ਆਵਾਰਾ ਪਸ਼ੂਆਂ ਦੇ ਮਸਲੇ ਨੂੰ ਲੈ ਕੇ ਭੁੱਖ ਹੜਤਾਲ 7ਵੇਂ ਦਿਨ ਵੀ ਜਾਰੀ

Tuesday, Dec 17, 2019 - 03:29 PM (IST)

ਆਵਾਰਾ ਪਸ਼ੂਆਂ ਦੇ ਮਸਲੇ ਨੂੰ ਲੈ ਕੇ ਭੁੱਖ ਹੜਤਾਲ 7ਵੇਂ ਦਿਨ ਵੀ ਜਾਰੀ

ਧੂਰੀ (ਸੰਜੀਵ ਜੈਨ) : ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਦੀ ਮੰਗ ਨੂੰ ਲੈ ਕੇ ਸਾਂਝਾ ਸਮਾਜ ਕਲਿਆਣ ਮੋਰਚਾ ਧੂਰੀ ਵੱਲੋਂ ਸਥਾਨਕ ਨਗਰ ਕੌਸਲ ਦੇ ਗੇਟ ਅੱਗੇ 11 ਦਸੰਬਰ ਤੋਂ ਸ਼ੁਰੂ ਕੀਤੀ ਗਈ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਅੱਜ 7ਵੇਂ ਦਿਨ ਵੀ ਜਾਰੀ ਰਹੀ। ਅੱਜ ਦੀ ਇਸ ਭੁੱਖ ਹੜਤਾਲ 'ਤੇ ਬੈਠਣ ਵਾਲਿਆਂ ਵਿਚ ਕੁਲ ਹਿੰਦ ਕਿਸਾਨ ਸਭਾ ਦੇ ਜਨਰਲ ਸਕੱਤਰ ਮੇਜਰ ਸਿੰਘ ਪੁੰਨਾਵਾਲ, ਅਮਰੀਕ ਸਿੰਘ ਕਾਂਝਲਾ, ਬਾਬੂ ਸਿੰਘ ਪੇਧਨੀ, ਮੋਰਚੇ ਦੇ ਕਨਵੀਨਰ ਡਾ. ਅਨਵਰ ਭਸੌੜ, ਖੱਤਰੀ ਸਭਾ ਦੇ ਰਾਜਿੰਦਰਪਾਲ ਮਹਿਤਾ, ਇੰਦਰਜੀਤ ਸਿੰਘ, ਕਾਲਾ ਪੇਧਨੀ, ਗੋਬਿੰਦ, ਦਰਬਾਰਾ ਸਿੰਘ ਬੇਨੜਾ, ਨਛੱਤਰ ਸਿੰਘ ਬੇਨੜਾ ਅਤੇ ਭਾਕਿਯੂ ਲੱਖੋਵਾਲ ਦੇ ਅਤਬਾਰ ਸਿੰਘ ਬਾਦਸ਼ਾਹਪੁਰ ਸ਼ਾਮਲ ਸਨ।

ਇਸ ਮੌਕੇ ਸਾਥੀ ਮੇਜਰ ਸਿੰਘ ਪੁੰਨਾਂਵਾਲ ਨੇ ਸਮੱਸਿਆ ਦੇ ਸਥਾਈ ਹੱਲ ਦੀ ਮੰਗ ਕਰਦਿਆਂ ਕਿਹਾ ਕਿ ਸ਼ਹਿਰਾਂ ਅਤੇ ਪਿੰਡਾਂ ਦੀਆ ਸੜਕਾਂ 'ਤੇ ਆਵਾਰਾ ਪਸ਼ੂਆਂ ਦੇ ਫਿਰਦੇ ਝੁੰਡ ਜਿੱਥੇ ਹਾਦਸਿਆਂ ਦਾ ਕਾਰਨ ਸਾਬਿਤ ਹੋ ਰਹੇ ਹਨ, ਉਥੇ ਹੀ ਇਹ ਕਿਸਾਨਾਂ ਦੀਆਂ ਫ਼ਸਲਾਂ ਦਾ ਉਜਾੜਾ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਜਾਂ ਤਾਂ ਗਊ ਸੈੱਸ ਲੈਣਾ ਬੰਦ ਕਰੇ ਜਾ ਫੇਰ ਮਸਲੇ ਨੂੰ ਹੱਲ ਕਰੇ। ਇਸ ਮੌਕੇ ਮੋਰਚੇ ਦੇ ਕਨਵੀਨਰ ਡਾ. ਅਨਵਰ ਭਸੌੜ ਨੇ ਕਿਹਾ ਕਿ ਕੱਲ ਮਸਲੇ ਸਬੰਧੀ ਐਸ.ਡੀ.ਐਮ. ਧੂਰੀ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ ਸੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਸ ਮਸਲੇ ਦਾ ਪੱਕਾ ਹੱਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਆਪਣਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰੰਜਣ ਸਿੰਘ ਦੋਹਲਾ, ਗੁਰਬਚਨ ਸਿੰਘ ਹਰਚੰਦਪੁਰ, ਨਰੇਸ਼ ਸਿੰਗਲਾ, ਮੇਜਰ ਸਿੰਘ ਤੁੰਗਾਂ ਆਦਿ ਮੌਜੂਦ ਸਨ।


author

cherry

Content Editor

Related News