ਚੋਣਾਂ ਦੌਰਾਨ ਜੋ ਵਾਅਦੇ ਕੀਤੇ ਗਏ ਸਨ, ਉਹ ਪੂਰੇ ਕੀਤੇ : ਵਿਧਾਇਕ ਗੋਲਡੀ

Friday, Oct 25, 2019 - 09:56 AM (IST)

ਚੋਣਾਂ ਦੌਰਾਨ ਜੋ ਵਾਅਦੇ ਕੀਤੇ ਗਏ ਸਨ, ਉਹ ਪੂਰੇ ਕੀਤੇ : ਵਿਧਾਇਕ ਗੋਲਡੀ

ਧੂਰੀ (ਸਿੰਗਲਾ) : ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਚੋਣਾਂ ਦੌਰਾਨ ਜੋ ਵਾਅਦੇ ਕੀਤੇ ਗਏ ਸਨ, ਉਹ ਜ਼ਿਆਦਾਤਰ ਪੂਰੇ ਕਰ ਦਿੱਤੇ ਗਏ ਹਨ, ਜਿਵੇਂ ਕਿ ਮੁੱਖ ਧਾਰਮਕ ਅਸਥਾਨ ਜਿਵੇਂ ਸ਼ਿਵ ਮੰਦਰ ਰਣੀਕੇ ਤੇ ਗੁਰਦੁਆਰਾ ਨੌਵੀਂ ਅਤੇ ਦਸਵੀਂ ਪਾਤਸ਼ਾਹੀ ਮੂਲੋਵਾਲ ਸਾਹਿਬ ਨੂੰ ਜਾਂਦੀ ਮੁੱਖ ਸੜਕ ਧੂਰੀ ਤੋਂ ਮੂਲੋਵਾਲ 18 ਤੋਂ 23 ਫੁੱਟ ਕਰਵਾਇਆ ਹੈ।

ਉਨ੍ਹਾਂ ਦੱਸਿਆ ਕਿ ਲਿੰਕ ਸੜਕਾਂ ਦੀ ਮੁਰੰਮਤ ਲਈ 8 ਕਰੋੜ 52 ਲੱਖ ਦੀ ਗ੍ਰਾਂਟ ਨਾਲ 75 ਕਿਲੋਮੀਟਰ ਮੁਰੰਮਤ ਕੀਤੀ। ਕਹੇਰੂ ਤੋਂ ਦੌਲਤਪੁਰ ਰੋਡ ਲੁਧਿਆਣਾ ਹਾਈਵੇ ਤੱਕ 50 ਲੱਖ ਦੀ ਲਾਗਤ ਨਾਲ ਨਵਾਂ ਨਿਰਮਾਣ ਕਰਵਾਇਆ। 2 ਵੱਡੇ ਪੁਲਾਂ ਜਹਾਂਗੀਰ ਅਤੇ ਰਾਜੋਮਾਜਰਾ ਨੂੰ ਵੀ ਬਣਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਧੂਰੀ ਤੋਂ ਬਾਗੜੀਆ ਅਤੇ ਧੂਰੀ ਤੋਂ ਭਲਵਾਨ ਵਾਲੀ ਸੜਕ ਦਾ ਵੀ ਜਲਦੀ ਹੀ ਕੰਮ ਸ਼ੁਰੂ ਕਰਵਾਇਆ ਜਾਵੇਗਾ।

ਸ਼ਹਿਰ ਦੀ ਮਿਊਂਸੀਪਲ ਕਮੇਟੀ ਦੇ ਪ੍ਰਧਾਨ ਸੰਦੀਪ ਤਾਇਲ (ਜੈਲੀ) ਨੇ ਦੱਸਿਆ ਕਿ ਸ਼ਹਿਰ ਦੀਆਂ ਸਾਰੀਆਂ ਗਲੀਆਂ ਅਤੇ ਨਾਲੀਆਂ ਅਤੇ ਮੁੱਖ ਸੜਕਾਂ ਦਾ ਵੀ ਨਿਰਮਾਣ ਕਰਵਾਇਆ ਜਾ ਰਿਹਾ ਹੈ, ਜਿਵੇਂ ਕਿ ਧੌਬੀਘਾਟ ਵਾਲੀ ਸੜਕ, ਸਾਈਂ ਮੰਦਰ ਵਾਲੀ ਸੜਕ, ਸਨਾਤਨ ਧਰਮ ਮੰਦਰ ਵਾਲੀ ਸੜਕ, ਰਜਬਾਹੇ ਵਾਲੀ ਸੜਕ ਦਾ ਨਿਰਮਾਣ ਕੀਤਾ ਗਿਆ। ਜਲਦੀ ਹੀ ਡਬਲ ਫਾਟਕ ਤੋਂ ਬੱਸ ਸਟੈਂਡ, ਬੀ. ਡੀ. ਓ. ਦਫ਼ਤਰ ਤੋਂ ਸਨਾਤਨ ਧਰਮ ਤੱਕ, ਜੈਨ ਮੰਦਰ ਤੋਂ ਰਾਮ ਸ਼ਰਮਨ ਆਸ਼ਰਮ ਤੱਕ, ਹਿੰਮਤਪੁਰਾ ਮੁਹੱਲੇ ਤੋਂ ਕੱਕੜਵਾਲ ਪੁਲ ਤੱਕ ਸੜਕ ਦਾ ਨਿਰਮਾਣ ਜਲਦੀ ਹੀ ਕਰਵਾਇਆ ਜਾਵੇਗਾ। ਉਸ ਦੇ ਨਾਲ ਹੀ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਤਿੰਨ ਈ-ਰਿਕਸ਼ਾ ਇਕ ਛੋਟਾ ਟੈਂਪੂ 42 ਰਿਕਸ਼ਾ ਇਕ ਟਰੈਕਟਰ ਸ਼ਾਮਲ ਕੀਤਾ ਜਾ ਰਿਹਾ ਹੈ ਅਤੇ ਉਸ ਦੇ ਨਾਲ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਅਤੇ ਪ੍ਰਧਾਨ ਸੰਦੀਪ ਸਿੰਘ ਤਾਇਲ ਨੇ ਹਲਕਾ ਧੂਰੀ ਦੇ ਸਾਰੇ ਲੋਕਾਂ ਨੂੰ ਦੀਵਾਲੀ ਅਤੇ ਵਿਸ਼ਵਕਰਮਾ ਦੇ ਤਿਉਹਾਰ ਦੀਆਂ ਵਧਾਈਆਂ ਦਿੰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ 'ਚ ਸਹਿਯੋਗ ਦੇਣ।


author

cherry

Content Editor

Related News