਤੇ ਬੱਬਰ ਖਾਲਸਾ ਨਾਲ ਸਬੰਧ ਹੋਣ ਦੇ ਵੀ ਦੋਸ਼ ਹਨ। ਉਸ 'ਤੇ 2017 ਨੂੰ ਮੋਹਾਲੀ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਦਿਲਾਵਰ ਸਿੰਘ 'ਤੇ ਜਦੋਂ ਮਾਮਲਾ ਦਰਜ ਹੋਇਆ ਸੀ, ਉਦੋਂ ਉਹ ਸਾਊਦੀ ਅਰਬ ਵਿਚ ਸੀ। ਦਿਲਾਵਰ ਨੂੰ ਆਬੂਧਾਬੀ ਵਿਚ 7 ਮਹੀਨੇ ਜੇਲ ਕੱਟਣੀ ਪਈ। ਫਿਰ ਉਥੋਂ ਦੀ ਪੁਲਸ ਨੇ ਮੋਹਾਲੀ ਪੁਲਸ ਨੂੰ ਇੰਟਰਪੋਲ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਅਤੇ ਦਿਲਾਵਰ ਨੂੰ ਭਾਰਤ ਭੇਜ ਦਿੱਤਾ। ਮੋਹਾਲੀ ਪੁਲਸ ਨੇ ਦਿਲਾਵਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਜੇਲ ਤੋਂ ਬਾਹਰ ਆਏ ਦਿਲਾਵਰ ਸਿੰਘ ਨੇ ਦੱਸਿਆ ਕਿ ਮੇਰੇ ਉੱਪਰ ਕੋਈ ਮਾਮਲਾ ਦਰਜ ਨਹੀਂ ਹੈ। ਮੇਰਾ ਕਸੂਰ ਐਨਾ ਸੀ ਕਿ ਮੈਂ ਅਪਣੇ ਦੋਸਤ ਰਣਦੀਪ ਸਿੰਘ ਨੂੰ 12 ਹਜ਼ਾਰ ਰੁਪਏ ਭੇਜੇ ਸਨ। ਉਸੇ ਦੇ ਆਧਾਰ 'ਤੇ ਹੀ ਬੱਬਰ ਖਾਲਸਾ ਨਾਲ ਸਬੰਧ ਹੋਣ ਦੇ ਸ਼ੱਕ 'ਚ ਮੋਹਾਲੀ ਵਿਖੇ ਮੇਰੇ 'ਤੇ ਮਾਮਲਾ ਦਰਜ ਕਰ ਦਿੱਤਾ।


author

Karan Kumar

Content Editor

Related News