ਚੰਡੀਗੜ੍ਹ ''ਚ ਸੜਕ ਹਾਦਸੇ ਦੌਰਾਨ ਇਕ ਦੀ ਮੌਤ
Sunday, Feb 17, 2019 - 11:28 PM (IST)
ਚੰਡੀਗੜ੍ਹ, (ਸੁਸ਼ੀਲ)— ਏਲਾਂਤੇ ਮਾਲ ਤੋਂ ਫਿਲਮ ਵੇਖਕੇ ਘਰ ਪਰਤ ਰਹੇ ਦੋ ਨੌਜਵਾਨਾਂ ਦੀ ਐਕਟਿਵਾ ਸਕੂਟਰ ਸ਼ਨੀਵਾਰ ਰਾਤ ਨੂੰ ਸਾਊਥ ਏਂਡ ਚੌਕ ਨਾਲ ਟਕਰਾ ਗਿਆ। ਹਾਦਸੇ 'ਚ ਦੋਵੇਂ ਨੌਜਵਾਨ ਲਹੂ ਲੂਹਾਨ ਹੋ ਗਏ। ਪਿੱਛੇ ਆ ਰਹੇ ਦੋਸਤਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਦੋਨਾਂ ਨੂੰ ਜੀ.ਐੱਮ. ਸੀ. ਐੱਚ.-32 'ਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਧਨਾਸ ਸਥਿਤ ਈ. ਡਬਲਯੂ. ਐੱਸ. ਕਾਲੋਨੀ ਵਾਸੀ ਮੋਹਿਤ ਸ਼ਰਮਾ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਜਦੋਂਕਿ ਸੈਕਟਰ-52 ਨਿਵਾਸੀ ਸੁਮਿਤ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਹਾਦਸੇ ਸਮੇਂ ਐਕਟਿਵਾ ਸਵਾਰ ਦੋਨਾਂ ਨੌਜਵਾਨ ਨੇ ਹੈਲਮੇਟ ਨਹੀਂ ਪਾਇਆ ਹੋਇਆ ਸੀ। ਪੁਲਸ ਨੇ ਦੱਸਿਆ ਕਿ ਮੋਹਿਤ ਸੈਕਟਰ-17 ਸਥਿਤ ਉਦਯੋਗ ਭਵਨ 'ਚ ਠੇਕੇਦਾਰ ਕੋਲ ਨੌਕਰੀ ਕਰਦਾ ਸੀ। ਸੈਕਟਰ-36 ਥਾਣਾ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਧਨਾਸ ਵਾਸੀ ਮੋਹਿਤ ਆਪਣੇ ਦੋਸਤਾਂ ਨਾਲ ਸ਼ਨੀਵਾਰ ਰਾਤ ਨੂੰ ਏਲਾਂਤੇ ਮਾਲ 'ਚ ਫਿਲਮ ਦੇਖਣ ਗਿਆ ਸੀ। ਫਿਲਮ ਤੋਂ ਬਾਅਦ ਮੋਹਿਤ ਆਪਣੇ ਦੋਸਤ ਸੁਮਿਤ ਨੂੰ ਐਕਟਿਵਾ 'ਤੇ ਪਿੱਛੇ ਬੈਠਾਕੇ ਘਰ ਵੱਲ ਜਾ ਰਿਹਾ ਸੀ। ਇਸ ਤੋਂ ਇਲਾਵਾ ਹੋਰ ਨੌਜਵਾਨ ਪਿੱਛੇ-ਪਿੱਛੇ ਹੋਰ ਬਾਈਕਸ 'ਤੇ ਆ ਰਹੇ ਸਨ। ਇਸ ਦੌਰਾਨ ਸਾਊਥ ਏਂਡ ਚੌਕ 'ਤੇ ਉਨ੍ਹਾਂ ਦਾ ਹਾਦਸਾ ਹੋ ਗਿਆ।