ਟਰੱਕ ਦੀ ਲਪੇਟ ’ਚ ਆਉਣ ਕਾਰਣ ਮੋਟਰਸਾਈਕਲ ਸਵਾਰ ਦੀ ਮੌਤ

10/20/2019 8:41:30 PM

ਧੂਰੀ, (ਸੰਜੀਵ ਜੈਨ)- ਅਨਾਜ ਮੰਡੀ ਧੂਰੀ ਵਿਖੇ ਇਕ ਮੋਟਰਸਾਈਕਲ ਚਾਲਕ ਦੀ ਟਰੱਕ ਦੀ ਲਪੇਟ ’ਚ ਆਉਣ ਕਾਰਣ ਮੌਤ ਹੋ ਗਈ। ਇਸ ਸਬੰਧੀ ਪੁਲਸ ਸਟੇਸ਼ਨ ਸਿਟੀ ਧੂਰੀ ਵਿਖੇ ਮ੍ਰਿਤਕ ਪ੍ਰੀਤਮ ਸਿੰਘ (62) ਦੇ ਪੁੱਤਰ ਹਰਸਿਮਰਨ ਸਿੰਘ ਵਾਸੀ ਧੂਰੀ ਵੱਲੋਂ ਦਰਜ ਕਰਵਾਏ ਗਏ ਬਿਆਨ ਅਨੁਸਾਰ ਉਹ ਆਪਣੇ ਪਿਤਾ ਨਾਲ ਲੰਘੇ ਦਿਨੀਂ ਮੋਟਰਸਾਈਕਲ ’ਤੇ ਨਵੀਂ ਅਨਾਜ ਮੰਡੀ ਵੱਲ ਆਏ, ਉੱਥੇ ਉਸ ਦੇ ਪਿਤਾ ਉਸ ਨੂੰ ਮੰਡੀ ਵਿਖੇ ਉਤਾਰ ਕੇ ਜਦ ਸਬਜ਼ੀ ਮੰਡੀ ਵੱਲ ਨੂੰ ਜਾ ਰਹੇ ਸੀ ਤਾਂ ਧੂਰੀ ਪਿੰਡ ਵੱਲੋਂ ਆ ਰਹੇ ਇਕ ਟਰੱਕ ਨੇ ਉਸ ਦੇ ਪਿਤਾ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਉਕਤ ਟਰੱਕ ਉਸ ਦੇ ਪਿਤਾ ਦੇ ਉੱਪਰੋਂ ਦੀ ਲੰਘ ਗਿਆ ਅਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਵੱਲੋਂ ਉਕਤ ਬਿਆਨਾਂ ਦੇ ਆਧਾਰ ’ਤੇ ਉਕਤ ਟਰੱਕ ਚਾਲਕ ਰਣਧੀਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਨਾਭਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


Bharat Thapa

Content Editor

Related News