ਸੜਕ ਹਾਦਸੇ ਦੌਰਾਨ ਨਾਨੀ-ਦੋਹਤੇ ਦੀ ਮੌਤ

09/23/2019 1:11:14 AM

ਫਾਜ਼ਿਲਕਾ, (ਨਾਗਪਾਲ)— ਫਾਜ਼ਿਲਕਾ-ਅਬੋਹਰ ਰੋਡ 'ਤੇ ਪਿੰਡ ਨਿਹਾਲ ਖੇੜਾ ਨੇੜੇ ਬੇਸਹਾਰਾ ਪਸ਼ੂ ਨਾਲ ਟੱਕਰ 'ਚ ਮੋਟਰਸਾਈਕਲ ਸਵਾਰ ਨਾਨੀ-ਦੋਹਤੇ ਦੀ ਮੌਤ ਹੋ ਗਈ। ਫਾਜ਼ਿਲਕਾ ਉਪਮੰਡਲ ਦੇ ਤਹਿਤ ਥਾਣਾ ਖੂਈ ਖੇੜਾ ਦੀ ਪੁਲਸ ਜਾਣਕਾਰੀ ਮੁਤਾਬਕ ਜਲਾਲਾਬਾਦ ਵਾਸੀ 26 ਸਾਲਾ ਸੁਮਿਤ ਬਜਾਜ ਆਪਣੀ ਨਾਨੀ ਸੁਦੇਸ਼ ਕੁਮਾਰੀ ਦੇ ਕੋਲ ਫਾਜ਼ਿਲਕਾ ਆਇਆ ਹੋਇਆ ਸੀ। ਬੀਤੀ ਰਾਤ ਉਹ ਮੋਟਰਸਾਈਕਲ 'ਤੇ ਆਪਣੀ ਨਾਨੀ ਦੇ ਨਾਲ ਆਪਣੀ ਮਾਸੀ ਨੂੰ ਮਿਲਣ ਲਈ ਅਬੋਹਰ ਜਾ ਰਿਹਾ ਸੀ। ਇਥੋਂ ਕਰੀਬ 25 ਕਿਲੋਮੀਟਰ ਦੂਰ ਪਿੰਡ ਨਿਹਾਲ ਖੇੜਾ ਦੇ ਨੇੜੇ ਉਨ੍ਹਾਂ ਦਾ ਮੋਟਰਸਾਈਕਲ ਅਚਾਨਕ ਸੜਕ 'ਤੇ ਬੇਸਹਾਰਾ ਪਸ਼ੂ ਨਾਲ ਟਕਰਾ ਗਿਆ। ਇਸ ਕਾਰਨ ਦੋਵੇਂ ਸੜਕ 'ਤੇ ਡਿੱਗ ਪਏ। ਸੁਦੇਸ਼ ਕੁਮਾਰੀ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ। ਗੰਭੀਰ ਰੂਪ 'ਚ ਜ਼ਖਮੀ ਸੁਮਿਤ ਕੁਮਾਰ ਨੂੰ ਸਿਵਲ ਹਸਪਤਾਲ ਫਾਜ਼ਿਲਕਾ 'ਚ ਦਾਖਲ ਕਰਵਾਇਆ ਗਿਆ, ਜਿਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ। ਸੁਮਿਤ ਕੁਮਾਰ ਦੀ ਫਰੀਦਕੋਟ ਤੋਂ ਅੰਮ੍ਰਿਤਸਰ ਲੈ ਜਾਂਦੇ ਹੋਏ ਰਸਤੇ 'ਚ ਮੌਤ ਹੋ ਗਈ। ਦੋਵਾਂ ਦਾ ਸਿਵਲ ਹਸਪਤਾਲ 'ਚ ਪੋਸਟਮਾਰਟਮ ਕੀਤਾ ਗਿਆ। ਪੁਲਸ ਨੇ ਸੁਮਿਤ ਕੁਮਾਰ ਦੀ ਮਾਤਾ ਅੰਜੂ ਬਾਲਾ ਦੇ ਬਿਆਨ ਦੇ ਆਧਾਰ 'ਤੇ ਧਾਰਾ 176 ਤਹਿਤ ਕਾਰਵਾਈ ਕੀਤੀ ਹੈ।


KamalJeet Singh

Content Editor

Related News