ਅੱਠ ਦਿਨ ਬੀਤਣ ਦੇ ਬਾਵਜੂਦ ਪੁਲਸ ਵੱਲੋਂ ਗ੍ਰਿਫਤਾਰੀ ਨਾ ਪਾਉਣ ’ਤੇ ਥਾਣੇ ਅੱਗੇ ਧਰਨਾ
Thursday, Dec 06, 2018 - 01:16 AM (IST)
ਧਨੌਲਾ,(ਰਵਿੰਦਰ) – ਕਰੀਬ ਅੱਠ ਦਿਨ ਪਹਿਲਾ ਬਖਸ਼ੀਸ਼ ਸਿੰਘ ਉਰਫ ਬੱਬੂ ਪੁੱਤਰ ਸੇਰ ਸਿੰਘ ਵਾਸੀ ਭੈਣੀ ਸਹਿਬ ਧਨੌਲਾ ਜੋ ਕਿ ਅਤਰ ਸਿੰਘ ਵਾਲਾ ਰੋਡ ’ਤੇ ਇਲੈਕਟਰੀਸ਼ੀਅਨ ਦੀ ਦੁਕਾਨ ਕਰਦਾ ਸੀ। ਦੋ ਅੌਰਤਾਂ ਨੇ ਉਸ ਨਾਲ ਇਹ ਕਿ ਤਕਰਾਰ ਕਰਨਾ ਸ਼ੁਰੂ ਕਰ ਦਿੱਤਾ ਸੀ ਤਾਂ ਬਖਸੀਸ ਸਿੰਘ ਉਰਫ ਬੱਬੂ ਆਪਣੀ ਕੁੱਟਮਾਰ ਅਤੇ ਦੁਕਾਨ ਦੇ ਸਾਮਾਨ ਦੀ ਕੀਤੀ ਭੰਨਤੋਡ਼ ਸਮੇਂ ਲੋਕਾਂ ਦੇ ਇਕੱਠ ਆਪਣੀ ਹੋਈ ਬੇਇੱਜ਼ਤੀ ਤੋਂ ਪ੍ਰੇਸ਼ਾਨ ਹੋ ਕੇ ਆਪਣੇ ਘਰ ਜਾ ਕੇ ਆਪਣੇ ਆਪ ਨੂੰ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ।
ਉਸਦੇ ਪਿਤਾ ਸ਼ੇਰ ਸਿੰਘ ਨੇ ਇਸ ਸਬੰਧੀ ਧਨੌਲਾ ਪੁਲਸ ਨੂੰ ਮੁੱਖੀ ਸੂਚਿਤ ਕੀਤਾ ਕਿ ਦੁਕਾਨ ਉੱਪਰ ਹੋਏ ਹੰਗਾਮੇ ਤੋਂ ਮੇਰੇ ਪੁੱਤਰ ਨੇ ਹੋਈ ਨਾਮੋਸ਼ੀ ਤੋਂ ਦੁੱਖੀ ਹੋ ਕੋ ਘਰ ਆ ਕੇ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਸ਼ੇਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੁਲਸ ਨੂੰ ਹਰ ਰੋਜ਼ ਦੀ ਤਰਾਂ ਕਾਰਵਾਈ ਕਰਨ ਲਈ ਕਿਹਾ ਜਾਂਦਾ ਹੈ। ਪਰ ਪੁਲਸ ਵੱਲੋ ਕੋਈ ਵੀ ਕਾਰਵਾਈ ਅਮਲ ’ਚ ਨਹੀ ਲਿਆਂਦੀ ਗਈ। ਜਿਸ ਦੇ ਰੋਸ ਵਜੋ ਅੱਜ ਅੱਠ ਦਿਨ ਬੀਤ ਜਾਣ ਦੇ ਬਾਅਦ ਕਿਸਾਨ ਯੂਨੀਅਨ ਦੇ ਆਗੂਆਂ, ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੇ ਹਮਖਿਆਲੀਆਂ ਵੱਲੋਂ ਥਾਣਾ ਧਨੌਲਾ ਦਾ ਗੇਟ ਘੇਰ ਕੇ ਪੁਲਸ ਪ੍ਰਸਾਸਨ ਖਿਲਾਫ ਡਟ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਕਿਹਾ ਕਿ ਉਨ੍ਹਾਂ ਵੱਲੋ ਇਹ ਧਰਨਾ ਉਦੋ ਤੱਕ ਜਾਰੀ ਰਹੇਗਾ ਜਦੋ ਤੱਕ ਪੁਲਸ ਵੱਲੋਂ ਉਕਤ ਦੋਸ਼ਣਾ ਨੂੰ ਗ੍ਰਿਫਤਾਰ ਨਹੀ ਕੀਤਾ ਜਾਂਦਾ। ਉਨ੍ਹਾਂ ਦੋਸ਼ ਲਾਇਆ ਕਿ ਉਕਤ ਦੋਸ਼ਣਾਂ ਥਾਣੇ ’ਚ ਮੌਜੂਦ ਹਨ ਪਰ ਪੁਲਸ ਦੀ ਕਥਿਤ ਮਿਲੀ ਭੁਗਤ ਹੋਣ ਕਰਕੇ ਕੋਈ ਕਾਰਵਾਈ ਨਹੀ ਕੀਤੀ ਜਾ ਰਹੀ ਹੈ। ਜਦੋ ਇਸ ਸਬੰਧੀ ਥਾਣਾ ਮੁੱਖੀ ਜਗਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋਸ਼ੀਆ ਦੀ ਗ੍ਰਿਫਤਾਰੀ ਪਾਈ ਜਾ ਰਹੀ ਹੈ। ਕੱਲ ਕੋਟ ਵਿਚ ਪੇਸ਼ ਕੀਤਾ ਜਾਵੇਗਾ।
