ਪਾਰਟੀ ਤੋਂ ਵਾਪਸ ਪਰਤ ਰਹੇ ਨੌਜਵਾਨ ਨਾਲ ਵਾਪਰਿਆ ਹਾਦਸਾ, ਮੌਤ
Sunday, Sep 29, 2019 - 10:55 PM (IST)

ਖੰਨਾ, (ਜ. ਬ.)— ਸ਼ਨੀਵਾਰ ਦੇਰ ਰਾਤ ਚੰਡੀਗੜ੍ਹ ਦੇ ਸੈਕਟਰ-48 'ਚ ਵਾਪਰੇ ਸੜਕ ਹਾਦਸੇ 'ਚ ਖੰਨਾ ਦੇ ਸਾਹਿਲ ਬੱਸੀ (27) ਪੁੱਤਰ ਸੁਸ਼ੀਲ ਬੱਸੀ ਦੀ ਮੌਤ ਹੋ ਗਈ। ਹਿਮਾਚਲ ਰੋਡਵੇਜ਼ ਦੀ ਬੱਸ ਨੇ ਸਾਹਿਲ ਦੀ ਵਰਨਾ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ 'ਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਜਦਕਿ ਸਾਹਿਲ ਕਾਰ 'ਚ ਹੀ ਫਸ ਕੇ ਦੱਬ ਗਿਆ। ਰਾਹਗੀਰਾਂ ਦੀ ਮਦਦ ਨਾਲ ਪੁਲਸ ਨੇ ਸਾਹਿਲ ਨੂੰ ਕਾਰ 'ਚੋਂ ਕੱਢ ਕੇ ਹਸਪਤਾਲ ਦਾਖਲ ਕਰਵਾਇਆ। ਜਿਥੇ ਇਲਾਜ ਦੌਰਾਨ ਉਸਦੀ ਦੀ ਮੌਤ ਹੋ ਗਈ। ਪੁਲਸ ਨੇ ਬੱਸ ਨੂੰ ਕਬਜ਼ੇ 'ਚ ਲੈ ਕੇ ਡਰਾਈਵਰ ਸੁਨੀਲ ਖਿਲਾਫ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਸਾਹਿਲ ਪੰਚਕੂਲਾ 'ਚ ਦੋਸਤ ਦੀ ਮੰਗਣੀ ਪਾਰਟੀ 'ਚ ਸ਼ਾਮਲ ਹੋ ਕੇ ਆਪਣੀ ਵਰਨਾ ਕਾਰ 'ਚ ਖੰਨਾ ਵਾਪਸ ਪਰਤ ਰਿਹਾ ਸੀ।