ਡੇਂਗੂ ਨਾਲ ਮਰੀਜ਼ ਦੀ ਮੌਤ, ਰਾਜ ’ਚ 2200 ਤੋਂ ਜ਼ਿਆਦਾ ਮਰੀਜ਼

Sunday, Oct 07, 2018 - 06:52 AM (IST)

ਲੁਧਿਆਣਾ, (ਸਹਿਗਲ)- ਰਾਜ ’ਚ ਤੇਜ਼ੀ ਨਾਲ ਵਧ ਰਹੇ ਡੇਂਗੂ ਦੇ ਪ੍ਰਕੋਪ ਕਾਰਨ ਇਕ ਅੌਰਤ ਮਰੀਜ਼ ਦੀ ਮੌਤ ਹੋ ਗਈ। ਮ੍ਰਿਤਕ ਪੂਜਾ ਉਮਰ 30 ਸਾਲ ਦਯਾਨੰਦ ਹਸਪਤਾਲ ’ਚ ਭਰਤੀ ਸੀ ਤੇ ਫਗਵਾਡ਼ਾ ਦੀ ਰਹਿਣ ਵਾਲੀ ਸੀ। ਪੇਸ਼ੇ ਵਜੋਂ ਉਕਤ ਅੌਰਤ ਟੀਚਰ ਦੱਸੀ ਜਾਂਦੀ ਹੈ। ਰਾਜ ’ਚ ਸਤੰਬਰ ਦੇ ਦੂਜੇ ਹਫਤੇ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 600 ਦੇ ਆਸ-ਪਾਸ ਦੱਸੀ ਜਾਂਦੀ ਸੀ ਜੋ ਹੁਣ ਵਧਕੇ 2200 ਤੋਂ ਜ਼ਿਆਦਾ ਹੋ ਗਈ ਹੈ। ਲੁਧਿਆਣਾ ’ਚ ਵੀ ਸਿਹਤ ਵਿਭਾਗ ਨੇ 101 ਮਰੀਜ਼ਾਂ ’ਚ ਡੇਂਗੂ ਦੀ ਪੁਸ਼ਟੀ ਕਰ ਦਿੱਤੀ ਹੈ। 27 ਮਰੀਜ਼ ਪਿਛਲੇ ਤਿੰਨ ਦਿਨਾਂ ’ਚ ਸਾਹਮਣੇ ਆਏ ਹਨ।
 ਸੂਤਰਾਂ ਦੀ ਮੰਨੀਏ ਤਾਂ ਮੱਛਰਾਂ ਨੇ ਰਾਜ ਦੇ ਮੁੱਖ ਮੰਤਰੀ ਤੇ ਸਿਹਤ ਮੰਤਰੀ ਦੇ ਸ਼ਹਿਰ ਪਟਿਆਲਾ ’ਚ ਕਾਫੀ ਕਹਿਰ ਮਚਾ ਰੱਖਿਆ ਹੈ।
 ਉੱਥੇ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਹੋਰਨਾਂ ਕਈ ਸ਼ਹਿਰਾਂ ਨਾਲੋਂ ਕਾਫੀ ਜ਼ਿਆਦਾ ਦੱਸੀ ਜਾਂਦੀ ਹੈ। 
 ®ਦੂਜੇ ਪਾਸੇ ਲੁਧਿਆਣਾ ’ਚ ਵੀ ਡੇਂਗੂ ਦਾ ਕਹਿਰ ਪਹਿਲਾਂ ਨਾਲੋਂ ਵਧਿਆ ਹੈ। ਅੱਜ ਸ਼ਹਿਰ ਦੇ ਕੁਝ ਪ੍ਰਮੁੱਖ ਹਸਪਤਾਲਾਂ ਵਿਚ ਡੇਂਗੂ ਦੇ 45 ਸ਼ੱਕੀ ਮਰੀਜ਼ ਭਰਤੀ ਹੋਏ ਹਨ।


Related News