ਜੱਜ ਸਾਹਿਬ ਦੀ ਮੁਸਤੈਦੀ ਨੇ ਬਚਾਈਆਂ 6 ਕੀਮਤੀ ਜਾਨਾਂ

09/13/2018 10:35:52 AM

ਸ੍ਰੀ ਮੁਕਤਸਰ ਸਾਹਿਬ (ਪਵਨ, ਖੁਰਾਣਾ, ਦਰਦੀ) - ਜੁਡੀਸ਼ੀਅਲ ਅਫਸਰ ਇਕ ਪਾਸੇ ਅਦਾਲਤਾਂ ਤੋਂ ਬਾਹਰ ਲੋਕਾਂ ਨੂੰ ਇਨਸਾਫ ਦਿਵਾਉਣ ਅਤੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਆਪਣੀ ਪੂਰੀ ਜਾਨ ਲਾ ਰਹੇ ਹਨ ਅਤੇ ਦੂਜੇ ਪਾਸੇ ਆਪਣੀਆਂ ਸਮਾਜਕ ਜ਼ਿੰਮੇਵਾਰੀਆਂ ਵੀ ਪੂਰੀ ਤਰ੍ਹਾਂ ਨਿਭਾਅ ਕਰ ਰਹੇ ਹਨ। ਅਜਿਹੀ ਇਕ ਉਦਾਹਰਨ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਵਜੋਂ ਸੇਵਾ ਨਿਭਾਅ ਰਹੇ ਜੁਡੀਸ਼ੀਅਲ ਅਫਸਰ ਸੀ. ਜੇ. ਐੱਮ. ਪ੍ਰਿਤਪਾਲ ਸਿੰਘ ਨੇ ਹਾਦਸੇ 'ਚ ਜ਼ਖ਼ਮੀ ਹੋਏ 6 ਵਿਅਕਤੀਆਂ ਦੀਆਂ ਜਾਨਾਂ ਬਚਾਅ ਕੇ ਪੇਸ਼ ਕੀਤੀ ਹੈ।

ਬੀਤੀ ਦਿਨ ਸੀ. ਜੇ. ਐੱਮ. ਪ੍ਰਿਤਪਾਲ ਸਿੰਘ ਰੋਜ਼ਾਨਾ ਦੀ ਤਰ੍ਹਾਂ ਬਠਿੰਡਾ ਰੋਡ 'ਤੇ ਸੈਰ ਕਰ ਰਹੇ ਸਨ ਕਿ ਅਚਾਨਕ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਅਤੇ ਤਿੰਨ ਬੱਚਿਆਂ ਦਾ ਸੜਕ 'ਤੇ ਬੇਸਹਾਰਾ ਪਸ਼ੂ ਨਾਲ ਟਕਰਾਉਣ ਕਾਰਨ ਐਕਸੀਡੈਂਟ ਹੋ ਗਿਆ। ਉਨ੍ਹਾਂ ਨੇ ਫੁਰਤੀ ਦਿਖਾਉਂਦਿਆਂ ਗੱਡੀਆਂ ਨੂੰ ਰੋਕ ਕੇ ਜ਼ਖ਼ਮੀਆਂ ਨੂੰ ਤੁਰੰਤ ਸਰਕਾਰੀ ਹਸਪਤਾਲ ਖੁਦ ਲੈ ਕੇ ਗਏ। ਸਿਵਲ ਸਰਜਨ ਨਾਲ ਰਾਬਤਾ ਕਾਇਮ ਕਰ ਕੇ ਫੌਰੀ ਮੈਡੀਕਲ ਸਹੂਲਤਾਂ ਅਤੇ ਇਲਾਜ ਦਾ ਪ੍ਰਬੰਧ ਕਰਵਾਇਆ, ਜਦਕਿ 2 ਗੰਭੀਰ ਜ਼ਖ਼ਮੀਆਂ ਨੂੰ ਮੈਡੀਕਲ ਹਸਪਤਾਲ, ਫਰੀਦਕੋਟ ਭੇਜਣ ਦਾ ਜਿੱਥੇ ਪ੍ਰਬੰਧ ਕਰਵਾਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਜ਼ਖ਼ਮੀਆਂ ਦੇ ਜਾਣਕਾਰਾਂ ਨੂੰ ਇਲਾਜ ਲਈ ਵਿੱਤੀ ਸਹਾਇਤਾ ਵੀ ਦਿੱਤੀ।


Related News