ਅਸ਼ਲੀਲ ਫੋਟੋ ਵਾਇਰਲ ਕਰਨ ਦੀ ਧਮਕੀ ਦੇ ਮੰਗੇ ਪੈਸੇ, ਮਨ੍ਹਾਂ ਕਰਨ ''ਤੇ ਪਿਓ ਤੇ ਭਰਾ ਸਣੇ ਕੀਤੀ ਕੁੜੀ ਦੀ ਕੁੱਟਮਾਰ

Saturday, May 27, 2023 - 10:22 AM (IST)

ਅਸ਼ਲੀਲ ਫੋਟੋ ਵਾਇਰਲ ਕਰਨ ਦੀ ਧਮਕੀ ਦੇ ਮੰਗੇ ਪੈਸੇ, ਮਨ੍ਹਾਂ ਕਰਨ ''ਤੇ ਪਿਓ ਤੇ ਭਰਾ ਸਣੇ ਕੀਤੀ ਕੁੜੀ ਦੀ ਕੁੱਟਮਾਰ

ਫਿਰੋਜ਼ਪੁਰ (ਕੁਮਾਰ, ਪਰਮਜੀਤ, ਖੁੱਲਰ) : ਪੈਸੇ ਨਾ ਦੇਣ ’ਤੇ ਲਿਵ ਇਨ ਰਿਲੇਸ਼ਨਸ਼ਿਪ ’ਚ ਰਹਿੰਦੀ ਇਕ ਕੁੜੀ ਦੀ ਅਸ਼ਲੀਲ ਫੋਟੋ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਕੇ ਉਸ ਨੂੰ ਬਦਨਾਮ ਕਰਨ ਅਤੇ ਫਿਰ ਆਪਣੇ ਪਿਤਾ ਅਤੇ ਭਰਾ ਨਾਲ ਮਿਲ ਕੇ ਉਸ ਦੀ ਕੁੱਟਮਾਰ ਕਰ ਕੇ ਜ਼ਖ਼ਮੀ ਕਰਨ ਦੇ ਦੋਸ਼ ’ਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਉਕਤ ਤਿੰਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ, ਜਦਕਿ ਜ਼ਖ਼ਮੀ ਕੁੜੀ ਨੂੰ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ- ਖੰਨਾ ਦੇ SSP ਦਫ਼ਤਰ 'ਚ ਵਾਪਰੀ ਵੱਡੀ ਘਟਨਾ, ਸੀਨੀਅਰ ਕਾਂਸਟੇਬਲ ਦੀ ਗੋਲ਼ੀ ਲੱਗਣ ਕਾਰਣ ਮੌਤ

ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਜੰਗ ਸਿੰਘ ਨੇ ਦੱਸਿਆ ਕਿ ਉਕਤ ਕੁੜੀ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ’ਚ ਦੱਸਿਆ ਹੈ ਕਿ ਉਹ ਆਰਕੈਸਟਰਾ ਗਰੁੱਪ ਨਾਲ ਕੰਮ ਕਰਦੀ ਸੀ, ਜਿੱਥੇ ਉਸ ਦੇ ਇਕ ਨੌਜਵਾਨ ਨਾਲ ਪ੍ਰੇਮ ਸਬੰਧ ਬਣ ਗਏ ਅਤੇ ਉਸ ਨਾਲ ਵਿਆਹ ਕਰਵਾ ਲਿਆ ਪਰ ਉਸ ਦਾ ਆਪਣੇ ਪਤੀ ਨਾਲ ਕੁਝ ਸਮੇਂ ਬਾਅਦ ਹੀ ਤਲਾਕ ਹੋ ਗਿਆ ਅਤੇ ਉਹ ਆਪਣੀ ਕੁੜੀ ਨਾਲ ਪੇਕੇ ਘਰ ਰਹਿਣ ਲੱਗ ਪਈ। ਸ਼ਿਕਾਇਤਕਰਤਾ ਅਨੁਸਾਰ ਕਰੀਬ ਡੇਢ ਸਾਲ ਪਹਿਲਾਂ ਗਗਨ ਨਾਂ ਦਾ ਮੁੰਡਾ ਵੀ ਉੱਥੇ ਕੰਮ ਕਰਦਾ ਸੀ ਅਤੇ ਸ਼ਿਕਾਇਤਕਰਤਾ ਨੂੰ ਗਗਨ ਨਾਲ ਪਿਆਰ ਹੋ ਗਿਆ ਅਤੇ ਉਹ ਦੋਵੇਂ ਲਿਵ-ਰਿਲੇਸ਼ਨ ’ਚ ਰਹਿਣ ਲੱਗੇ। 

ਇਹ ਵੀ ਪੜ੍ਹੋ- ਪਹਿਲਾਂ ਦੋਸਤ ਦਾ ਕਤਲ ਕਰ ਨਹਿਰ ’ਚ ਸੁੱਟੀ ਲਾਸ਼, ਫਿਰ ਆਤਮਿਕ ਸ਼ਾਂਤੀ ਲਈ ਕੀਰਤਪੁਰ ਜਾ ਕਰਵਾਇਆ ਪਾਠ

ਇਸ ਦੌਰਾਨ ਗਗਨ ਨਸ਼ੇ ਕਰਨ ਲੱਗ ਪਿਆ ਅਤੇ ਉਸ ਤੋਂ ਪੈਸਿਆਂ ਦੀ ਮੰਗ ਕਰਨ ਲੱਗ ਪਿਆ। ਇਸ ਦੌਰਾਨ ਗਗਨ ਨੇ ਉਸ ਦੀ ਅਸ਼ਲੀਲ ਤਸਵੀਰ ਖਿੱਚ ਲਈ ਅਤੇ ਕਿਹਾ ਕਿ ਜੇਕਰ ਮੈਨੂੰ ਪੈਸੇ ਨਾ ਦਿੱਤੇ ਤਾਂ ਉਹ ਉਸ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਕੇ ਉਸ ਨੂੰ ਬਦਨਾਮ ਕਰ ਦੇਵੇਗਾ। ਫਿਰ ਜਦੋਂ ਸ਼ਿਕਾਇਤਕਰਤਾ ਉਸ ਨੂੰ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਸ ਨੇ ਆਪਣੇ ਪਿਤਾ ਸ਼ੰਮੀ ਅਤੇ ਭਰਾ ਗੌਰਵ ਨੂੰ ਬੁਲਾ ਲਿਆ ਅਤੇ ਉਸ ਦੀ ਕੁੱਟਮਾਰ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਏ. ਐੱਸ. ਆਈ. ਜੰਗ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News