60 ਕਿਲੋ ਚੂਰਾ-ਪੋਸਤ ਸਣੇ ਕਾਰ ਬਰਾਮਦ, ਦੋਸ਼ੀ ਫਰਾਰ

Monday, Oct 22, 2018 - 06:40 AM (IST)

60 ਕਿਲੋ ਚੂਰਾ-ਪੋਸਤ ਸਣੇ ਕਾਰ ਬਰਾਮਦ, ਦੋਸ਼ੀ ਫਰਾਰ

ਜਲਾਲਾਬਾਦ, (ਬੰਟੀ, ਦੀਪਕ, ਬਜਾਜ, ਨਿਖੰਜ)– ਥਾਣਾ ਸਿਟੀ ਦੀ ਪੁਲਸ ਨੇ 60 ਕਿਲੋ ਚੂਰਾ-ਪੋਸਤ ਸਮੇਤ  ਕਾਰ ਬਰਾਮਦ ਕੀਤੀ ਹੈ, ਜਦਕਿ  ਦੋਸ਼ੀ ਫਰਾਰ ਹੋ ਗਏ। ਜਾਂਚ ਅਧਿਕਾਰੀ ਇੰਸਪੈਕਟਰ ਭੁਪਿੰਦਰ ਸਿੰਘ  ਨੇ ਦੱਸਿਆ ਕਿ ਉਨ੍ਹਾਂ ਪੁਲਸ ਪਾਰਟੀ ਸਮੇਤ ਮੁਖਬਰ ਤੋਂ ਸੂਚਨਾ ਮਿਲਣ ’ਤੇ ਡਰੀਮ ਵਿਲਾ ਪੈਲੇਸ ਫਲਿਆਂਵਾਲਾ  ਦੇ ਕੋਲ ਨਾਕਾਬੰਦੀ ਕੀਤੀ ਹੋਈ ਸੀ।  ਇਸ ਦੌਰਾਨ ਮੰਨੇਵਾਲਾ  ਤੋਂ ਇਕ ਕਾਰ  ਆਉਂਦੀ ਵਿਖਾਈ ਦਿੱਤੀ, ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਪੁਲਸ ਪਾਰਟੀ ਨੂੰ ਵੇਖ ਕੇ ਇਕਦਮ ਬਰੇਕ ਮਾਰ ਕੇ ਪਿੱਛੇ ਨੂੰ ਮੁਡ਼ਣ ਲੱਗਾ ਤਾਂ ਕਾਰ ਅਚਾਨਕ ਬੰਦ ਹੋ ਗਈ ਅਤੇ ਕਾਰ ਚਾਲਕ ਅਤੇ ਉਸ ਦੇ   ਨਾਲ ਬੈਠੇ 2 ਵਿਅਕਤੀ ਕਾਰ  ਛੱਡ ਕੇ  ਮੌਕੇ ਤੋਂ ਫਰਾਰ  ਹੋ ਗਏ,  ਜਿਨ੍ਹਾਂ ਦਾ ਪਿੱਛਾ ਕੀਤਾ ਗਿਆ ਪਰ ਉਹ ਕਾਬੂ ਨਹੀਂ ਆ ਸਕੇ।  
ਬਾਅਦ ’ਚ ਕਾਰ ’ਚੋਂ  2 ਗੱਟੇ ਬਰਾਮਦ ਹੋਏ,  ਜਿਨ੍ਹਾਂ ’ਚੋਂ 30-30 ਕਿਲੋ ਚੂਰ-ਪੋਸਤ ਨਿਕਲਿਆ।  ਪੁਲਸ ਨੇ ਫਰਾਰ ਹੋਏ ਕਾਰ ਸਵਾਰਾਂ ਜਗਰੂਪ ਸਿੰਘ  ਪੁੱਤਰ ਬਲਰਾਜ ਸਿੰਘ,  ਕੁਲਵਿੰਦਰ ਸਿੰਘ  ਉਰਫ ਕਾਲਾ ਪੁੱਤਰ ਸੁਲੱਖਨ ਸਿੰਘ  ਅਤੇ ਜਗਮੀਤ ਸਿੰਘ ਉਰਫ ਮੀਤਾ ਪੁੱਤਰ ਬਲਰਾਜ 
ਸਿੰਘ ਵਾਸੀਆਨ ਸੋਹਨਗੜ੍ਹ ਥਾਣਾ ਗੁਰੂਹਰਸਹਾਏ ਜ਼ਿਲਾ ਫਿਰੋਜ਼ਪੁਰ  ’ਤੇ  ਪਰਚਾ ਦਰਜ ਕੀਤਾ  ਹੈ।


Related News