ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ

09/23/2019 8:01:58 PM

ਨਿਹਾਲ ਸਿੰਘ ਵਾਲਾ/ਬਿਲਾਸਪੁਰ, (ਬਾਵਾ, ਜਗਸੀਰ)— ਬਿਲਾਸਪੁਰ ਵਿਖੇ ਬੁਰਜ ਕੁਲਾਰਾ ਰੋਡ 'ਤੇ ਇਕ ਮੋਟਰਸਾਈਕਲ ਸੜਕ 'ਤੇ ਰੋੜੇ ਤੋਂ ਤਿਲਕ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਕੌਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਮਹਿਲ ਖੁਰਦ ਜੋ ਕਿ ਮੋਟਰਸਾਈਕਲ 'ਤੇ ਪਿੰਡ ਹਠੂਰ ਤੋਂ ਆਪਣੀ ਰਿਸ਼ਤੇਦਾਰੀ ਪਿੰਡ ਤਖਤੂਪੁਰਾ ਵਿਖੇ ਆ ਰਿਹਾ ਸੀ ਕਿ ਬਿਲਾਸਪੁਰ ਨਜ਼ਦੀਪ ਬੁਰਜ ਕੁਲਾਰਾ ਰੋਡ 'ਤੇ ਪਏ ਰੋੜੇ ਤੋਂ ਮੋਟਰਸਾਈਕਲ ਤਿਲਕ ਜਾਣ ਕਾਰਨ ਸੜਕ 'ਤੇ ਡਿੱਗ ਪਿਆ, ਜਿਸ ਦੌਰਾਨ ਉਸ ਦੀ ਮੌਕੇ 'ਤੇ ਮੌਤ ਹੋ ਗਈ। ਚੌਕੀ ਬਿਲਾਸੁਰ ਦੀ ਪੁਲਸ ਨੇ ਚੌਕੀ ਇੰਚਾਰਜ ਸਬ ਇੰਸਪੈਕਟਰ ਬੇਅੰਤ ਸਿੰਘ ਭੱਟੀ ਦੀ ਅਗਵਾਈ 'ਚ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।


KamalJeet Singh

Content Editor

Related News